ਡਿਨਰ ਕਰਨ ਆਈ ਔਰਤ ਨੇ ਮਿਸ਼ਰੀ ਦੀ ਜਗ੍ਹਾ ਖਾ ਲਿਆ ਕਾਸਟਿਕ ਸੋਡਾ, ਫਿਰ ਜੋ ਹੋਇਆ..

Wednesday, Oct 23, 2024 - 04:22 PM (IST)

ਡਿਨਰ ਕਰਨ ਆਈ ਔਰਤ ਨੇ ਮਿਸ਼ਰੀ ਦੀ ਜਗ੍ਹਾ ਖਾ ਲਿਆ ਕਾਸਟਿਕ ਸੋਡਾ, ਫਿਰ ਜੋ ਹੋਇਆ..

ਭੋਪਾਲ- ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਔਰਤ ਨੇ ਰੈਸਟੋਰੈਂਟ 'ਚ ਡਿਨਰ ਕਰਨ ਤੋਂ ਬਾਅਦ ਕਾਸਟਿਕ ਸੋਡਾ ਖਾ ਲਿਆ, ਜਿਸ ਨਾਲ ਉਸ ਦੀ ਸਿਹਤ ਖ਼ਰਾਬ ਹੋ ਗਈ। ਪੁਲਸ ਨੇ ਇਸ ਮਾਮਲੇ 'ਚ ਐੱਫ.ਆਈ.ਆਰ. ਦਰਜ ਕਰ ਲਈ ਹੈ। ਇਹ ਪੂਰੀ ਘਟਨਾ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਪਿਪਲਾਨੀ ਥਾਣਾ ਇਲਾਕੇ 'ਚ ਵਾਪਰੀ।

ਪਿਪਲਾਨੀ ਥਾਣਾ ਇੰਚਾਰਜ ਅਨੁਰਾਗ ਲਾਲ ਅਨੁਸਾਰ 20 ਅਕਤੂਬਰ ਨੂੰ ਫਰਿਆਦੀ ਵਿਸ਼ਨੂੰ ਪਾਂਡੇ ਆਪਣੇ ਪਰਿਵਾਰ ਨਾਲ ਰੈਸਟੋਰੈਂਟ 'ਚ ਖਾਣਾ ਖਾਣ ਗਏ ਸਨ। ਖਾਣਾ ਖਾਣ ਤੋਂ ਬਾਅਦ ਪਰਿਵਾਰ ਦੀ ਮੈਂਬਰ ਰਾਣੀ ਜੋ ਰਿਸ਼ਤੇ 'ਚ ਵਿਸ਼ਨੂੰ ਦੀ ਭੈਣ ਲੱਗਦੀ ਹੈ, ਬਾਹਰ ਆਉਂਦੇ ਸਮੇਂ ਰਿਸਪੈਸ਼ਨ 'ਤੇ ਰੁਕੀ ਅਤੇ ਉੱਥੇ ਉਸ ਨੇ ਡੱਬੇ 'ਚ ਰੱਖੀ ਸੌਂਫ-ਮਿਸ਼ਰੀ ਖਾ ਲਈ। ਮਿਸ਼ਰੀ ਖਾਂਦੇ ਹੀ ਰਾਣੀ ਦੇ ਮੂੰਹ 'ਚ ਜਲਨ ਸ਼ੁਰੂ ਹੋ ਗਈ ਅਤੇ ਉਸ ਦਾ ਚਿਹਰਾ ਸੁੱਜ ਗਿਆ। ਰਾਣੀ ਦੀ ਚੀਕ ਸੁਣ ਕੇ ਪਰਿਵਾਰ ਦੇ ਲੋਕ ਰਿਸੈਪਸ਼ਨ 'ਤੇ ਪਹੁੰਚੇ ਤਾਂ ਦੇਖਿਆ ਕਿ ਜਿਸ ਡੱਬੇ 'ਚੋਂ ਰਾਣੀ ਨੇ ਮਿਸ਼ਰੀ ਸਮਝ ਕੇ ਚੀਜ਼ ਖਾਧੀ ਸੀ। ਦਰਅਸਲ ਉਹ ਕਾਸਟਿਕ ਸੋਡਾ ਸੀ, ਜਿਸ ਨੂੰ ਗਲਤੀ ਨਾਲ ਰੈਸਟੋਰੈਂਟ ਦੇ ਕਿਸੇ ਸਟਾਫ਼ ਨੇ ਉੱਥੇ ਰੱਖ ਦਿੱਤਾ। ਇਸ ਤੋਂ ਬਾਅਦ ਪਰਿਵਾਰ ਨੇ ਪਿਪਲਾਨੀ ਥਾਣੇ 'ਚ ਸ਼ਿਕਾਇਤ ਕੀਤੀ। ਪੁਲਸ ਨੇ ਰੈਸਟੋਰੈਂਟ ਕਰਮਚਾਰੀ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਹੈ। ਹਾਲਤ ਵਿਗੜਨ 'ਤੇ ਔਰਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਔਰਤ ਦੀ ਹਾਲਤ 'ਚ ਹੁਣ ਸੁਧਾਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News