ਰਾਜਸਥਾਨ ਦੇ 20 ਤੋਂ ਵੱਧ ਸ਼ਹਿਰਾਂ ’ਚ ATS ਦੇ ਛਾਪੇ: 1 ਗ੍ਰਿਫ਼ਤਾਰ, 28 ਹਿਰਾਸਤ ’ਚ

Saturday, Jul 04, 2026 - 08:29 AM (IST)

ਰਾਜਸਥਾਨ ਦੇ 20 ਤੋਂ ਵੱਧ ਸ਼ਹਿਰਾਂ ’ਚ ATS ਦੇ ਛਾਪੇ: 1 ਗ੍ਰਿਫ਼ਤਾਰ, 28 ਹਿਰਾਸਤ ’ਚ

ਜੈਪੁਰ (ਏਜੰਸੀ) - ਅੱਤਵਾਦ ਰੋਕੂ ਦਸਤੇ (ATS) ਦੀਆਂ ਟੀਮਾਂ ਨੇ ਸ਼ੁੱਕਰਵਾਰ ਸਵੇਰੇ ਰਾਜਸਥਾਨ ਦੇ 20 ਤੋਂ ਵੱਧ ਸ਼ਹਿਰਾਂ ’ਚ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ਪਾਕਿਸਤਾਨੀ ਅੱਤਵਾਦੀ ਸ਼ਹਿਜ਼ਾਦ ਭੱਟੀ ਨਾਲ ਜੁੜੇ ਲੋਕਾਂ ਨੂੰ ਫੜਨ ਲਈ ਕੀਤੀ ਗਈ ਹੈ। ਛਾਪੇਮਾਰੀ ’ਚ 28 ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਬਾੜਮੇਰ ਤੋਂ ਇਕ ਨੌਜਵਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ATS ਦਾ ਦਾਅਵਾ ਹੈ ਕਿ ਭੱਟੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਆਨਲਾਈਨ ਗੇਮ, ਪੈਸਿਆਂ ਅਤੇ ਗੈਂਗਸਟਰ ਗਲੈਮਰ ਦਾ ਲਾਲਚ ਦੇ ਕੇ ਨੌਜਵਾਨਾਂ ਨਾਲ ਦੋਸਤੀ ਕਰਦਾ ਹੈ। ਫਿਰ ਉਨ੍ਹਾਂ ਤੋਂ ਸੰਵੇਦਨਸ਼ੀਲ ਥਾਵਾਂ ਦੀਆਂ ਫੋਟੋਆਂ ਮੰਗਵਾਉਂਦਾ ਹੈ। 

ਪੜ੍ਹੋ ਇਹ ਵੀ - Rain Alert : 3, 4, 5 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! 16 ਸੂਬਿਆਂ 'ਚ IMD ਦਾ ਅਲਰਟ ਜਾਰੀ

ਭੱਟੀ ਨੂੰ ਫਾਲੋ ਕਰਨ ਵਾਲੇ ਰਾਡਾਰ ’ਤੇ
ਸੂਤਰਾਂ ਅਨੁਸਾਰ ਲੰਬੇ ਸਮੇਂ ਤੋਂ ATS ਸੋਸ਼ਲ ਮੀਡੀਆ ਪਲੇਟਫਾਰਮ ’ਤੇ ਭੱਟੀ ਨੂੰ ਫਾਲੋ ਕਰਨ ਵਾਲਿਆਂ ’ਤੇ ਨਜ਼ਰ ਰੱਖ ਰਹੀ ਹੈ। ਸ਼ੁੱਕਰਵਾਰ ਨੂੰ ਹੋਈ ਛਾਪੇਮਾਰੀ ’ਚ ਅਜਿਹੇ ਹੀ ਸ਼ੱਕੀਆਂ ਨੂੰ ਹਿਰਾਸਤ ’ਚ ਲੈਣ ਦੀ ਜਾਣਕਾਰੀ ਹੈ। ਇਨ੍ਹਾਂ ਲੋਕਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਦੂਸਰੀਆਂ ਆਨਲਾਈਨ ਸਰਗਰਮੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਏਜੰਸੀਆਂ ਅਨੁਸਾਰ ਭੱਟੀ ਦਾ ਨੈੱਟਵਰਕ ਰਾਜਸਥਾਨ ਤੋਂ ਇਲਾਵਾ ਹਰਿਆਣਾ, ਪੰਜਾਬ, ਦਿੱਲੀ ਅਤੇ ਯੂ. ਪੀ. ’ਚ ਵੀ ਹੈ। ਭੱਟੀ ਦੇ ਚੁੰਗਲ ’ਚ ਜ਼ਿਆਦਾਤਰ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਨੌਜਵਾਨ ਫਸ ਰਹੇ ਹਨ। ਉੱਥੇ ਹੀ, ਬਾੜਮੇਰ ਦੇ ਗਾਗਰੀਆ ਪਿੰਡ ਤੋਂ ਬਸ਼ੀਰ (20) ਪੁੱਤਰ ਆਮਦ ਖਾਨ ਨੂੰ ਹਿਰਾਸਤ ’ਚ ਲਿਆ ਸੀ।

ਪੜ੍ਹੋ ਇਹ ਵੀ - 183.50 ਰੁਪਏ ਸਸਤਾ ਹੋਇਆ ਗੈਸ ਸਿੰਲਡਰ, ਮਹੀਨੇ ਦੇ ਪਹਿਲੇ ਦਿਨ ਵੱਡੀ ਰਾਹਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News