ਬਿਨਾਂ ਟਿਕਟ ਵਾਲੀ ਔਰਤ ਨੇ ਮਹਿਲਾ ਟੀ.ਟੀ.ਈ. ਨੂੰ ਕੁੱਟਿਆ
Thursday, Dec 26, 2019 - 06:50 PM (IST)

ਮੁੰਬਈ-ਮੁੰਬਈ ਦੇ ਇਕ ਉਪ ਨਗਰੀ ਰੇਲਵੇ ਸਟੇਸ਼ਨ ਟਿਕਟਾਂ ਦੀ ਜਾਂਚ ਕਰ ਰਹੀ ਇਕ ਮਹਿਲਾ ਟੀ.ਟੀ.ਈ. ਨੂੰ ਬਿਨਾਂ ਟਿਕਟ ਸਫਰ ਕਰਨ ਵਾਲੀ ਇਕ ਔਰਤ ਨੇ ਕੁੱਟ ਦਿੱਤਾ। ਪਿਛਲੇ ਦੋ ਦਿਨਾਂ ਦੌਰਾਨ ਇਹ ਇਸ ਤਰ੍ਹਾਂ ਦੀ ਤੀਜੀ ਘਟਨਾ ਹੈ। ਗਵਰਨਮੈਂਟ ਰੇਲਵੇ ਪੁਲਸ (ਜੀ.ਆਰ.ਪੀ.) ਦੇ ਇਕ ਅਧਿਕਾਰੀ ਨੇ ਅੱਜ ਭਾਵ ਵੀਰਵਾਰ ਦੱਸਿਆ ਕਿ ਇਹ ਘਟਨਾ ਅੰਬਰ ਨਾਥ ਰੇਲਵੇ ਸਟੇਸ਼ਨ ’ਤੇ ਵਾਪਰੀ। ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ’ਚ ਰਿਕਾਰਡ ਹੋਈ ਹੈ।