ਮਹਾਰਾਸ਼ਟਰ ''ਚ ਠਾਣੇ ਰੇਲਵੇ ਸਟੇਸ਼ਨ ''ਤੇ ਇਕ ਰੁਪਏ ''ਚ ਹੋਈ ਔਰਤ ਦੀ ਡਿਲਿਵਰੀ

Thursday, Oct 10, 2019 - 11:39 AM (IST)

ਮਹਾਰਾਸ਼ਟਰ ''ਚ ਠਾਣੇ ਰੇਲਵੇ ਸਟੇਸ਼ਨ ''ਤੇ ਇਕ ਰੁਪਏ ''ਚ ਹੋਈ ਔਰਤ ਦੀ ਡਿਲਿਵਰੀ

ਠਾਣੇ (ਭਾਸ਼ਾ)— ਮਹਾਰਾਸ਼ਟਰ ਦੇ ਠਾਣੇ ਰੇਲਵੇ ਸਟੇਸ਼ਨ 'ਤੇ ਵੀਰਵਾਰ ਨੂੰ 29 ਸਾਲਾ ਇਕ ਔਰਤ ਨੇ 'ਇਕ ਰੁਪਏ ਵਾਲੇ ਕਲੀਨਿਕ' ਵਿਚ ਬੱਚੇ ਨੂੰ ਜਨਮ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਟਰੇਨ 'ਚ ਸਵਾਰ ਔਰਤ ਕਰਜਤ ਤੋਂ ਮੁੰਬਈ ਦੇ ਪਰੇਲ ਦੀ ਯਾਤਰਾ ਕਰ ਰਹੀ ਸੀ, ਤਾਂ ਉਸ ਨੂੰ ਜਣੇਪੇ ਦੀਆਂ ਦਰਦਾਂ ਸ਼ੁਰੂ ਹੋ ਗਈਆਂ। ਰੇਲਵੇ ਅਧਿਕਾਰੀਆਂ ਨੇ ਤੁਰੰਤ ਠਾਣੇ ਸਟੇਸ਼ਨ ਦੇ ਪਲੇਟਫਾਰਮ ਨੰਬਰ-2 'ਤੇ ਬਣੇ 'ਇਕ ਰੁਪਏ ਵਾਲਾ ਕਲੀਨਿਕ' ਵਿਚ ਡਾਕਟਰਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ। 

PunjabKesari


ਔਰਤ ਨੂੰ ਕਲੀਨਿਕ 'ਚ ਲਿਆਂਦਾ ਗਿਆ, ਜਿੱਥੇ ਸਵੇਰੇ ਕਰੀਬ ਸਾਢੇ 6 ਵਜੇ ਉਸ ਨੇ ਮੁੰਡੇ ਨੂੰ ਜਨਮ ਦਿੱਤਾ। ਕਲੀਨਿਕ ਦਾ ਸੰਚਾਲਨ ਇਕ ਨਿੱਜੀ ਸੰਸਥਾ ਕਰਦੀ ਹੈ। ਕਲੀਨਿਕ ਦੇ ਸੀ. ਈ. ਓ. ਡਾ. ਰਾਹੁਲ ਘੁਲੇ ਨੇ ਦੱਸਿਆ ਕਿ ਮਾਂ ਅਤੇ ਬੱਚਾ ਦੋਵੇਂ ਠੀਕ ਹਨ ਅਤੇ ਉਨ੍ਹਾਂ ਨੂੰ ਇਕ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਇਸ ਕਲੀਨਿਕ ਵਿਚ ਹੁਣ ਤਕ 10 ਡਿਲਿਵਰੀ ਕਰਵਾਈਆਂ ਜਾ ਚੁੱਕੀਆਂ ਹਨ। ਇੱਥੇ ਦੱਸ ਦੇਈਏ ਕਿ ਸੈਂਟਰਲ ਰੇਲਵੇ ਨੇ ਮੁੱਖ ਸਟੇਸ਼ਨਾਂ 'ਤੇ ਇਸ ਤਰ੍ਹਾਂ ਦੇ ਕਲੀਨਿਕ ਕੁਝ ਸਮੇਂ ਪਹਿਲਾਂ ਹੀ ਸ਼ੁਰੂ ਕੀਤੇ ਗਏ ਸਨ, ਜਿੱਥੇ ਡਾਕਟਰ ਮਹਿਜ ਇਕ ਰੁਪਏ ਫੀਸ ਲੈਂਦੇ ਹਨ।


author

Tanu

Content Editor

Related News