ਖੁਫੀਆ ਇਨਪੁਟ ਤੋਂ ਬਾਅਦ ਐਕਸ਼ਨ ''ਚ ATS ! ਪਾਕਿਸਤਾਨੀ ਅੱਤਵਾਦੀਆਂ ਦੇ ਸੰਪਰਕ ''ਚ ਰਹਿਣ ਵਾਲੀ ਔਰਤ ਗ੍ਰਿਫ਼ਤਾਰ
Monday, Jun 22, 2026 - 04:04 PM (IST)
ਨੈਸ਼ਨਲ ਡੈਸਕ : ਰਾਜਸਥਾਨ ਦੇ ਅੱਤਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੈਂਬਰਾਂ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਏਟੀਐੱਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਔਰਤ ਦੀ ਪਛਾਣ ਬਬੀਤਾ ਧਾਕੜ ਉਰਫ਼ ਖਦੀਜਾ ਵਜੋਂ ਹੋਈ ਹੈ। ਮੂਲ ਰੂਪ ਵਿੱਚ ਗੰਗਾਪੁਰ ਦੀ ਰਹਿਣ ਵਾਲੀ ਔਰਤ ਇਸ ਸਮੇਂ ਜੈਪੁਰ ਵਿੱਚ ਰਹਿ ਰਹੀ ਸੀ।
ਖੁਫੀਆ ਜਾਣਕਾਰੀ ਤੋਂ ਬਾਅਦ ਉਸਨੂੰ ਐਤਵਾਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਅਧਿਕਾਰੀਆਂ ਅਨੁਸਾਰ ਪੁੱਛਗਿੱਛ ਦੌਰਾਨ ਉਸ ਦੀਆਂ ਗਤੀਵਿਧੀਆਂ ਸ਼ੱਕੀ ਪਾਈਆਂ ਗਈਆਂ। ਮੁੱਢਲੀ ਜਾਂਚ ਵਿੱਚ ਉਸਦੇ ਮੋਬਾਈਲ ਫੋਨ 'ਤੇ ਦੋ ਸਿਮ ਕਾਰਡ ਤੇ ਇੱਕ ਫੇਸਬੁੱਕ ਅਕਾਊਂਟ ਦਾ ਖੁਲਾਸਾ ਹੋਇਆ, ਜਿਸ ਵਿੱਚ ਇਤਰਾਜ਼ਯੋਗ ਸਮੱਗਰੀ ਅਤੇ ਵਿਦੇਸ਼ੀ ਪ੍ਰੋਫਾਈਲਾਂ ਦੇ ਲਿੰਕ ਸਨ। ਔਰਤ ਦੀ ਦੋਸਤ ਸੂਚੀ ਵਿੱਚ ਕਈ ਪ੍ਰੋਫਾਈਲਾਂ ਵਿੱਚ ਜੈਸ਼-ਏ-ਮੁਹੰਮਦ ਅਤੇ ਹੋਰ ਅੱਤਵਾਦੀ ਸੰਗਠਨਾਂ ਨਾਲ ਸਬੰਧਤ ਝੰਡੇ ਅਤੇ ਹਥਿਆਰਬੰਦ ਅੱਤਵਾਦੀਆਂ ਦੀਆਂ ਤਸਵੀਰਾਂ ਸ਼ਾਮਲ ਸਨ।
ਪੁਲਸ ਨੇ ਕਿਹਾ ਕਿ ਵਟਸਐਪ 'ਤੇ ਉਸ ਦੇ ਕਈ ਪਾਕਿਸਤਾਨੀ ਨੰਬਰਾਂ ਅਤੇ ਵਿਦੇਸ਼ੀ ਸੰਪਰਕਾਂ ਨਾਲ ਸੰਚਾਰ ਕਰਨ ਦੇ ਸਬੂਤ ਮਿਲੇ ਹਨ। ਸੂਤਰਾਂ ਅਨੁਸਾਰ ਔਰਤ ਨੇ ਖੁਲਾਸਾ ਕੀਤਾ ਕਿ ਇੱਕ ਪਾਕਿਸਤਾਨ ਸਥਿਤ ਮੌਲਵੀ ਨੇ ਉਸਨੂੰ ਫ਼ੋਨ 'ਤੇ ਧਰਮ ਪਰਿਵਰਤਨ ਕਰਵਾਇਆ ਸੀ ਅਤੇ ਉਸਨੂੰ ਪਾਕਿਸਤਾਨ ਲਿਆਉਣ ਦੀ ਯੋਜਨਾ ਸੀ। ਇਨ੍ਹਾਂ ਤੱਥਾਂ ਦੇ ਆਧਾਰ 'ਤੇ ਏਟੀਐਸ ਨੇ ਉਸਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਅਤੇ ਭਾਰਤੀ ਦੰਡ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ। ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸਨੂੰ 27 ਜੂਨ ਤੱਕ ਏਟੀਐਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
