ਲਿਵ-ਇਨ ਪਾਰਟਨਰ ਦੇ ਪੁੱਤਰ ਦਾ ਕਤਲ ਕਰ ਕੇ ਲਾਸ਼ ਲੁਕੋਈ ਬੈੱਡ ’ਚ, ਔਰਤ ਗ੍ਰਿਫਤਾਰ

Thursday, Aug 17, 2023 - 01:35 PM (IST)

ਲਿਵ-ਇਨ ਪਾਰਟਨਰ ਦੇ ਪੁੱਤਰ ਦਾ ਕਤਲ ਕਰ ਕੇ ਲਾਸ਼ ਲੁਕੋਈ ਬੈੱਡ ’ਚ, ਔਰਤ ਗ੍ਰਿਫਤਾਰ

ਨਵੀਂ ਦਿੱਲੀ, (ਅਨਸ)- ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਦਿਲ ਹਿਲਾ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਕ ਔਰਤ ਨੇ ਪਹਿਲਾਂ ਆਪਣੇ ਲਿਵ-ਇਨ ਪਾਰਟਨਰ ਦੇ ਨਾਬਾਲਗ ਪੁੱਤਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਫਿਰ ਉਸ ਦੀ ਲਾਸ਼ ਨੂੰ ਬੈੱਡ ਦੇ ਬਾਕਸ ਵਿੱਚ ਲੁਕੋ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਬੁਆਏਫ੍ਰੈਂਡ ਆਪਣੀ ਪਤਨੀ ਤੋਂ ਤਲਾਕ ਨਹੀਂ ਲੈ ਰਿਹਾ ਸੀ, ਜਿਸ ਕਾਰਨ ਔਰਤ ਕਾਫੀ ਨਾਰਾਜ਼ ਸੀ। ਔਰਤ ਇਸ ਲਈ ਆਪਣੇ ਬੁਆਏਫ੍ਰੈਂਡ ਦੇ ਨਾਬਾਲਗ ਪੁੱਤਰ ਨੂੰ ਜ਼ਿੰਮੇਵਾਰ ਮੰਨਦੀ ਸੀ। ਇਸ ਲਈ ਉਸ ਨੇ ਬਦਲਾ ਲੈਣ ਦੇ ਇਰਾਦੇ ਨਾਲ ਬੱਚੇ ਦਾ ਕਤਲ ਕਰ ਦਿੱਤਾ।ਪੁਲਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ । ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਰਣਹੋਲਾ ਦੀ ਰਹਿਣ ਵਾਲੀ ਪੂਜਾ ਕੁਮਾਰੀ ’ਤੇ 11 ਸਾਲ ਦੇ ਨਾਬਾਲਗ ਬੱਚੇ ਦਿਵਿਆਂਸ਼ ਦੇ ਕਤਲ ਦਾ ਦੋਸ਼ ਹੈ। ਦਿੱਲੀ ਪੁਲਸ ਮੁਤਾਬਕ 24 ਸਾਲਾ ਪੂਜਾ ਆਪਣੇ ਬੁਆਏਫ੍ਰੈਂਡ ਦੀ ਕਥਿਤ ਬੇਵਫ਼ਾਈ ਨੂੰ ਲੈ ਕੇ ਗੁੱਸੇ ’ਚ ਸੀ। ਪੂਜਾ ਨੇ 10 ਅਗਸਤ ਨੂੰ ਦੁਪਹਿਰ ਵੇਲੇ ਦਿਵਯਾਂਸ਼ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ । ਉਦੋਂ ਉਹ ਘਰ ’ਚ ਸੁੱਤਾ ਹੋਇਆ ਸੀ। 10 ਅਗਸਤ ਨੂੰ ਰਾਤ ਕਰੀਬ 8.30 ਵਜੇ ਬੀ. ਐਲ. ਕੇ. ਹਸਪਤਾਲ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਇੱਕ ਮ੍ਰਿਤਕ ਲੜਕੇ ਨੂੰ ਲਿਆਂਦਾ ਗਿਆ ਹੈ। ਉਸ ਦੇ ਗਲੇ ’ਤੇ ਗਲਾ ਘੁੱਟਣ ਦੇ ਨਿਸ਼ਾਨ ਵਿਖਾਈ ਦੇ ਰਹੇ ਸਨ। ਜਾਂਚ ਦੌਰਾਨ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਤਾਂ ਮਾਮਲਾ ਸਾਹਮਣੇ ਆਇਆ।

 


author

Rakesh

Content Editor

Related News