ਕਿਵੇਂ ਰੱਖਿਆ ਜਾਂਦਾ ਹੈ ਜਨਮ ਅਸ਼ਟਮੀ ਦਾ ਵਰਤ? ਜਾਣੋ ਇਸ ਵਰਤ ਬਾਰੇ ਸਭ ਕੁਝ ਗੱਲਾਂ
8/15/2025 4:23:43 PM

ਵੈੱਬ ਡੈਸਕ- ਇਸ ਸਾਲ ਕ੍ਰਿਸ਼ਨ ਜਨਮ ਅਸ਼ਟਮੀ ਦਾ ਵਰਤ 16 ਅਗਸਤ ਨੂੰ ਰੱਖਿਆ ਜਾਵੇਗਾ। ਮੰਨਿਆ ਜਾਂਦਾ ਹੈ ਕਿ ਜੋ ਭਗਤ ਸ਼ਰਧਾ ਅਤੇ ਭਾਵਨਾ ਨਾਲ ਇਹ ਵਰਤ ਕਰਦਾ ਹੈ, ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਉਸ 'ਤੇ ਰਾਧਾ-ਕ੍ਰਿਸ਼ਨ ਦੀ ਵਿਸ਼ੇਸ਼ ਕਿਰਪਾ ਬਣੀ ਰਹਿੰਦੀ ਹੈ। ਵਰਤ ਦੀ ਸ਼ੁਰੂਆਤ ਸਵੇਰੇ ਸੂਰਜ ਉਗਣ ਨਾਲ ਹੁੰਦੀ ਹੈ ਅਤੇ ਸਮਾਪਤੀ ਕਈ ਲੋਕ ਰਾਤ 12 ਵਜੇ ਬਾਅਦ ਜਾਂ ਅਗਲੇ ਦਿਨ ਕਰਦੇ ਹਨ।
ਵਰਤ ਦੇ ਨਿਯਮ:
- ਜਨਮ ਅਸ਼ਟਮੀ ਤੋਂ ਇਕ ਦਿਨ ਪਹਿਲਾਂ (ਸਪਤਮੀ ਤਾਰੀਖ਼) ਸਾਤਵਿਕ ਭੋਜਨ ਕਰੋ ਅਤੇ ਮਨ ਸ਼ਾਂਤ ਰੱਖੋ।
- ਵਰਤ ਰੱਖਣ ਵਾਲੇ ਪੂਰਾ ਦਿਨ ਆਪਣੀ ਇੱਛਾ ਅਨੁਸਾਰ ਨਿਰਜਲਾ ਵਰਤ ਜਾਂ ਫਲਾਹਾਰ ਵਰਤ ਰੱਖ ਸਕਦੇ ਹਨ।
- ਇਸ ਦਿਨ ਪਿਆਜ਼, ਲਸਣ, ਮਾਸ, ਸ਼ਰਾਬ, ਤੰਬਾਕੂ ਆਦਿ ਦਾ ਸੇਵਨ ਨਾ ਕਰੋ।
- ਵਰਤ ਵਾਲੇ ਦਿਨ ਸਵੇਰੇ ਇਸ਼ਨਾਨ ਕਰਕੇ ਸਾਫ਼-ਸੁਥਰੇ ਕੱਪੜੇ ਪਹਿਨੋ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਸਾਹਮਣੇ ਘਿਓ ਦਾ ਦੀਵਾ ਜਗਾ ਕੇ ਵਰਤ ਦਾ ਸੰਕਲਪ ਲਓ।
- ਪੂਰਾ ਦਿਨ ਭਗਵਾਨ ਦੀ ਭਗਤੀ 'ਚ ਬਿਤਾਓ।
- ਅਨਾਜ ਦਾ ਸੇਵਨ ਨਾ ਕਰੋ, ਸਿਰਫ਼ ਫਲਾਹਾਰੀ ਭੋਜਨ ਲਓ।
- ਰਾਤ ਦੇ ਸਮੇਂ ਭਗਵਾਨ ਨੂੰ ਪੰਚਾਮ੍ਰਿਤ ਨਾਲ ਇਸ਼ਨਾਨ ਕਰਾਓ, ਪਰਿਵਾਰ ਸਮੇਤ ਆਰਤੀ ਕਰੋ। ਇਸ ਤੋਂ ਬਾਅਦ ਭਗਵਾਨ ਨੂੰ ਭੋਗ ਲਗਾ ਕੇ ਪ੍ਰਸਾਦ ਸਾਰਿਆਂ 'ਚ ਵੰਡ ਦਿਓ।
- ਵਰਤ ਖੋਲ੍ਹਣ ਦਾ ਸਮਾਂ ਆਪਣੀ ਪਰੰਪਰਾ ਅਨੁਸਾਰ ਰਾਤ 12 ਵਜੇ ਬਾਅਦ ਜਾਂ ਅਗਲੇ ਦਿਨ ਸੂਰਜ ਨਿਕਲਣ ਤੋਂ ਬਾਅਦ ਰੱਖੋ।
- ਇਸ ਦਿਨ ਮੰਦਰ 'ਚ ਜਾ ਕੇ ਭਗਵਾਨ ਦੇ ਦਰਸ਼ਨ ਕਰਨਾ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ।
ਵਰਤ ਖੋਲ੍ਹਣ ਦਾ ਸਮਾਂ
- ਜੋ ਲੋਕ ਜਨਮ ਅਸ਼ਟਮੀ ਦੀ ਰਾਤ ਨੂੰ ਹੀ ਵਰਤ ਖੋਲ੍ਹਦੇ ਹਨ, ਉਹ ਰਾਤ 12 ਵਜੇ ਦੀ ਪੂਜਾ ਤੋਂ ਬਾਅਦ ਵਰਤ ਖੋਲ੍ਹ ਸਕਦੇ ਹਨ।
- ਜੋ ਅਗਲੇ ਦਿਨ ਵਰਤ ਖੋਲ੍ਹਦੇ ਹਨ, ਉਹ 17 ਅਗਸਤ ਸਵੇਰੇ 05:51 ਵਜੇ ਤੋਂ ਬਾਅਦ ਵਰਤ ਖੋਲ੍ਹ ਸਕਦੇ ਹਨ।
ਰਾਤ ਨੂੰ ਵਰਤ ਖੋਲ੍ਹਣ ਦੀ ਵਿਧੀ:
ਰਾਤ ਨੂੰ ਵਰਤ ਖੋਲ੍ਹਣ ਤੋਂ ਪਹਿਲਾਂ ਭਗਵਾਨ ਕ੍ਰਿਸ਼ਨ ਦੀ ਵਿਧੀ-ਵਿਧਾਨ ਨਾਲ ਪੂਜਾ ਕਰੋ ਅਤੇ ਉਨ੍ਹਾਂ ਦੀਆਂ ਮਨਪਸੰਦ ਵਸਤਾਂ ਦਾ ਭੋਗ ਲਗਾਓ। ਇਸ ਤੋਂ ਬਾਅਦ ਪੂਜਾ 'ਚ ਚੜ੍ਹਾਇਆ ਪ੍ਰਸਾਦ ਖਾ ਕੇ ਵਰਤ ਸਮਾਪਤ ਕਰੋ ਅਤੇ ਸਾਤਵਿਕ ਭੋਜਨ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8