ਗਾਂ ਦੀ ਮਦਦ ਨਾਲ ਐੱਚ. ਆਈ. ਵੀ. ਦਾ ਇਲਾਜ ਮੁਮਕਿਨ : ਰਿਸਰਚ

07/24/2017 4:31:31 AM

ਟੈਕਸਾਸ — ਗੌ-ਰੱਖਿਆ, ਗੌ-ਰੱਖਿਅਕ ਅਤੇ ਗੌ-ਮਾਸ ਨੂੰ ਲੈ ਕੇ ਵਿਵਾਦ ਵਿਚਾਲੇ ਅਮਰੀਕਾ ਤੋਂ ਇਕ ਚੰਗੀ ਖਬਰ ਆ ਰਹੀ ਹੈ ਕਿ ਗਾਂ ਦੀ ਮਦਦ ਨਾਲ ਹੁਣ ਐੱਚ. ਆਈ. ਵੀ. ਮਤਲਬ 'ਏਡਜ਼' ਜਿਹੀ ਬੀਮਾਰੀ ਨੂੰ ਖਤਮ ਕਰਨ ਲਈ ਇਕ ਟੀਕਾ ਵੀ ਬਣਾਇਆ ਜਾ ਸਕਦਾ ਹੈ। ਅਮਰੀਕੀ ਜਨਰਲ 'ਨੇਚਰ' 'ਚ ਪ੍ਰਕਾਸ਼ਿਤ ਇਕ ਰਿਪੋਰਟ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ ਗਾਂ ਦੀ ਰੋਗ ਰੋਕੂ ਸਮਰਥਾ ਨਾਲ ਐੱਚ. ਆਈ. ਵੀ. ਦੇ ਅਸਰ ਨੂੰ 42 ਦਿਨਾਂ 'ਚ 20 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ। 
ਇਸ ਦੇ ਲਈ ਵਿਗਿਆਨਕਾਂ ਨੇ 4 ਗਾਂਵਾਂ ਨੂੰ ਇਸਤੇਮਾਲ ਲਈ ਚੁਣਿਆ ਅਤੇ ਉਨ੍ਹਾਂ ਨੂੰ ਐੱਚ. ਆਈ. ਵੀ. ਦੇ 2-2 ਟੀਕੇ ਲਾਏ। ਇਕ ਮਹੀਨੇ ਬਾਅਦ ਉਨ੍ਹਾਂ 'ਚ ਇਮਿਊਨ ਸੈੱਲ ਵਿਕਸਤ ਹੋਣ ਲਗੇ। ਸਟੱਡੀ ਮੁਤਾਬਕ 381 ਦਿਨਾਂ 'ਚ ਇਹ ਐਂਟੀਬਾਡੀਜ਼ ਐੱਚ. ਆਈ. ਵੀ. ਦੇ ਅਸਰ ਨੂੰ 96 ਫੀਸਦੀ ਤੱਕ ਖਤਮ ਕਰ ਸਕਦੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੰਪਲੈਕਸ ਅਤੇ ਬੈਕਟੀਰੀਆ ਯੁਕਤ ਪਾਚਨ ਤੰਤਰ ਦੇ ਕਾਰਨ ਗਾਂਵਾਂ 'ਚ ਇਮਿਊਨ ਦੀ ਸਮਰਥਾ ਜ਼ਿਆਦਾ ਵਿਕਸਤ ਹੁੰਦੀ ਹੈ। ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਨੇ ਇਸ ਜਾਣਕਾਰੀ ਨੂੰ ਕਾਫੀ ਉਪਯੋਗੀ ਦੱਸਿਆ ਹੈ। ਭਾਰਤ 'ਚ ਕਰੀਬ 22 ਲੱਖ ਲੋਕ ਏਡਜ਼ ਤੋਂ ਪੀੜਤ ਹਨ। 
ਜ਼ਿਕਰਯੋਗ ਹੈ ਕਿ ਏਡਜ਼ ਕਾਰਨ ਮਨੁੱਖ ਦੇ ਸਰੀਰ ਦੀ ਰੋਗ ਰੋਕੂ ਸਮਰਥਾ ਘੱਟਣ ਲਗਦੀ ਹੈ। ਇਸ ਦਾ ਇਲਾਜ ਹੁਣ ਤੱਕ ਨਹੀਂ ਲੱਭਿਆ ਗਿਆ ਹੈ। ਵਿਗਿਆਨਕ ਇਸ ਦਿਸ਼ਾ 'ਚ ਕਾਫੀ ਸਮੇਂ ਤੋਂ ਇਸਤੇਮਾਲ ਕਰਦੇ ਆ ਰਹੇ ਹਨ। ਹਾਲ ਹੀ ਦੀ ਸਟੱਡੀ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਗਾਂ ਦੀ ਮਦਦ ਨਾਲ ਇਕ ਵੈਕਸੀਨ ਬਣਾਈ ਜਾ ਸਕਦੀ ਹੈ, ਜਿਸ ਦੀ ਮਦਦ ਨਾਲ ਪੀੜਤ ਨੂੰ ਐੱਚ. ਆਈ. ਵੀ. ਦੀ ਪਹਿਲੀ ਸਟੇਜ ਤੋਂ ਹੀ ਬਚਾਇਆ ਜਾ ਸਕਦਾ ਹੈ। ਵਿਗਿਆਨਕਾਂ ਦਾ ਮੰਨਣਾ ਹੈ ਕਿ ਕੁਝ ਜ਼ਰੂਰੀ ਐਂਟੀਬਾਡੀਜ਼ ਗਾਂਵਾਂ 'ਚ ਕੁਝ ਹਫਤੇ 'ਚ ਹੀ ਬਣ ਜਾਂਦੇ ਹਨ, ਪਰ ਇਨਸਾਨਾਂ 'ਚ ਅਜਿਹੇ ਐਂਟੀਬਾਡੀਜ਼ ਬਣਨ 'ਚ ਕਾਫੀ ਸਮਾਂ ਲਗਦਾ ਹੈ। ਗਾਂ ਦੀ ਰੋਗ ਰੋਕੂ ਸਮਰਥਾ ਬੇਹੱਦ ਕਿਸਮ ਦੀ ਹੁੰਦੀ ਹੈ। 
ਜ਼ਿਕਰਯੋਗ ਹੈ ਕਿ ਵੇਦ ਅਤੇ ਪੁਰਾਣਾਂ 'ਚ ਵੀ ਗਾਂ ਦੇ ਦੁੱਧ, ਪੇਸ਼ਾਬ ਅਤੇ ਗੋਹੇ ਨੂੰ ਕਾਫੀ ਮਹੱਤਵਪੂਰਣ ਦੱਸਦੇ ਹੋਏ ਇਸ ਨੂੰ ਕਈ ਸਮੱਸਿਆਵਾਂ ਦੇ ਹੱਲ 'ਚ ਕਾਰਗਾਰ ਮੰਨਿਆ ਗਿਆ ਹੈ। ਇਸ ਤਰ੍ਹਾਂ ਗਾਂ ਦੇ ਦੁੱਧ, ਦਹੀ, ਪੇਸ਼ਾਬ ਅਤੇ ਗੋਹੇ ਨਾਲ ਬਣੀਆਂ ਚੀਜ਼ਾਂ ਨੂੰ ਵੀ ਅਨੇਕਾ ਬੀਮਾਰੀਆਂ 'ਚ ਕਾਰਗਾਰ ਮੰਨਿਆ ਗਿਆ ਹੈ। ਇਨ੍ਹਾਂ ਚੀਜ਼ਾਂ ਨਾਲ ਹੋਣ ਵਾਲੇ ਫਾਇਦਿਆਂ ਅਤੇ ਇਸ ਦਿਸ਼ਾ 'ਚ ਰਿਸਰਚ ਨੂੰ ਵਧਾਉਣ ਲਈ ਸਰਕਾਰ ਨੇ 19 ਮੈਂਬਰੀ ਇਕ ਕਮੇਟੀ ਦਾ ਗਠਨ ਕੀਤਾ ਹੈ। ਗਾਂ ਦੇ ਪੇਸ਼ਾਬ ਨਾਲ ਕੈਂਸਰੇ ਦੇ ਇਲਾਜ ਦੀ ਦਿਸ਼ਾ 'ਚ ਵੀ ਰਿਸਰਚ 'ਤੇ ਕੰਮ ਚੱਲ ਰਿਹਾ ਹੈ।


Related News