ਬਿਮਾਰ ਪਤੀ ਲਈ ਧੀ ਨਾਲ ਪ੍ਰਾਰਥਨਾ ਕਰਨ ਜਾ ਰਹੀ ਸੀ ਪਤਨੀ, ਅਚਾਨਕ ਵਰਤ ਗਿਆ ਭਾਣਾ...

Monday, Aug 19, 2024 - 01:39 AM (IST)

ਬਿਮਾਰ ਪਤੀ ਲਈ ਧੀ ਨਾਲ ਪ੍ਰਾਰਥਨਾ ਕਰਨ ਜਾ ਰਹੀ ਸੀ ਪਤਨੀ, ਅਚਾਨਕ ਵਰਤ ਗਿਆ ਭਾਣਾ...

ਜੈਪੁਰ : ਰਾਜਸਥਾਨ ਦੇ ਧੌਲਪੁਰ 'ਚ ਇਕ ਦਰਦਨਾਕ ਹਾਦਸੇ 'ਚ ਇਕ ਔਰਤ ਤੇ ਉਸ ਦੀ ਬੇਟੀ ਦੀ ਮੌਤ ਹੋ ਗਈ। ਔਰਤ ਆਪਣੇ ਪਤੀ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਨ ਲਈ ਆਪਣੀ ਬੇਟੀ ਨਾਲ ਮੰਦਰ ਜਾ ਰਹੀ ਸੀ ਤੇ ਇਸੇ ਦੌਰਾਨ ਉਹ ਟਰੇਨ ਦੀ ਲਪੇਟ 'ਚ ਆ ਗਈ। ਜਾਣਕਾਰੀ ਮੁਤਾਬਕ ਮਾਮਲਾ ਧੌਲਪੁਰ ਜ਼ਿਲ੍ਹੇ ਦੇ ਕਾਲਜ ਰੋਡ 'ਤੇ ਤਗਾਵਾਲੀ ਰੇਲਵੇ ਫਾਟਕ ਦਾ ਹੈ। ਜਿੱਥੇ ਪਟੜੀ ਪਾਰ ਕਰਦੇ ਸਮੇਂ ਟਰੇਨ ਦੀ ਲਪੇਟ 'ਚ ਆਉਣ ਨਾਲ ਇਕ ਔਰਤ ਅਤੇ ਉਸ ਦੀ ਬੇਟੀ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਹਸਪਤਾਲ 'ਚ ਦਾਖਲ ਆਪਣੇ ਪਤੀ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨ ਲਈ ਆਪਣੀ ਬੇਟੀ ਨਾਲ ਮੰਦਰ ਜਾ ਰਹੀ ਸੀ ਅਤੇ ਇਸ ਦੌਰਾਨ ਟਰੇਨ ਦੀ ਲਪੇਟ 'ਚ ਆਉਣ ਨਾਲ ਦੋਹਾਂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਸ਼ਨਾਖਤ ਕਰਨ ਤੋਂ ਬਾਅਦ ਪੁਲਸ ਨੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਹਾਦਸੇ ਦਾ ਮਾਮਲਾ ਦਰਜ ਕਰ ਲਿਆ ਹੈ।

ਦੱਸ ਦੇਈਏ ਕਿ ਟਰੇਨ ਦੀ ਲਪੇਟ 'ਚ ਆਉਣ ਤੋਂ ਬਾਅਦ ਦੋਹਾਂ ਲਾਸ਼ਾਂ ਦੀ ਹਾਲਤ ਅਜਿਹੀ ਹੋ ਗਈ ਸੀ ਕਿ ਪੁਲਸ ਲਈ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਿਲ ਹੋ ਗਿਆ ਸੀ। ਇਸ ਲਈ ਦੋਵਾਂ ਲਾਸ਼ਾਂ ਦੀ ਸ਼ਨਾਖਤ ਲਈ ਸੋਸ਼ਲ ਮੀਡੀਆ ਤੇ ਆਸ-ਪਾਸ ਦੇ ਥਾਣਿਆਂ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ। ਇਸ ਤੋਂ ਬਾਅਦ ਐਤਵਾਰ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਦੋਵਾਂ ਲਾਸ਼ਾਂ ਦੀ ਪਛਾਣ ਮਾਂ-ਧੀ ਵਜੋਂ ਕੀਤੀ ਗਈ।


author

Baljit Singh

Content Editor

Related News