ਦਿੱਲੀ ਏਅਰਪੋਰਟ 'ਤੇ ਮਹਿਲਾ ਖਾਲਿਸਤਾਨੀ ਸਮਰਥਕ ਗ੍ਰਿਫਤਾਰ, SFJ ਨਾਲ ਹਨ ਸੰਬੰਧ

Saturday, Aug 17, 2019 - 08:09 PM (IST)

ਦਿੱਲੀ ਏਅਰਪੋਰਟ 'ਤੇ ਮਹਿਲਾ ਖਾਲਿਸਤਾਨੀ ਸਮਰਥਕ ਗ੍ਰਿਫਤਾਰ, SFJ ਨਾਲ ਹਨ ਸੰਬੰਧ

ਨਵੀਂ ਦਿੱਲੀ — ਦਿੱਲੀ ਹਵਾਈ ਅੱਡੇ ਤੋਂ ਇਕ ਮਹਿਲਾ ਨੂੰ ਕਥਿਤ ਤੌਰ 'ਤੇ ਖਾਲਿਸਤਾਨ ਸਮਰਥਕ ਸਮੂਹ ਨਾਲ ਸੰਪਰਕ ਹੋਣ ਕਾਰਨ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਸ਼ਨੀਵਾਰ  ਨੂੰ ਇਸ ਦੀ ਜਾਣਕਾਰੀ ਦਿੱਤੀ। ਮਲੇਸ਼ੀਆ ਤੋਂ ਇਥੇ ਪਹੁੰਚਣ 'ਤੇ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਵੀਰਵਾਰ ਨੂੰ ਆਈ.ਜੀ.ਆਈ. ਹਵਾਈ ਅੱਡੇ 'ਤੇ ਕੁਲਬੀਰ ਕੌਰ ਨੂੰ ਹਿਰਾਸਤ 'ਚ ਲਿਆ ਸੀ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਉਸ ਨੂੰ ਪੰਜਾਬ ਪੁਲਸ ਨੂੰ ਸੌਂਪ ਦਿੱਤਾ ਗਿਆ ਸੀ। ਕੁਲਬੀਰ ਕੌਰ ਅਮਰੀਕਾ ਸਥਿਤ ਖਾਲਿਸਤਾਨ ਸਮਰਥਕ ਸਮੂਹ ਸਿੱਖਸ ਫਾਰ ਜਸਟਿਸ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਲੋੜਿੰਦੀ ਸੀ। ਪੁਲਸ ਨੇ ਕਿਹਾ ਕਿ ਇਹ ਸੰਗਠਨ ਆਪਣੇ ਵੱਖਵਾਦੀ ਏਜੰਡੇ ਦੇ ਤਹਿਤ 'ਰੈਫਰੈਂਡਮ 2020' ਲਈ ਦਬਾਅ ਬਣਾ ਰਿਹਾ ਹੈ।
ਬਟਾਲਾ ਦੇ ਸੀਨੀਅਰ ਪੁਲਸ ਅਧਿਕਾਰੀ ਓ.ਐੱਸ.ਘੂਮਣ ਨੇ ਕਿਹਾ ਕਿ ਕੌਰ ਖਿਲਾਫ ਕਥਿਤ ਤੌਰ 'ਤੇ ਬੇਰੁਜ਼ਗਾਰੀ ਨੌਜਵਾਨਾਂ ਨੂੰ ਕੱਟੜਵਾਦ ਦੀ ਰਾਹ 'ਤੇ ਪਾ ਕੇ ਪੰਜਾਬ 'ਚ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਦੇ ਸਿਲਸਿਲੇ 'ਚ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਪੁਲਸ ਨੇ ਕਿਹਾ ਕਿ ਕੌਰ 2008 'ਚ ਬਰਨਾਲਾ ਤੋਂ ਮਲੇਸ਼ੀਆ ਚਲੀ ਗਈ ਸੀ ਤੇ ਐੱਸ.ਐੱਫ.ਜੇ. ਦੀ ਸਰਗਰਮ ਮੈਂਬਰਾਂ 'ਚੋਂ ਇਕ ਸੀ। ਉਨ੍ਹਾਂ ਕਿਹਾ ਕਿ ਉਸ ਨੂੰ ਸ਼ੁੱਕਰਵਾਰ ਨੂੰ ਇਕ ਸਥਾਨਕ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਜਿਸ ਨੇ ਉਸ 6 ਦਿਨਾਂ ਦੀ ਪੁਲਸ ਰਿਮਾਂਡ 'ਤੇ ਭੇਜ ਦਿੱਤਾ।


author

Inder Prajapati

Content Editor

Related News