ਸੂਟਕੇਸ ’ਚ ਔਰਤ ਦੀ ਲਾਸ਼: ਤਸ਼ੱਦਦ, ਸਰੀਰ ’ਤੇ ਸੱਟਾਂ ਦੇ ਨਿਸ਼ਾਨ, ਕਤਲ ਤੋਂ ਪਹਿਲਾਂ ਹੈਵਾਨੀਅਤ

Wednesday, Oct 19, 2022 - 12:26 PM (IST)

ਸੂਟਕੇਸ ’ਚ ਔਰਤ ਦੀ ਲਾਸ਼: ਤਸ਼ੱਦਦ, ਸਰੀਰ ’ਤੇ ਸੱਟਾਂ ਦੇ ਨਿਸ਼ਾਨ, ਕਤਲ ਤੋਂ ਪਹਿਲਾਂ ਹੈਵਾਨੀਅਤ

ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ ’ਚ ਇਫਕੋ ਚੌਂਕ ਦੇ ਨੇੜੇ ਇਕ ਲਾਵਾਰਿਸ ਸੂਟਕੇਸ ’ਚ ਸੋਮਵਾਰ ਨੂੰ ਇਕ ਅਗਿਆਤ ਔਰਤ ਦੀ ਨਗਨ ਹਾਲਤ ’ਚ ਲਾਸ਼ ਬਰਾਮਦ ਕੀਤੀ ਗਈ ਸੀ। ਇਸ ਤੋਂ ਬਾਅਦ ਪੂਰੀ ਇਲਾਕੇ ’ਚ ਸਨਸਨੀ ਫੈਲ ਗਈ ਕਿ ਆਖ਼ਰਕਾਰ ਕੌਣ ਔਰਤ ਦਾ ਕਤਲ ਕਰ ਲਾਸ਼ ਨੂੰ ਸੂਟੇਕਸ ’ਚ ਬੰਦ ਕਰ ਕੇ ਝਾੜੀਆਂ ’ਚ ਸੁੱਟ ਗਿਆ? ਹੁਣ ਇਸ ਮਾਮਲੇ ਨੂੰ ਲੈ ਕੇ ਪੁਲਸ ਨੇ ਦੱਸਿਆ ਕਿ ਜਿਸ ਔਰਤ ਦੀ ਲਾਸ਼ ਸੂਟਕੇਸ ’ਚੋਂ ਮਿਲੀ ਸੀ, ਉਸ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ। 

ਔਰਤ ਦਾ ਪੋਸਟਮਾਰਟਮ ਕਰਨ ਵਾਲੇ ਮੈਡੀਕਲ ਬੋਰਡ ਦੇ ਇਕ ਡਾਕਟਰ ਨੇ ਕਿਹਾ ਕਿ ਔਰਤ ਨਾਲ ਜਬਰ-ਜ਼ਿਨਾਹ ਦੇ ਖ਼ਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਔਰਤ ਦੇ ਸਰੀਰ ’ਤੇ ਸਾੜਨ ਦੇ ਨਿਸ਼ਾਨ ਵੀ ਦਿਖਾਈ ਦਿੱਤੇ ਹਨ ਯਾਨੀ ਕਿ ਉਸ ਨੂੰ ਟਾਰਚਰ ਕੀਤਾ ਗਿਆ। ਇਸ ਤੋਂ ਇਲਾਵਾ ਉਸ ਦੇ ਪ੍ਰਾਈਵੇਟ ਪਾਰਟ ’ਤੇ ਵੀ ਸੱਟਾਂ ਦੇ ਨਿਸ਼ਾਨ ਹਨ। ਅਧਿਕਾਰੀਆਂ ਨੇ ਕਿਹਾ ਕਿ ਪੁਲਸ ਨੇ ਇਸ ਘਟਨਾ ਦਾ ਪਤਾ ਲਾਉਣ ਲਈ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਫੁਟੇਜ਼ ਦਾ ਵਿਸ਼ਲੇਸ਼ਣ ਸ਼ੁਰੂ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ ਮ੍ਰਿਤਕ ਔਰਤ ਦੀ ਨਗਨ ਲਾਸ਼ ਇਫਕੋ ਚੌਕ ਨੇੜੇ ਮਿਲੀ ਸੀ। ਇਕ ਆਟੋਰਿਕਸ਼ਾ ਚਾਲਕ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਇਫਕੋ ਚੌਕ ਨੇੜੇ ਸੜਕ ਕੰਢੇ ਝਾੜੀਆਂ ’ਚ ਇਕ ਸ਼ੱਕੀ ਸੂਟਕੇਸ ਪਿਆ ਵੇਖਿਆ ਹੈ। ਮੌਕੇ ’ਤੇ ਪੁਲਸ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ’ਚ ਲਿਆ। ਮ੍ਰਿਤਕ ਔਰਤ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ। ਪੁਲਸ ਮੁਤਾਬਕ ਲਾਸ਼ ਦੀ ਅਜੇ ਸ਼ਨਾਖ਼ਤ ਨਹੀਂ ਹੋ ਸਕੀ ਹੈ ਪਰ ਜਲਦੀ ਹੀ ਸਭ ਸਾਫ਼ ਹੋ ਜਾਵੇਗਾ।
 


author

Tanu

Content Editor

Related News