ਕੋਰੋਨਾ ਪਾਜ਼ੇਟਿਵ ਬੀਬੀ ਨੇ ਦਿੱਤਾ ਬੱਚੀ ਨੂੰ ਜਨਮ, ਡਾਕਟਰਾਂ ਨੇ PPE ਕਿੱਟ ਪਹਿਨ ਕਰਵਾਈ ਡਿਲਿਵਰੀ

Tuesday, Aug 18, 2020 - 06:30 PM (IST)

ਕੋਰੋਨਾ ਪਾਜ਼ੇਟਿਵ ਬੀਬੀ ਨੇ ਦਿੱਤਾ ਬੱਚੀ ਨੂੰ ਜਨਮ, ਡਾਕਟਰਾਂ ਨੇ PPE ਕਿੱਟ ਪਹਿਨ ਕਰਵਾਈ ਡਿਲਿਵਰੀ

ਉਮਰੀਆ- ਕੋਰੋਨਾ ਮਹਾਮਾਰੀ ਨੇ ਇਕ ਪਾਸੇ ਜਿੱਥੇ ਪੂਰੇ ਦੇਸ਼ ਦੁਨੀਆ 'ਚ ਡਰ ਫੈਲਾ ਰੱਖਿਆ ਹੈ, ਉੱਥੇ ਹੀ ਦੂਜੇ ਪਾਸੇ ਉਮਰੀਆ ਜ਼ਿਲ੍ਹੇ ਇਕ ਇਕ ਕੋਰੋਨਾ ਪਾਜ਼ੇਟਿਵ ਬੀਬੀ ਨੇ ਬੱਚੀ ਨੂੰ ਜਨਮ ਦਿੱਤਾ। ਡਾਕਟਰਾਂ ਦੀ ਟੀਮ ਨੇ ਪੀ.ਪੀ.ਈ. ਕਿੱਟ ਪਹਿਨ ਕੇ ਸੁਰੱਖਿਅਤ ਡਿਲਿਵਰੀ ਕਰਵਾਈ। ਬੱਚੀ ਅਤੇ ਮਾਂ ਦੋਵੇਂ ਹੀ ਸਿਹਤਮੰਦ ਹਨ। ਸ਼ਹਿਡੋਲ ਡਵੀਜ਼ਨ ਦਾ ਇਹ ਆਪਣੇ ਆਪ 'ਚ ਪਹਿਲਾ ਮਾਮਲਾ ਹੈ।

PunjabKesariਜਾਣਕਾਰੀ ਅਨੁਸਾਰ, ਉਮਰੀਆ 'ਚ ਇਕ ਕੋਰੋਨਾ ਪਾਜ਼ੇਟਿਵ ਬੀਬੀ ਦੀ ਡਾਕਟਰਾਂ ਦੀ ਟੀਮ ਨੇ ਪੀ.ਪੀ.ਈ. ਕਿੱਟ ਪਹਿਨ ਕੇ ਸੁਰੱਖਿਅਤ ਡਿਲਿਵਰੀ ਕਰਵਾਈ ਹੈ। ਡਿਲਿਵਰੀ ਤੋਂ ਬਾਅਦ ਮਾਂ ਅਤੇ ਬੱਚੀ ਦੋਵੇਂ ਸਿਹਤਮੰਦ ਹਨ। ਬੱਚੇ ਅਤੇ ਮਾਂ ਲਈ ਸਾਵਧਾਨੀ ਨਾਲ ਸੁਰੱਖਿਆ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਉੱਥੇ ਹੀ ਸੁਰੱਖਿਅਤ ਡਿਲਿਵਰੀ ਲਈ ਉਮਰੀਆ ਕਲੈਕਟਰ ਨੇ ਡਾਕਟਰਾਂ ਦੀ ਟੀਮ ਨੂੰ ਵਧਾਈ ਦਿੱਤੀ।


author

DIsha

Content Editor

Related News