ਬਿਨਾ ਲਾਈਸੈਂਸ ਮਠਿਆਈ ਵੇਚਣ ਵਾਲਿਆਂ ''ਤੇ ਵਿਭਾਗ ਨੇ ਜਾਰੀ ਕੀਤਾ ਇਹ ਹੁਕਮ
Tuesday, Oct 17, 2017 - 01:30 PM (IST)

ਬਿਲਾਸਪੁਰ— ਦੀਵਾਲੀ ਤਿਉਹਾਰ ਨੂੰ ਲੈ ਕੇ ਮਠਿਆਈਆਂ ਦੀਆਂ ਦੁਕਾਨਾਂ ਦੀਆਂ ਸਜਾਵਟਾਂ ਸ਼ੁਰੂ ਹੋ ਗਈਆਂ ਹਨ। ਸਿਹਤ ਵਿਭਾਗ ਨੇ ਲੋਕਾਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਹੁਕਮ ਜਾਰੀ ਕੀਤਾ ਹੈ ਕਿ ਜੇਕਰ ਬਿਨਾਂ ਲਾਈਸੈਂਸ ਦੇ ਮਠਿਆਈ ਵੇਚੀ ਗਈ ਤਾਂ ਉਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਵਿਭਾਗ ਨੇ ਦੀਵਾਲੀ ਦੇ ਮੌਕੇ 'ਤੇ ਨਾਮਜ਼ਦ ਅਧਿਕਾਰੀ ਦੀ ਤਾਇਨਾਤੀ ਕੀਤੀ ਹੈ, ਜੋ ਪੂਰੇ ਇਲਾਕੇ 'ਚ ਮਠਿਆਈਆਂ ਦੀਆਂ ਦੁਕਾਨਾਂ ਦਾ ਨਿਰੀਖਣ ਕਰੇਗੀ। ਇਹ ਗੱਲ ਨਾਮਜ਼ਦ ਅਧਿਕਾਰੀ ਸਵਿਤਾ ਠਾਕੁਰ ਨੇ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਿਰਫ ਦੁਕਾਨਦਾਰਾਂ ਦੇ ਲਾਈਸੈਂਸ ਦਾ ਨਿਰੀਖਣ ਕਰ ਸਕਦੀ ਹੈ ਪਰ ਮਠਿਆਈਆਂ ਦੇ ਸੈਂਪਲ ਨਹੀਂ ਲੈ ਸਕਦੀ। ਇਸ ਮੌਕੇ 'ਚ ਜਦੋਂ ਵਿਭਾਗ ਦੇ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇੱਥੇ ਕਈ ਸਾਲਾਂ ਤੋਂ ਫੂਡ ਐਂਡ ਸੇਫਟੀ ਅਫਸਰ ਹੈ ਹੀ ਨਹੀਂ।