ਔਰਤ ਨਾਲ ਇਤਰਾਜ਼ਯੋਗ ਹਾਲਤ ’ਚ ਮਿਲਿਆ ਸ਼ਖਸ, ਪਿੰਡ ਵਾਲਿਆਂ ਨੇ ਨੰਗਾ ਕਰ ਕੇ ਘੁੰਮਾਇਆ

Thursday, Feb 27, 2020 - 12:38 PM (IST)

ਔਰਤ ਨਾਲ ਇਤਰਾਜ਼ਯੋਗ ਹਾਲਤ ’ਚ ਮਿਲਿਆ ਸ਼ਖਸ, ਪਿੰਡ ਵਾਲਿਆਂ ਨੇ ਨੰਗਾ ਕਰ ਕੇ ਘੁੰਮਾਇਆ

ਆਗਰਾ— ਪੱਛਮੀ ਯੂ.ਪੀ. ਦੇ ਆਗਰਾ ਜ਼ਿਲੇ ’ਚ ਇਕ ਸ਼ਖਸ ਨੂੰ ਇਕ ਵਿਆਹੁਤਾ ਔਰਤ ਨਾਲ ਇਤਰਾਜ਼ਯੋਗ ਹਾਲਤ ’ਚ ਪਾਏ ਜਾਣ ਤੋਂ ਬਾਅਦ ਪਿੰਡ ਵਾਸੀਆਂ ਨੇ ਨੰਗਾ ਕਰ ਕੇ ਪਿੰਡ ’ਚ ਘੁੰਮਾਇਆ। ਦੱਸਿਆ ਜਾ ਰਿਹਾ ਹੈ ਕਿ ਵਿਆਹੁਤਾ ਸ਼ਖਸ ਨੂੰ ਪਿੰਡ ਦੀ ਹੀ ਇਕ ਔਰਤ ਨਾਲ ਇਤਰਾਜ਼ਯੋਗ ਸਥਿਤੀ ’ਚ ਫੜਿਆ ਗਿਆ ਹੈ। ਇਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਨੰਗਾ ਕਰ ਕੇ ਪਿੰਡ ’ਚ ਘੁੰਮਾਇਆ। ਪੂਰੀ ਘਟਨਾ ਤੋਂ ਬਾਅਦ ਔਰਤ ਦੇ ਪਰਿਵਾਰ ਨੇ ਉਕਤ ਸ਼ਖਸ ’ਤੇ ਰੇਪ ਦਾ ਕੇਸ ਵੀ ਦਰਜ ਕਰਵਾਇਆ।

ਸੂਤਰਾਂ ਅਨੁਸਾਰ ਫੜੇ ਗਏ ਸ਼ਖਸ ਦਾ 2 ਵਾਰ ਵਿਵਾਹ ਹੋ ਚੁਕਿਆ ਹੈ। ਉਹ ਪਿੰਡ ’ਚ ਆਪਣੀਆਂ 2 ਪਤਨੀਆਂ ਅਤੇ ਤਿੰਨ ਬੱਚਿਆਂ ਨਾਲ ਰਹਿੰਦਾ ਹੈ। ਮੰਗਲਵਾਰ ਨੂੰ ਪਿੰਡ ਦੀ ਹੀ ਇਕ ਵਿਆਹੁਤਾ ਔਰਤ ਨਾਲ ਉਸ ਨੂੰ ਇੱਥੇ ਇਤਰਾਜ਼ਯੋਗ ਹਾਲਤ ’ਚ ਦੇਖਿਆ ਸੀ। ਇਸ ਔਰਤ ਦੇ ਦਿਓਰ ਨੇ ਹੀ ਦੋਹਾਂ ਨੂੰ ਨਾਲ ਫੜਿਆ ਅਤੇ ਫਿਰ ਹੋਰ ਲੋਕਾਂ ਨਾਲ ਮਿਲ ਕੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ। ਇਨ੍ਹਾਂ ਲੋਕਾਂ ਨੇ ਵਿਅਕਤੀ ਦੇ ਕੱਪੜੇ ਪਾੜ ਕੇ ਉਸ ਨੂੰ ਪਿੰਡ ’ਚ ਵੀ ਘੁੰਮਾਇਆ।

ਪੂਰੀ ਘਟਨਾ ਤੋਂ ਬਾਅਦ ਔਰਤ ਦੇ ਪਰਿਵਾਰ ਦੇ ਲੋਕਾਂ ਨੇ ਸਥਾਨਕ ਥਾਣੇ ’ਚ ਆਈ.ਪੀ.ਸੀ. ਦੀ ਧਾਰਾ 376 ਦੇ ਅਧੀਨ ਕੇਸ ਦਰਜ ਕਰਵਾਇਆ। ਇਸ ਤੋਂ ਬਾਅਦ ਦੋਸ਼ੀ ਨੂੰ ਗਿ੍ਰਫਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਕੇਸ ਦਰਜ ਕਰਦੇ ਹੋਏ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਦੋਸ਼ੀ ਸ਼ਖਸ ਦੀ ਕੁੱਟਮਾਰ ਅਤੇ ਉਸ ਨੂੰ ਨੰਗਾ ਘੁੰਮਾਉਣ ਦੇ ਮਾਮਲੇ ’ਚ ਸ਼ਾਮਲ ਲੋਕਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਇਨ੍ਹਾਂ ਸਾਰੇ ਲੋਕਾਂ ਦੀ ਜਾਣਕਾਰੀ ਤੋਂ ਬਾਅਦ ਇਨ੍ਹਾਂ ਵਿਰੁੱਧ ਵੀ ਕਾਰਵਾਈ ਕਰਵਾਈ ਜਾਵੇਗੀ।


author

DIsha

Content Editor

Related News