ਜ਼ਹਿਰੀਲਾ ਭੋਜਨ ਖਾਣ ਨਾਲ 100 ਤੋਂ ਜ਼ਿਆਦਾ ਲੋਕ ਬੀਮਾਰ, ਵਿਆਹ ਪ੍ਰੋਗਰਾਮ ''ਚ ਖਾਧਾ ਸੀ ਖਾਣਾ

Wednesday, Apr 18, 2018 - 11:01 AM (IST)

ਜ਼ਹਿਰੀਲਾ ਭੋਜਨ ਖਾਣ ਨਾਲ 100 ਤੋਂ ਜ਼ਿਆਦਾ ਲੋਕ ਬੀਮਾਰ, ਵਿਆਹ ਪ੍ਰੋਗਰਾਮ ''ਚ ਖਾਧਾ ਸੀ ਖਾਣਾ

ਰਾਜਸਥਾਨ— ਰਾਜਸਥਾਨ 'ਚ ਉਦੈਪੁਰ ਦੇ ਝੱਲਾਰਾ ਪਿੰਡ 'ਚ ਮੰਗਲਵਾਰ ਦੀ ਰਾਤ ਨੂੰ ਜ਼ਹਿਰੀਲਾ ਭੋਜਨ ਖਾਣ ਨਾਲ 100 ਤੋਂ ਜ਼ਿਆਦਾ ਲੋਕ ਬੀਮਾਰ ਹੋ ਗਏ। ਬੀਮਾਰ ਹੋਏ ਸਾਰੇ ਲੋਕਾਂ ਨੇ ਇਕ ਵਿਆਹ ਪ੍ਰੋਗਰਾਮ 'ਚ ਖਾਣਾ ਖਾਧਾ ਸੀ। ਬੀਮਾਰ ਹੋਏ ਸਾਰੇ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬੀਮਾਰ ਹੋਣ ਵਾਲਿਆਂ 'ਚੋਂ ਲਾੜੀ ਵੀ ਸ਼ਾਮਲ ਹੈ। ਸੂਚਨਾ ਮਿਲਦੇ ਹੀ ਮੈਡੀਕਲ ਵਿਭਾਗ ਅਲਰਟ ਹੋ ਗਿਆ ਹੈ। ਬੁੱਧਵਾਰ ਸਵੇਰੇ ਡਾਕਟਰਾਂ ਦੀ ਟੀਮ ਪਿੰਡ ਜਾ ਕੇ ਖਾਣੇ ਦੇ ਸੈਂਪਲ ਲਵੇਗੀ।
ਜਾਣਕਾਰੀ ਮੁਤਾਬਕ ਪਿੰਡ 'ਚ ਦਰਜ਼ੀ ਸਮਾਰ ਦੇ ਇਕ ਪਰਿਵਾਰ 'ਚ ਲੜਕੀ ਦਾ ਵਿਆਹ ਸੀ। ਪਰਿਵਾਰ 'ਚ ਚਾਰੋਂ ਪਾਸੇ ਵਿਅਕਾਹ ਦੀਆਂ ਖੁਸ਼ੀਆਂ ਦਾ ਮਾਹੌਲ ਸੀ। ਇਸੀ ਵਿਚਕਾਰ ਲਾੜੀ ਰਾਤੀ 9 ਵਜੇ ਕਰੀਬ ਲਾੜੇ ਸਮੇਤ ਹੋਰ ਪਰਿਵਾਰ ਵਾਲਿਆਂ ਉਲਟੀਆਂ ਹੋਣ ਲੱਗੀਆਂ। ਇਸੀ ਦੌਰਾਨ ਬਾਰਾਤ 'ਚ ਆਏ ਲੋਕਾਂ ਨੂੰ ਵੀ ਉਲਟੀਆਂ ਹੋਣ ਲੱਗੀਆਂ। ਸਾਰਿਆਂ ਨੂੰ ਪਿੰਡ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨਾ ਮਿਲਣ ਕਰਕੇ ਸਲੂਬਰ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਹਸਪਤਾਲ 'ਚ ਭਰਤੀ ਸਾਰੇ ਲੋਕਾਂ ਦੀ ਹਾਲਤ ਖਤਰੇ 'ਚੋਂ ਬਾਹਰ ਹੈ। ਬੀਮਾਰ ਹੋਏ ਲੋਕਾਂ ਨੇ ਦੱਸਿਆ ਕਿ ਸ਼ਾਮ 7 ਵਜੇ ਦੇ ਕਰੀਬ ਰੱਸ ਮਲਾਈ ਖਾਧੀ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਰੱਸ ਮਲਾਈ ਜ਼ਹਿਰੀਲੀ ਸੀ।


Related News