ਮਾਂ ਨੇ ਮਾਸੂਮ ਧੀਆਂ ਸਮੇਤ ਕੀਤਾ ਆਤਮਦਾਹ, ਮਿੱਟੀ ਦਾ ਤੇਲ ਸੁੱਟ ਲਗਾਈ ਅੱਗ
Friday, Dec 30, 2022 - 06:01 PM (IST)

ਆਦਿਲਾਬਾਦ (ਵਾਰਤਾ)- ਤੇਲੰਗਾਨਾ ਦੇ ਆਦਿਲਾਬਾਦ ਜ਼ਿਲ੍ਹੇ ਦੇ ਇਚੋਡਾ ਮੰਡਲ ਦੀ ਰੈੱਡੀ ਕਲੋਨੀ 'ਚ ਵੀਰਵਾਰ ਰਾਤ ਨੂੰ ਇਕ ਔਰਤ ਨੇ ਆਪਣੀਆਂ ਦੋ ਧੀਆਂ ਨਾਲ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਵੇਦਾਸ਼੍ਰੀ (26) ਅਤੇ ਉਸ ਦੀਆਂ 2 ਧੀਆਂ ਪ੍ਰਗਿਆ (5) ਅਤੇ ਵੇਨੇਲਾ (3) ਵਜੋਂ ਹੋਈ ਹੈ। ਜਦੋਂ ਪਰਿਵਾਰ ਦੇ ਹੋਰ ਮੈਂਬਰ ਘਰ 'ਚ ਮੌਜੂਦ ਨਹੀਂ ਸਨ ਤਾਂ ਵੇਦਾਸ਼੍ਰੀ ਨੇ ਆਪਣੇ ਆਪ ਨੂੰ ਅਤੇ ਆਪਣੀਆਂ ਦੋ ਧੀਆਂ ਨੂੰ ਮਿੱਟੀ ਦਾ ਤੇਲ ਪਾ ਕੇ ਰਸੋਈ 'ਚ ਅੱਗ ਲਗਾ ਦਿੱਤੀ।
ਘਰ 'ਚੋਂ ਧੂੰਆਂ ਨਿਕਲਦਾ ਦੇਖ ਕੇ ਗੁਆਂਢੀਆਂ ਨੇ ਘਰ ਦਾ ਦਰਵਾਜ਼ਾ ਤੋੜਿਆ ਪਰ ਵੇਦਸ਼੍ਰੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਗੰਭੀਰ ਰੂਪ ਨਾਲ ਝੁਲਸੀਆਂ ਦੋਵੇਂ ਲੜਕੀਆਂ ਨੂੰ ਇੱਥੋਂ ਦੇ ਰਿਮਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ। ਪੁਲਸ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।