ਬਿਹਾਰ ''ਚ ਹੜ੍ਹ ਦਾ ਕਹਿਰ: NDRF ਦੀ ਬਚਾਅ ਕਿਸ਼ਤੀ ''ਤੇ ਜਨਾਨੀ ਨੇ ਬੱਚੀ ਨੂੰ ਦਿੱਤਾ ਜਨਮ

07/28/2020 1:09:23 PM

ਪਟਨਾ— ਬਿਹਾਰ ਇਸ ਸਮੇਂ ਦੋ ਵੱਡੀਆਂ ਚੁਣੌਤੀਆਂ ਨਾਲ ਦੋ-ਚਾਰ ਹੋ ਰਿਹਾ ਹੈ। ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੀ ਆਫ਼ਤ ਦਿਨੋਂ-ਦਿਨ ਵੱਧ ਰਹੀ ਹੈ, ਉੱਥੇ ਹੀ ਹੜ੍ਹ ਕਾਰਨ ਵੀ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਨਾਲ ਜੂਝਣਾ ਪੈ ਰਿਹਾ ਹੈ। ਇਸ ਦੌਰਾਨ ਬਿਹਾਰ ਦੇ ਪੂਰਬੀ ਚੰਪਾਰਣ ਜ਼ਿਲ੍ਹੇ 'ਚ ਇਕ ਜਨਾਨੀ ਨੇ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐੱਨ. ਡੀ. ਆਰ. ਐੱਫ.) ਦੀ ਰੈਸਕਿਊ (ਬਚਾਅ) ਕਿਸ਼ਤੀ 'ਤੇ ਇਕ ਬੱਚੀ ਨੂੰ ਜਨਮ ਦਿੱਤਾ। ਮਾਂ ਅਤੇ ਬੱਚੀ ਦੋਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਐੱਨ. ਡੀ. ਆਰ. ਐੱਫ. ਦੀ ਟੀਮ ਨੇ ਜਨਾਨੀ ਅਤੇ ਉਸ ਦੀ ਬੱਚੀ ਨੂੰ ਸਿਹਤ ਕੇਂਦਰ 'ਚ ਦਾਖ਼ਲ ਕਰਵਾ ਦਿੱਤਾ ਹੈ, ਜਿੱਥੇ ਮਾਂ-ਬੱਚੀ ਦੋਵੇਂ ਡਾਕਟਰਾਂ ਦੀ ਨਿਗਰਾਨੀ ਵਿਚ ਹਨ।

PunjabKesari

ਦਰਅਸਲ ਹੜ੍ਹ ਪ੍ਰਭਾਵਿਤ ਪੂਰਬੀ ਚੰਪਾਰਣ 'ਚ ਇਕ 25 ਸਾਲਾ ਗਰਭਵਤੀ ਜਨਾਨੀ ਨੂੰ ਐੱਨ. ਡੀ. ਆਰ. ਐੱਫ. ਦੀ ਟੀਮ ਨੇ ਰੈਸਕਿਊ ਕੀਤਾ ਅਤੇ ਆਪਣੀ ਕਿਸ਼ਤੀ ਵਿਚ ਬਿਠਾ ਲਿਆ। ਐੱਨ. ਡੀ. ਆਰ. ਐੱਫ. ਦੀ ਟੀਮ ਰੈਸਕਿਊ ਕਿਸ਼ਤੀ 'ਤੇ ਬਿਠਾ ਕੇ ਗਰਭਵਤੀ ਜਨਾਨੀ ਨੂੰ ਸੁਰੱਖਿਅਤ ਥਾਂ 'ਤੇ ਲਿਜਾ ਰਹੀ ਸੀ। ਇਸ ਦੌਰਾਨ ਜਨਾਨੀ ਨੂੰ ਦਰਦਾਂ ਸ਼ੁਰੂ ਹੋ ਗਈਆਂ। ਜਨਾਨੀ ਦੇ ਪਰਿਵਾਰ ਦੀਆਂ ਹੋਰ ਜਨਾਨੀਆਂ ਨਾਲ ਐੱਨ. ਡੀ. ਆਰ. ਐੱਫ. ਦੀ ਟੀਮ ਅਤੇ ਇਕ ਆਸ਼ਾ ਵਰਕਰ ਦੀ ਮਦਦ ਨਾਲ ਕਿਸ਼ਤੀ 'ਤੇ ਹੀ ਸੁਰੱਖਿਅਤ ਡਿਲਿਵਰੀ ਕਰਵਾਈ ਗਈ। ਜਨਾਨੀ ਨੇ ਇਕ ਬੱਚੀ ਨੂੰ ਜਨਮ ਦਿੱਤਾ। ਬਾਅਦ ਵਿਚ ਐਂਬੂਲੈਂਸ ਵਲੋਂ ਮਾਂ ਅਤੇ ਬੱਚੀ ਨੂੰ ਨੇੜੇ ਦੇ ਸਿਹਤ ਕੇਂਦਰ 'ਚ ਦਾਖ਼ਲ ਕਰਵਾਇਆ ਗਿਆ। ਇਸ ਜਨਾਨੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ 9 ਬਟਾਲੀਅਨ ਐੱਨ. ਡੀ. ਆਰ. ਐੱਫ. ਦੇ ਬਚਾਅ ਦਲ ਨੇ ਇਨ੍ਹਾਂ ਦੀ ਮਦਦ ਕੀਤੀ। 

PunjabKesari

ਦੱਸ ਦੇਈਏ ਕਿ ਐੱਨ. ਡੀ. ਆਰ. ਐੱਫ. ਦੀ ਟੀਮ ਦੇ ਕਾਮਿਆਂ ਨੂੰ ਮੈਡੀਕਲ ਫਰਸਟ ਸਿਸਪੋਂਡਰ 'ਚ ਸਿਖਲਾਈ ਦਿੱਤੀ ਜਾਂਦੀ ਹੈ। ਪੇਸ਼ੇਵਰ ਸਿਖਲਾਈ ਦੌਰਾਨ ਸਾਰੇ ਬਚਾਅ ਕਾਮਿਆਂ ਨੂੰ ਹੋਰ ਆਫ਼ਤ ਪ੍ਰਤੀਕਿਰਿਆ ਸਿਖਲਾਈ ਦੇ ਨਾਲ-ਨਾਲ ਐਮਰਜੈਂਸੀ ਦੌਰਾਨ ਡਿਲਿਵਰੀ ਨਾਲ ਨਜਿੱਠਣ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇਸ ਸਾਲ 2013 ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਬਚਾਅ ਕੰਮ ਕਰਦੇ ਹੋਏ ਐੱਨ. ਡੀ. ਆਰ. ਐੱਫ. ਕਿਸ਼ਤੀ 'ਤੇ ਇਹ 10ਵੇਂ ਬੱਚੇ ਦਾ ਜਨਮ ਹੈ।


Tanu

Content Editor

Related News