ਔਰਤ ਨੇ ਭਾਜਪਾ ਆਗੂ ''ਤੇ ਲਗਾਏ ਜਬਰ ਜ਼ਿਨਾਹ ਦੇ ਦੋਸ਼
Wednesday, Oct 23, 2024 - 06:22 PM (IST)
ਸਾਰੰਗੜ੍ਹ-ਬਿਲਾਈਗੜ੍ਹ (ਵਾਰਤਾ)- ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਜਾਲਾ ਸਣੇ ਚਾਰ ਲੋਕਾਂ 'ਤੇ ਇਕ ਔਰਤ ਨੇ ਜਬਰ ਜ਼ਿਨਾਹ ਦੇ ਦੋਸ਼ ਲਗਾਏ ਹਨ। ਪੀੜਤਾ ਦਾ ਦਾਅਵਾ ਹੈ ਕਿ ਨੌਕਰੀ ਦੇਣ ਦੇ ਨਾਂ 'ਤੇ ਭਾਜਪਾ ਆਗੂ ਨੇ ਉਸ ਨਾਲ ਜਬਰ ਜ਼ਿਨਾਹ ਕੀਤਾ ਹੈ। ਉਸ ਨੇ ਚਾਰ ਲੋਕਾਂ 'ਤੇ ਜਬਰ ਜ਼ਿਨਾਹ ਦੇ ਦੋਸ਼ ਲਗਾਏ ਹਨ। ਪੀੜਤ ਔਰਤ ਆਪਣੇ ਪਤੀ ਨੂੰ ਲੈ ਕੇ ਸੈਂਕੇ ਲੋਕਾਂ ਨਾਲ ਬੁੱਧਵਾਰ ਨੂੰ ਜ਼ਿਲ੍ਹਾ ਕਲੈਕਟਰ ਦੇ ਦਫ਼ਤਰ ਪਹੁੰਚੀ। ਇਹ ਪੂਰਾ ਮਾਮਲਾ ਛੱਤੀਸਗੜ੍ਹ ਦੇ ਸਾਰੰਗੜ੍ਹ-ਬਿਲਾਈਗੜ੍ਹ ਜ਼ਿਲ੍ਹੇ ਦਾ ਹੈ।
ਦੋਸ਼ ਲਗਾਉਣ ਵਾਲੀ ਔਰਤ ਦੇ ਪਤੀ ਨੇ ਧਮਕੀ ਭਰੇ ਲਹਿਜੇ 'ਚ ਕਿਹਾ ਕਿ ਜੇਕਰ ਉਨ੍ਹਾਂ ਦੀ ਸ਼ਿਕਾਇਤ 'ਤੇ ਕਾਰਵਾਈ ਨਹੀਂ ਹੋਈ ਤਾਂ ਉਹ ਕਲੈਕਟੋਰੇਟ 'ਚ ਹੀ ਆਤਮਦਾਹ ਕਰ ਲੈਣਗੇ। ਜਾਣਕਾਰੀ ਅਨੁਸਾਰ ਪੀੜਤਾ ਦਾ ਪਤੀ ਧਨ ਖਰੀਦੀ ਕੇਂਦਰ 'ਚ ਡਾਟਾ ਐਂਟਰੀ ਆਪਰੇਟਰ ਦੇ ਅਹੁਦੇ 'ਤੇ ਕੰਮ ਕਰਦਾ ਸੀ ਪਰ ਕਿਸੇ ਕਾਰਨ ਉਸ ਨੂੰ ਨੌਕਰੀ 'ਚੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਹ ਮਦਦ ਦੀ ਮੰਗ ਲੈ ਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਭਾਸ਼ ਕੋਲ ਪਹੁੰਚੀ ਸੀ। ਇਸ ਸੰਬੰਧ 'ਚ ਸੁਭਾਸ਼ ਜਾਲਾਨ ਨੇ ਦੱਸਿਆ ਕਿ ਰਾਜਨੀਤੀ ਤੋਂ ਪ੍ਰੇਰਿਤ ਦੋਸ਼ ਹੈ। ਪੁਲਸ ਦੀ ਜਾਂਚ 'ਚ ਵੀ ਪਹਿਲੀ ਨਜ਼ਰ ਇਹ ਸਪੱਸ਼ਟ ਹੋ ਗਿਆ ਹੈ ਕਿ ਔਰਤ ਦੇ ਪਤੀ ਨੂੰ ਹਟਾ ਦਿੱਤੇ ਜਾਣ ਕਾਰਨ ਔਰਤ ਨੇ ਫਰਜ਼ੀ ਰਿਪੋਰਟ ਲਿਖਵਾਈ ਹੈ। ਜਿਸ 19 ਅਪ੍ਰੈਲ ਦੀ ਘਟਨਾ ਦੱਸੀ ਜਾ ਰਹੀ ਹੈ ਉਸ ਦਿਨ ਪੁਲਸ ਜਾਂਚ 'ਚ ਵੀ ਸਾਬਿਤ ਹੋ ਗਿਆ ਹੈ ਕਿ ਮੈਂ ਜਾਂਜਗੀਰ ਲੋਕ ਸਭਾ ਦੀ ਉਮੀਦਵਾਰ ਦੇ ਨਾਮਜ਼ਦਗੀ ਲਈ ਜਾਂਜਗੀਰ 'ਚ ਮੌਜੂਦ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8