ਪਾਨੀਪਤ ’ਚ ਸੂਟਕੇਸ ’ਚ ਮਿਲੀ ਔਰਤ ਦੀ ਲਾਸ਼, ਰੱਸੀ ਨਾਲ ਬੱਝੇ ਸਨ ਹੱਥ-ਪੈਰ

Wednesday, Mar 08, 2023 - 11:26 AM (IST)

ਪਾਨੀਪਤ ’ਚ ਸੂਟਕੇਸ ’ਚ ਮਿਲੀ ਔਰਤ ਦੀ ਲਾਸ਼, ਰੱਸੀ ਨਾਲ ਬੱਝੇ ਸਨ ਹੱਥ-ਪੈਰ

ਪਾਨੀਪਤ (ਖਰਬ/ਵਾਰਤਾ)- ਪਾਨੀਪਤ ’ਚ ਰੋਹਤਕ ਹਾਈਵੇ ’ਤੇ ਪਿੰਡ ਸਿਵਾਹ ਦੇ ਕੋਲ ਰੇਲਵੇ ਓਵਰਬ੍ਰਿਜ ’ਤੇ ਬਾਈਪਾਸ ’ਤੇ ਬੰਦ ਸੂਟਕੇਸ ’ਚ ਔਰਤ ਦੀ ਲਾਸ਼ ਮਿਲੀ। ਔਰਤ ਦੇ ਮੂੰਹ ’ਤੇ ਟੇਪ ਲੱਗੀ ਹੋਈ ਸੀ, ਜਦੋਂ ਕਿ ਉਸ ਦੇ ਹੱਥ-ਪੈਰ ਰੱਸੀ ਨਾਲ ਬੱਝੇ ਹੋਏ ਸਨ। ਕਿਸੇ ਰਾਹਗੀਰ ਨੇ ਵਾਰਦਾਤ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ’ਤੇ ਏ.ਐੱਸ.ਪੀ., ਸੀ.ਆਈ.ਏ. ਅਤੇ ਸੈਕਟਰ-29 ਥਾਣੇ ਦੀ ਪੁਲਸ ਮੌਕੇ ’ਤੇ ਪਹੁੰਚੀ। ਜਾਂਚ ਲਈ ਐੱਫ.ਐੱਸ.ਐੱਲ. ਟੀਮ ਨੂੰ ਵੀ ਬੁਲਾਇਆ ਗਿਆ ਅਤੇ ਸਬੂਤ ਜੁਟਾਏ ਗਏ। ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ : ਗੁਜਰਾਤ: ICG ਦੇ ਹੱਥ ਲੱਗੀ ਵੱਡੀ ਸਫ਼ਲਤਾ, ਈਰਾਨੀ ਕਿਸ਼ਤੀ ਤੋਂ ਫੜੀ ਗਈ 425 ਕਰੋੜ ਦੀ ਡਰੱਗ

ਏ.ਐੱਸ.ਪੀ. ਮਇਅੰਕ ਮਿਸ਼ਰਾ ਨੇ ਦੱਸਿਆ ਕਿ ਦੁਪਹਿਰ ਲਗਭਗ 12 ਵਜੇ ਰਾਹਗੀਰਾਂ ਦੀ ਨਜ਼ਰ ਸੂਟਕੇਸ ’ਤੇ ਪਈ। ਉਨ੍ਹਾਂ ਨੇ ਇਸ ਨੂੰ ਖੋਲ੍ਹਿਆ ਤਾਂ ਅੰਦਰ ਔਰਤ ਦੀ ਲਾਸ਼ ਸੀ। ਸੂਟਕੇਸ ’ਚੋਂ ਕੋਈ ਦਸਤਾਵੇਜ਼ ਆਦਿ ਨਹੀਂ ਮਿਲੇ, ਜਿਸ ਨਾਲ ਔਰਤ ਦੀ ਪਛਾਣ ਹੋ ਸਕੇ। ਮੁਢਲੀ ਜਾਂਚ ’ਚ ਮ੍ਰਿਤਕਾ ਦੀ ਉਮਰ ਲਗਭਗ 45 ਸਾਲ ਲੱਗ ਰਹੀ ਹੈ। ਸ਼ੁਰੂਆਤੀ ਤੌਰ ’ਤੇ ਲਾਸ਼ ਨੂੰ ਵੇਖ ਕੇ ਲੱਗ ਰਿਹਾ ਹੈ ਕਿ 8 ਤੋਂ 10 ਘੰਟੇ ਪਹਿਲਾਂ ਹੀ ਉਸ ਦਾ ਕਤਲ ਕਰ ਕੇ ਲਾਸ਼ ਸੂਟਕੇਸ ’ਚ ਬੰਦ ਕਰ ਕੇ ਇੱਥੇ ਰੱਖਿਆ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News