ਅੱਧੀ ਰਾਤ ਵਾਪਰ ਗਿਆ ਭਾਣਾ, ਸੁੱਤੀ ਔਰਤ ਤੇ ਉਸ ਦੇ ਦੋ ਬੱਚਿਆਂ ਨੂੰ ਸੱਪ ਨੇ ਡੰਗਿਆ, ਤਿੰਨ ਦੀ ਹੋਈ ਮੌਤ

Tuesday, Oct 22, 2024 - 05:38 AM (IST)

ਅੱਧੀ ਰਾਤ ਵਾਪਰ ਗਿਆ ਭਾਣਾ, ਸੁੱਤੀ ਔਰਤ ਤੇ ਉਸ ਦੇ ਦੋ ਬੱਚਿਆਂ ਨੂੰ ਸੱਪ ਨੇ ਡੰਗਿਆ, ਤਿੰਨ ਦੀ ਹੋਈ ਮੌਤ

ਹਾਪੁੜ — ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲੇ ਦੇ ਬਹਾਦੁਰਗੜ੍ਹ ਥਾਣਾ ਖੇਤਰ ਦੇ ਇਕ ਪਿੰਡ 'ਚ ਅੱਧੀ ਰਾਤ ਨੂੰ ਸੱਪ ਨੇ ਘਰ 'ਚ ਦਾਖਲ ਹੋ ਕੇ ਸੁੱਤੀ ਹੋਈ ਔਰਤ ਅਤੇ ਉਸ ਦੇ ਦੋ ਬੱਚਿਆਂ ਨੂੰ ਡੰਗ ਲਿਆ, ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਪ ਜ਼ਿਲ੍ਹਾ ਮੈਜਿਸਟਰੇਟ (ਐਸ.ਡੀ.ਐਮ.) ਸਾਕਸ਼ੀ ਸ਼ਰਮਾ ਨੇ ਦੱਸਿਆ ਕਿ ਔਰਤ ਅਤੇ ਦੋਵੇਂ ਬੱਚਿਆਂ ਦੀ ਮੌਤ ਸੱਪ ਦੇ ਡੰਗਣ ਕਾਰਨ ਹੋਈ ਹੈ। ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਆਰਥਿਕ ਮਦਦ ਲਈ ਪੱਤਰ ਭੇਜਿਆ ਜਾ ਰਿਹਾ ਹੈ।

ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਹਾਦਰਗੜ੍ਹ ਇਲਾਕੇ ਦੇ ਪਿੰਡ ਸਦਰਪੁਰ ਦੀ ਰਹਿਣ ਵਾਲੀ ਪੂਨਮ (29) ਬੀਤੀ ਰਾਤ ਆਪਣੇ ਦੋ ਬੱਚਿਆਂ ਸਾਕਸ਼ੀ (11) ਅਤੇ ਤਨਿਸ਼ਕ (10) ਨਾਲ ਫਰਸ਼ 'ਤੇ ਸੌਂ ਰਹੀ ਸੀ, ਜਦੋਂ ਅੱਧੀ ਰਾਤ ਨੂੰ ਸੱਪ ਅੰਦਰ ਵੜ ਗਿਆ ਅਤੇ ਮਾਂ-ਦੋਵਾਂ ਬੱਚਿਆਂ ਨੂੰ ਡੰਗ ਲਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਤਿੰਨਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਤਿੰਨਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਡੀ.ਐਮ. ਸਾਕਸ਼ੀ ਸ਼ਰਮਾ, ਸੀ.ਓ. ਵਰੁਣ ਮਿਸ਼ਰਾ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਮਦਦ ਦਾ ਭਰੋਸਾ ਦਿੱਤਾ।


author

Inder Prajapati

Content Editor

Related News