ਹੈਰਾਨੀਜਨਕ : ਕੁਝ ਹੀ ਮਿੰਟਾਂ ਅੰਦਰ ਨੌਜਵਾਨ ਨੂੰ ਦਿੱਤੀਆਂ ਗਈਆਂ ਕੋਰੋਨਾ ਟੀਕੇ ਦੀਆਂ 2 ਖੁਰਾਕਾਂ
Friday, Sep 03, 2021 - 04:37 PM (IST)
ਮੈਂਗਲੁਰੂ- ਕਰਨਾਟਕ ਦੇ ਦੱਖਣੀ ਕੰਨੜ ਜ਼ਿਲ੍ਹੇ ’ਚ ਸੁਲੀਆ ਤਾਲੁਕ ਦੇ ਇਕ ਸਕੂਲ ’ਚ ਭੀੜ ਵਾਲੇ ਟੀਕਾਕਰਨ ਕੇਂਦਰ ’ਤੇ 19 ਸਾਲਾ ਇਕ ਨੌਜਵਾਨ ਨੂੰ ਕੁਝ ਹੀ ਮਿੰਟਾਂ ਦੇ ਅੰਤਰਾਲ ’ਤੇ ਕੋਵਿਸ਼ੀਲਡ ਦੀਆਂ 2 ਖ਼ੁਰਾਕਾਂ ਲਗਾ ਦਿੱਤੀਆਂ ਗਈਆਂ। ਸੁਲੀਆ ਤਾਲੁਕ ਦੇ ਸਿਹਤ ਅਧਿਕਾਰੀ ਡਾ. ਬੀ. ਨੰਦਕੁਮਾਰ ਨੇ ਕਿਹਾ ਕਿ ਕੇਂਦਰ ’ਤੇ ਨੌਜਵਾਨ ਨੂੰ 3 ਘੰਟੇ ਤੱਕ ਨਿਗਰਾਨੀ ’ਚ ਰੱਖਿਆ ਗਿਆ ਅਤੇ ਫਿਰ ਘਰ ਭੇਜ ਦਿੱਤਾ ਗਿਆ। ਸਿਹਤ ਅਧਿਕਾਰੀ ਬੁੱਧਵਾਰ ਤੋਂ ਹੀ ਉਸ ਦੇ ਘਰ ਉਸ ਨੌਜਵਾਨ ’ਤੇ ਨਜ਼ਰ ਰੱਖੇ ਹੋਏ ਹਨ ਅਤੇ ਵੀਰਵਾਰ ਤੱਕ ਉਸ ’ਤੇ ਟੀਕੇ ਦਾ ਕੋਈ ਉਲਟ ਅਸਰ ਨਹੀਂ ਦੇਖਿਆ ਗਿਆ।
ਇਹ ਵੀ ਪੜ੍ਹੋ : ਦਿੱਲੀ ਵਿਧਾਨ ਸਭਾ ਤੋਂ ਲਾਲ ਕਿਲ੍ਹੇ ਤੱਕ ਖੁਫ਼ੀਆ ਸੁਰੰਗ ਮਿਲੀ, ਆਮ ਲੋਕਾਂ ਲਈ ਜਲਦ ਖੁੱਲ੍ਹੇਗੀ
ਤਾਲੁਕ ’ਚ ਕੋਟੇਲੂ ਦਾ ਰਹਿਣ ਵਾਲ ਮਜ਼ਦੂਰ ਕੇ.ਬੀ. ਅਰੁਣ ਬੁੱਧਵਾਰ ਨੂੰ ਸੁਲੀਆ ਤਾਲੁਕ ’ਚ ਦੁੱਗਲਕਡਾ ਹਾਈ ਸਕੂਲ ’ਚ ਟੀਕਾਕਰਨ ਕੇਂਦਰ ਗਿਆ ਸੀ, ਜਿੱਥੇ ਸਿਹਤ ਸਹਾਇਕ ਨੇ ਉਸ ਨੂੰ ਟੀਕਾ ਲਗਾ ਦਿੱਤਾ। ਉਹ ਕਮਰੇ ’ਚ ਉਡੀਕ ਕਰ ਰਿਹਾ ਸੀ, ਉਦੋਂ ਉਸੇ ਕਰਮੀ ਨੇ ਉਸ ਨੂੰ ਟੀਕੇ ਦੀ ਦੂਜੀ ਖੁਰਾਕ ਲਗਾ ਦਿੱਤੀ। ਡਾ. ਨੰਦਕੁਮਾਰ ਨੇ ਦੱਸਿਆ ਕਿ ਭਰਮ ਇਸ ਲਈ ਹੋ ਗਿਆ ਕਿ ਟੀਕਾ ਲਗਵਾਉਣ ਤੋਂ ਬਾਅਦ ਨੌਜਵਾਨ ਉੱਥੋਂ ਨਹੀਂ ਗਿਆ। ਉਸ ਨੂੰ ਲੱਗਾ ਕਿ ਯਾਤਰਾ ਲਈ ਟੀਕੇ ਦੀਆਂ 2 ਖੁਰਾਕਾਂ ਲਗਵਾਉਣੀਆਂ ਜ਼ਰੂਰੀ ਹਨ। ਨਰਸ ਵੀ ਮਾਸਕ ਲਗਾਏ ਨੌਜਵਾਨ ਨੂੰ ਨਹੀਂ ਪਛਾਣ ਸਕੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ