ਔਰਤ ਨੇ ਦਿੱਤਾ 5.3 ਕਿਲੋ ਦੇ ਬੱਚੇ ਨੂੰ ਜਨਮ, ਡਾਕਟਰ ਵੀ ਹੈਰਾਨ

Sunday, Jan 06, 2019 - 03:16 PM (IST)

ਔਰਤ ਨੇ ਦਿੱਤਾ 5.3 ਕਿਲੋ ਦੇ ਬੱਚੇ ਨੂੰ ਜਨਮ, ਡਾਕਟਰ ਵੀ ਹੈਰਾਨ

ਰਾਏਪੁਰ— ਛੱਤੀਸਗੜ੍ਹ ਦੇ ਬਿਲਾਸਪੁਰ 'ਚ 27 ਸਾਲਾ ਇਕ ਔਰਤ ਨੇ 5.3 ਕਿਲੋ ਦੇ ਬੱਚੇ ਨੂੰ ਨਾਰਮਲ ਡਿਲੀਵਰੀ ਰਾਹੀਂ ਜਨਮ ਦਿੱਤਾ। ਜ਼ਿਲਾ ਹਸਪਤਾਲ ਦੇ ਡਾਕਟਰਾਂ ਦਾ ਦਾਅਵਾ ਹੈ ਕਿ ਇਹ ਬੱਚਾ ਰਾਜ 'ਚ ਨਾਰਮਲ ਡਿਲੀਵਰੀ ਨਾਲ ਹੋਇਆ ਸਭ ਤੋਂ ਭਾਰੀ ਬੱਚਾ ਹੈ। ਡਿਲੀਵਰੀ ਤੋਂ ਬਾਅਦ ਮਾਂ ਅਤੇ ਬੱਚਾ ਦੋਵੇਂ ਸਵਸਥ ਹਨ। ਬਿਲਾਸਪੁਰ ਦੇ ਮਲਹਾਰ ਇਲਾਕੇ ਦੇ ਚਾਕਰਖੇੜਾ ਪਿੰਡ 'ਚ ਕਿਸਾਨ ਮਹਿਲਾ ਹੇਮਲੱਤਾ ਬੰਜਾਰੇ ਦੀਆਂ ਤਿੰਨ ਬੇਟੀਆਂ ਹਨ। ਉਸ ਦਾ ਪਤੀ ਦਿਹਾੜੀ ਮਜ਼ਦੂਰ ਹੈ ਅਤੇ ਖੇਤੀ 'ਚ ਉਸ ਦੀ ਮਦਦ ਕਰਦਾ ਹੈ। ਹਸਪਤਾਲ ਦੀ ਮਹਿਲਾ ਡਾਕਟਰ ਨੀਲੇਸ਼ ਠਾਕੁਰ ਨੇ ਦੱਸਿਆ,''ਨਵਜਾਤ ਦਾ ਭਾਰ 2.5 ਤੋਂ 3.5 ਕਿਲੋ ਦੇ ਵਿਚ ਹੁੰਦਾ ਹੈ ਪਰ ਇਹ ਕੇਸ ਦੁਰਲੱਭ ਹੈ। ਆਪਣੇ ਕਰੀਅਰ 'ਚ ਮੈਂ ਇਹ ਸਭ ਤੋਂ ਭਾਰੀ ਬੱਚਾ ਹੈ। ਆਮ ਤੌਰ 'ਤੇ ਵਧ ਭਾਰ ਵਾਲੇ ਬੱਚੇ ਸ਼ੂਗਰ ਨਾਲ ਪੀੜਤ ਹੁੰਦੇ ਹਨ ਪਰ ਇਸ ਕੇਸ 'ਚ ਉਹ ਸੰਭਾਵਨਾ ਵੀ ਨਹੀਂ ਹੈ।''
ਉਨ੍ਹਾਂ ਨੇ ਦੱਸਿਆ ਕਿ ਹੇਮਲੱਤਾ ਦੀਆਂ ਪਹਿਲਾਂ ਵੀ ਨਾਰਮਲ ਡਿਲੀਵਰੀਆਂ ਹੋਈਆਂ ਸਨ, ਇਸ ਲਈ ਇਸ ਵਾਰ ਵੀ ਨਾਰਮਲ ਡਿਲੀਵਰੀ ਦਾ ਫੈਸਲਾ ਕੀਤਾ ਗਿਆ। ਦਰਦਾਂ ਤੋਂ ਇਕ ਘੰਟੇ ਦੇ ਅੰਦਰ ਹੀ ਬੱਚੇ ਦਾ ਜਨਮ ਹੋ ਗਿਆ ਸੀ। ਹੇਮਲੱਤਾ ਨੇ ਕਿਹਾ ਕਿ ਗਰਭਅਵਸਥਾ ਦੌਰਾਨ ਉਸ ਨੇ ਕੰਮ ਕਰਨਾ ਬੰਦ ਨਹੀਂ ਕੀਤਾ ਅਤੇ ਪਹਿਲੇ ਮਹੀਨੇ ਬਹੁਤ ਜ਼ਿਆਦਾ ਅਨਾਰ ਖਾਧਾ।


author

DIsha

Content Editor

Related News