ਪ੍ਰੇਮੀ ਦੀ ਮਦਦ ਨਾਲ ਮਹਿਲਾ ਨੇ ਪਤੀ ਦਾ ਕੀਤਾ ਕਤਲ, ਲਾਸ਼ ਘਰ ਵਿਚ ਦਫਨਾਈ
Saturday, Oct 13, 2018 - 03:42 PM (IST)

ਸ਼ਾਹਜਹਾਂਪੁਰ (ਭਾਸ਼ਾ)- ਉੱਤਰ-ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ ਵਿਚ ਇਕ ਮਹਿਲਾ ਨੇ ਪ੍ਰੇਮੀ ਦੀ ਮਦਦ ਨਾਲ ਆਪਣੇ ਪਤੀ ਨੂੰ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਘਰ ਵਿਚ ਹੀ ਦਫਨਾ ਦਿੱਤੀ। ਪੁਲਸ ਅਧਿਕਾਰੀ ਡਾਕਟਰ ਐਸ.ਚਨੱਪਾ ਨੇ ਸ਼ਨੀਵਾਰ ਨੂੰ ਇਥੇ ਦੱਸਿਆ ਕਿ ਕਾਂਟ ਥਾਣਾ ਖੇਤਰ ਦੇ ਸ਼ਮਸ਼ੇਰਪੁਰ ਪਿੰਡ ਵਿਚ ਤਿੰਨ ਮਹੀਨੇ ਪਹਿਲਾਂ ਸੁਨੀਤਾ ਨਾਂ ਦੀ ਇਕ ਔਰਤ ਨੇ ਆਪਣੇ ਪਤੀ ਸੂਰਜ ਸਿੰਘ (25) ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ।
ਚਨੱਪਾ ਨੇ ਦੱਸਿਆ ਕਿ ਸੁਨੀਤਾ ਦੇ ਪਿੰਡ ਦੇ ਹੀ ਇਕ ਲੜਕੇ ਨਾਲ ਪ੍ਰੇਮ ਸਬੰਧ ਸਨ ਅਤੇ ਇਸ ਵਿਚ ਉਸ ਦਾ ਪਤੀ ਅੜਿੱਕਾ ਬਣ ਰਿਹਾ ਸੀ। ਇਸੇ ਕਾਰਨ ਸੁਨੀਤਾ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਘਰ ਵਿਚ ਹੀ ਦਫਨਾ ਦਿੱਤਾ। ਪੁਲਸ ਨੇ ਮੁਲਜ਼ਮ ਸੁਨੀਤਾ ਅਤੇ ਹਰੀਓਮ ਨੂੰ ਗ੍ਰਿਫਤਾਰ ਕਰ ਲਿਆ ਹੈ।