ਕੋਰੋਨਾ ਦੇ ਵਧਦੇ ਖ਼ਤਰੇ ਦਰਮਿਆਨ ਚੀਨ ਤੋਂ ਪਰਤੀ ਮਾਂ ਤੇ 6 ਸਾਲਾ ਧੀ ਦੀ ਰਿਪੋਰਟ ਪਾਜ਼ੇਟਿਵ
Wednesday, Dec 28, 2022 - 11:24 AM (IST)
ਚੇਨਈ (ਭਾਸ਼ਾ)- ਚੀਨ ਤੋਂ ਕੋਲੰਬੋ ਦੇ ਰਸਤੇ ਹੋ ਕੇ ਪਰਤੀ ਇਕ ਔਰਤ ਅਤੇ ਉਸ ਦੀ 6 ਸਾਲਾ ਧੀ ਤਾਮਿਲਨਾਡੂ ਦੇ ਮਦੁਰੈ ਹਵਾਈ ਅੱਡੇ 'ਤੇ ਜਾਂਚ ਦੌਰਾਨ ਕੋਰੋਨਾ ਨਾਲ ਪੀੜਤ ਪਾਈਆਂ ਗਈਆਂ ਹਨ। ਰਾਜ ਦੇ ਸਿਹਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਵਿਭਾਗ ਦੇ ਅਧਿਕਾਰੀ ਅਨੁਸਾਰ ਮਦੁਰੈ ਕੋਲ ਵਿਰੂਧੁਨਗਰ ਦੀ ਰਹਿਣ ਵਾਲੀ ਔਰਤ ਅਤੇ ਉਸ ਦੀ ਧੀ ਦੀ ਮੰਗਲਵਾਰ ਨੂੰ ਜਹਾਜ਼ ਤੋਂ ਉਤਰਨ ਤੋਂ ਬਾਅਦ ਹਵਾਈ ਅੱਡੇ 'ਤੇ ਆਰ.ਟੀ.-ਪੀ.ਰੀ.ਆਰ. ਜਾਂਚ ਕੀਤੀ ਗਈ, ਜਿਸ 'ਚ ਦੋਵੇਂ ਕੋਰੋਨਾ ਵਾਇਰਸ ਨਾਲ ਪੀੜਤ ਪਾਈਆਂ ਗਈਆਂ। ਦੋਹਾਂ ਨੂੰ ਵਿਰੂਧੁਨਗਰ 'ਚ ਉਨ੍ਹਾਂ ਦੇ ਘਰ ਹੀ ਏਕਾਂਤਵਾਸ 'ਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਖਾਣਾ ਬਣਾਉਂਦੇ ਸਮੇਂ ਝੌਂਪੜੀ 'ਚ ਲੱਗੀ ਅੱਗ, 4 ਬੱਚਿਆਂ ਸਮੇਤ ਪਰਿਵਾਰ ਦੇ 5 ਮੈਂਬਰ ਜਿਊਂਦੇ ਸੜੇ
ਉਨ੍ਹਾਂ ਦੇ ਨਮੂਨੇ ਜਾਂਚ ਲਈ ਜ਼ੀਨੋਮ ਸਕੀਵੈਂਸਿੰਗ ਲਈ ਪ੍ਰਯੋਗਸ਼ਾਲਾ 'ਚ ਭੇਜੇ ਜਾਣਗੇ। ਤਾਮਿਲਨਾਡੂ 'ਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਸੰਕਰਮਣ ਦੇ 10 ਨਵੇਂ ਮਾਮਲੇ ਸਾਹਮਣੇ ਆਏ। ਰਾਜ 'ਚ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 51 'ਤੇ ਸਥਿਰ ਹੈ। ਤਾਮਿਲਨਾਡੂ ਸਰਕਾਰ ਨੇ ਚੀਨ ਅਤੇ ਹੋਰ ਦੇਸ਼ਾਂ 'ਚ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲਿਆਂ 'ਚ ਅਚਾਨਕ ਆਈ ਤੇਜ਼ੀ ਦੇ ਤੁਰੰਤ ਬਾਅਦ ਰਾਜ 'ਚ ਚਾਰ ਹਵਾਈ ਅੱਡਿਆਂ 'ਤੇ ਪਹੁੰਚਣ ਵਾਲੇ ਸਾਰੇ ਯਾਤਰੀਆਂ ਦੀ ਜਾਂਚ ਤੇਜ਼ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ