ਪੁੱਤ ਨੂੰ ਬਚਾਉਣ ਦੀ ਕੋਸ਼ਿਸ ’ਚ ਸੜ ਕੇ ਸੁਆਹ ਹੋਈ ਮਾਂ, ਘਰ ਦੀਆਂ ਪੌੜੀਆਂ ’ਚ ਮਿਲਿਆ ਕੰਕਾਲ

11/05/2021 4:57:18 PM

ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ ’ਚ ਦੀਵਾਲੀ ਦੀ ਸ਼ਾਮ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ। ਇੱਥੇ ਇਕ ਟੈਂਟ ਵਪਾਰੀ ਦੇ ਘਰ ਅਤੇ ਗੋਦਾਮ ’ਚ ਸ਼ੱਕੀ ਹਾਲਾਤਾਂ ’ਚ ਲੱਗੀ ਅੱਗ ’ਚ ਝੁਲਸ ਕੇ ਉਸ ਦੀ ਪਤਨੀ ਦੀ ਮੌਤ ਹੋ ਗਈ। ਅੱਗ ਬੁਝਾਊ ਵਿਭਾਗ ਦੀਆਂ 2 ਦਰਜਨ ਤੋਂ ਵੱਧ ਗੱਡੀਆਂ ਲਪਟਾਂ ਬੁਝਾਉਣ ’ਚ ਪੂਰੀ ਰਾਤ ਜੁਟੀਆਂ ਰਹੀਆਂ। ਪੁਲਸ ਸੁਪਰਡੈਂਟ (ਨਗਰ) ਰਵਿੰਦਰ ਕੁਮਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕਿਲਾ ਥਾਣਾ ਖੇਤਰ ਦੇ ਕਟੜਾ ਮਾਨਰਾਏ (ਵੱਡਾ ਬਜ਼ਾਰ) ’ਚ ਕਾਰੋਬਾਰ ਕਰਨ ਵਾਲੇ ਪੰਕਜ ਅਰੋੜਾ ਦਾ ਘਰ ਗੋਦਾਮ ਦੇ ਉੱਪਰ ਹੀ ਹੈ। ਵੀਰਵਾਰ ਰਾਤ ਦੀਵਾਲੀ ਦੀ ਧੂਮ ਦਰਮਿਆਨ ਕਰੀਬ 8.30 ਵਜੇ ਅਰੋੜਾ ਦੇ ਮਕਾਨ ’ਚ ਅਚਾਨਕ ਸ਼ੱਕੀ ਹਾਲਾਤਾਂ ’ਚ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਘਰ ਅਤੇ ਗੋਦਾਮ ਅੱਗ ਦਾ ਗੋਲਾ ਬਣ ਗਏ। ਉਨ੍ਹਾਂ ਦੱਸਿਆ ਕਿ ਅਰੋੜਾ, ਉਨ੍ਹਾਂ ਦੀ ਪਤਨੀ ਅਲਕਾ ਅਤੇ 8 ਸਾਲਾ ਧੀ ਕਿਸੇ ਤਰ੍ਹਾਂ ਦੌੜ ਕੇ ਬਾਹਰ ਆ ਗਏ, ਜਦੋਂ ਕਿ 2 ਸਾਲ ਦਾ ਪੁੱਤਰ ਅੰਦਰ ਹੀ ਫਸ ਗਿਆ।

ਇਹ ਵੀ ਪੜ੍ਹੋ : ਦਿੱਲੀ ਮੇਰਠ ਐਕਸਪ੍ਰੈੱਸ ਵੇਅ ’ਤੇ 40 ਗੱਡੀਆਂ ਦੀ ਟੱਕਰ, 5 ਲੋਕਾਂ ਦੀ ਮੌਤ

ਰਵਿੰਦਰ ਨੇ ਦੱਸਿਆ ਕਿ ਇਸ ਤੋਂ ਬਾਅਦ ਅਲਕਾ ਉਸ ਨੂੰ ਬਚਾਉਣ ਲਈ ਅੱਗ ਦੀਆਂ ਲਪਟਾਂ ’ਚ ਚੱਲੀ ਗਈ, ਹਾਲਾਂਕਿ ਪੁੱਤਰ ਨੂੰ ਤਾਂ ਗੁਆਂਢੀਆਂ ਨੇ ਛੱਤ ਦੇ ਸਹਾਰੇ ਬਚਾ ਲਿਆ ਪਰ ਅਲਕਾ ਅੰਦਰ ਹੀ ਫਸ ਗਈ ਅਤੇ ਸੜ ਕੇ ਸੁਆਹ ਹੋ ਗਈ। ਉਨ੍ਹਾਂ ਦੱਸਿਆ ਕਿ ਉਸ ਦਾ ਕੰਕਾਲ ਘਰ ਦੀਆਂ ਪੌੜੀਆਂ ’ਤੇ ਮਿਲਿਆ। ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅੱਗ ਇੰਨੀ ਭਿਆਨਕ ਸੀ ਕਿ ਸਵੇਰ ਹੋਣ ਤੱਕ ਅੱਗ ਬੁਝਾਊ ਗੱਡੀਆਂ ਲਪਟਾਂ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ।

ਇਹ ਵੀ ਪੜ੍ਹੋ : ਕਾਨਪੁਰ ’ਚ ਜ਼ੀਕਾ ਵਾਇਰਸ ਦਾ ਕਹਿਰ ਜਾਰੀ, ਮਰੀਜ਼ਾਂ ਦੀ ਕੁੱਲ ਗਿਣਤੀ 66 ਹੋਈ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News