ਰੰਜਿਸ਼ ਕਾਰਨ ਹੋਏ ਝਗੜੇ ’ਚ ਇਕ ਜ਼ਖਮੀ, ਪਤੀ-ਪਤਨੀ ਨਾਮਜ਼ਦ
Thursday, Aug 14, 2025 - 01:58 PM (IST)

ਮੋਗਾ (ਆਜ਼ਾਦ) : ਥਾਣਾ ਸਮਾਲਸਰ ਅਧੀਨ ਆਉਂਦੇ ਪਿੰਡ ਸੁਖਾਨੰਦ ਵਿਚ ਰੰਜਿਸ਼ ਕਾਰਨ ਕੁਲਦੀਪ ਸਿੰਘ ’ਤੇ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ, ਜਿਸ ਨੂੰ ਏਮਜ਼ ਹਸਪਤਾਲ ਬਠਿੰਡਾ ਵਿਚ ਦਾਖਲ ਕਰਵਾਉਣਾ ਪਿਆ। ਇਸ ਸਬੰਧੀ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਅਤੇ ਉਸਦੀ ਪਤਨੀ ਮਨਜੀਤ ਕੌਰ, ਜੋ ਕਿ ਪਿੰਡ ਕੋਠਾ ਸੁਖਾਨੰਦ ਦੇ ਵਸਨੀਕ ਹਨ, ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਰਾਜੇਸ਼ ਕੁਮਾਰ ਕਰ ਰਹੇ ਹਨ।
ਕੁਲਦੀਪ ਸਿੰਘ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਹੈ ਕਿ ਜਦੋਂ ਮੈਂ ਕੱਲ ਆਪਣੇ ਖੇਤ ਵਿਚ ਝੋਨੇ ਦੀ ਫਸਲ ਨੂੰ ਪਾਣੀ ਦੇ ਰਿਹਾ ਸੀ ਤਾਂ ਮੇਰੇ ਭਰਾ ਗੁਰਪ੍ਰੀਤ ਸਿੰਘ ਅਤੇ ਭਰਜਾਈ ਮਨਜੀਤ ਕੌਰ ਨੇ ਮੈਂਨੂੰ ਮਾਰਨ ਦੇ ਇਰਾਦੇ ਨਾਲ ਤੇਜ਼ਧਾਰ ਕੁਹਾੜੀ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਅਤੇ ਜਦੋਂ ਮੈਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੇਰਾ ਅੰਗੂਠਾ ਕੱਟ ਦਿੱਤਾ ਗਿਆ ਅਤੇ ਮੇਰੇ ਸਿਰ ’ਤੇ ਵੀ ਡੂੰਘੀ ਸੱਟ ਲੱਗੀ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਾਜੇਸ਼ ਕੁਮਾਰ ਨੇ ਕਿਹਾ ਕਿ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਬਾਕੀ ਹੈ।