ਭਲਕੇ ਹੋ ਗਿਆ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ-ਕਾਲਜ, ਯੂ.ਪੀ. MLC ਚੋਣਾਂ ਕਾਰਨ ਲਿਆ ਫੈਸਲਾ
Thursday, Oct 22, 2026 - 09:31 PM (IST)
ਗਾਜ਼ੀਆਬਾਦ : ਉੱਤਰ ਪ੍ਰਦੇਸ਼ ਵਿੱਚ 23 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਪਰਿਸ਼ਦ ਮੈਂਬਰ (MLC) ਚੋਣਾਂ ਦੇ ਮੱਦੇਨਜ਼ਰ ਗਾਜ਼ੀਆਬਾਦ ਅਤੇ ਨੋਇਡਾ (ਗੌਤਮ ਬੁੱਧ ਨਗਰ) ਜ਼ਿਲ੍ਹਿਆਂ ਵਿੱਚ ਛੁੱਟੀ ਸਬੰਧੀ ਵੱਖ-ਵੱਖ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਗਾਜ਼ੀਆਬਾਦ ਵਿੱਚ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਨਰਸਰੀ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੂਜੇ ਪਾਸੇ, ਨੋਇਡਾ ਵਿੱਚ ਸਾਰੇ ਸਕੂਲ ਬੰਦ ਨਹੀਂ ਰਹਿਣਗੇ, ਸਗੋਂ ਸਬੰਧਤ ਚੋਣ ਖੇਤਰ ਦੇ ਰਜਿਸਟਰਡ ਤੇ ਯੋਗ ਵੋਟਰਾਂ ਨੂੰ ਵੋਟ ਪਾਉਣ ਲਈ ਵਿਸ਼ੇਸ਼ ਆਕਸਮਿਕ ਛੁੱਟੀ ਦਿੱਤੀ ਜਾਵੇਗੀ।
ਚੋਣਾਂ ਦੇ ਮੱਦੇਨਜ਼ਰ ਗਾਜ਼ੀਆਬਾਦ ਵਿੱਚ 23 ਅਕਤੂਬਰ ਨੂੰ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਨਿੱਜੀ (ਪ੍ਰਾਈਵੇਟ) ਸਕੂਲਾਂ ਵਿੱਚ ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਛੁੱਟੀ ਰਹੇਗੀ। ਇਸ ਤੋਂ ਇਲਾਵਾ ਉੱਚ ਸਿੱਖਿਆ ਸੰਸਥਾਵਾਂ ਲਈ ਵੀ ਵਿਸ਼ੇਸ਼ ਛੁੱਟੀ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਭੁਲੇਖੇ ਤੋਂ ਬਚਣ ਲਈ ਆਪਣੇ ਬੱਚਿਆਂ ਦੇ ਸਕੂਲਾਂ ਵੱਲੋਂ ਜਾਰੀ ਸੂਚਨਾ ਦੀ ਵੀ ਪੁਸ਼ਟੀ ਕਰ ਲੈਣ।
ਗੌਤਮ ਬੁੱਧ ਨਗਰ (ਨੋਇਡਾ) ਵਿੱਚ ਸਾਰੇ ਸਕੂਲਾਂ ਨੂੰ ਬੰਦ ਰੱਖਣ ਦਾ ਹੁਕਮ ਨਹੀਂ ਹੈ। ਇੱਥੇ ਮੇਰਠ ਖੰਡ ਦੇ ਗ੍ਰੈਜੂਏਟ (ਸਨਾਤਕ) ਅਤੇ ਅਧਿਆਪਕ ਚੋਣ ਖੇਤਰ ਦੀ ਵੋਟਰ ਸੂਚੀ ਵਿੱਚ ਦਰਜ ਯੋਗ ਵੋਟਰਾਂ (ਕਰਮਚਾਰੀਆਂ ਤੇ ਅਧਿਆਪਕਾਂ) ਨੂੰ ਵੋਟ ਪਾਉਣ ਲਈ ਵਿਸ਼ੇਸ਼ ਆਕਸਮਿਕ ਛੁੱਟੀ (Special Casual Leave) ਦਿੱਤੀ ਜਾਵੇਗੀ। ਇਹ ਛੁੱਟੀ ਸਿਰਫ਼ ਉਨ੍ਹਾਂ ਹੀ ਵੋਟਰਾਂ 'ਤੇ ਲਾਗੂ ਹੋਵੇਗੀ ਜੋ ਸਬੰਧਤ ਚੋਣ ਖੇਤਰ ਵਿੱਚ ਰਜਿਸਟਰਡ ਹਨ।
ਮੇਰਠ ਖੰਡ ਗ੍ਰੈਜੂਏਟ ਅਤੇ ਅਧਿਆਪਕ ਚੋਣ ਖੇਤਰ ਲਈ ਵੋਟਾਂ 23 ਅਕਤੂਬਰ ਨੂੰ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਪੈਣਗੀਆਂ। ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਵੋਟ ਪਾਉਣ ਜਾਣ ਤੋਂ ਪਹਿਲਾਂ ਆਪਣੇ ਪੋਲਿੰਗ ਬੂਥ ਅਤੇ ਵੋਟਰ ਸੂਚੀ ਵਿੱਚ ਆਪਣੇ ਵੇਰਵਿਆਂ ਦੀ ਜਾਂਚ ਜ਼ਰੂਰ ਕਰ ਲੈਣ।
