ਸਰਦ ਰੁੱਤ ਸੈਸ਼ਨ ਖਤਮ, ਲੋਕ ਸਭਾ 'ਚ 14 ਤਾਂ ਰਾਜ ਸਭਾ 'ਚ 15 ਬਿੱਲ ਪਾਸ

Friday, Dec 13, 2019 - 09:15 PM (IST)

ਸਰਦ ਰੁੱਤ ਸੈਸ਼ਨ ਖਤਮ, ਲੋਕ ਸਭਾ 'ਚ 14 ਤਾਂ ਰਾਜ ਸਭਾ 'ਚ 15 ਬਿੱਲ ਪਾਸ

ਨਵੀਂ ਦਿੱਲੀ — ਮੋਦੀ ਸਰਕਾਰ ਦੇ ਦੂਜੇ ਕਾਰਜਕਾਲ 'ਚ ਸਿਰਫ ਦੋ ਸੈਸ਼ਨ 'ਚ ਸਰਕਾਰ ਨੇ 2 ਅਹਿਮ ਸਿਆਸੀ ਮੋਰਚੇ 'ਤੇ ਫਤਿਹ ਹਾਸਲ ਕੀਤੀ। ਪਹਿਲੇ ਸੈਸ਼ਨ 'ਚ ਧਾਰਾ 370 ਖਤਮ ਕਰ ਸਾਰਿਆਂ ਨੂੰ ਹੈਰਾਨ ਕੀਤਾ ਤਾਂ ਸ਼ੁੱਕਰਵਾਰ ਨੂੰ ਖਤਮ ਹੋਏ ਸਰਦ ਰੁੱਤ ਸੈਸ਼ਨ 'ਚ ਨਾਗਰਿਕਤਾ ਸੋਧ ਬਿੱਲ ਨੂੰ ਅਮਲ 'ਚ ਲਿਆ ਕੇ ਦੂਜਾ ਹਿੰਦੁਵਾਦੀ ਏਜੰਡਾ ਪੂਰਾ ਕਰਨ 'ਚ ਸਫਲਤਾ ਹਾਸਲ ਕੀਤੀ। ਸਰਕਾਰ ਨੇ ਦੋਵੇਂ ਅਹਿਮ ਏਜੰਡਿਆਂ ਨੂੰ ਉੱਚ ਸਦਨ 'ਚ ਬਹੁਮਤ ਤੋਂ ਦੂਰ ਰਹਿਣ ਦੇ ਬਾਵਜੂਦ ਆਪਣੇ ਦਮ 'ਤੇ ਅੰਜਾਮ ਤਕ ਪਹੁੰਚਾਇਆ।

ਬੀਤੇ ਮਾਨਸੂਨ ਸੈਸ਼ਨ ਵਾਂਗ ਸਰਦ ਰੁੱਤ ਸੈਸ਼ਨ ਵੀ ਮੋਦੀ ਸਰਕਾਰ ਲਈ ਬੇਹੱਦ ਸਫਲ ਰਿਹਾ। ਇਸ ਦੌਰਾਨ ਲੋਕ ਸਭਾ 'ਚ 14 ਤਾਂ ਰਾਜ ਸਭਾ 'ਚ 15 ਬਿੱਲਾਂ ਨੂੰ ਸਹਿਮਤੀ ਦੀ ਮੋਹਰ ਲੱਗੀ। ਇਨ੍ਹਾਂ 'ਚੋਂ ਕਈ ਬਿੱਲ ਲਗਾਤਾਰ ਚਰਚਾ ਦਾ ਵਿਸ਼ਾ ਰਹੇ। ਦਿੱਲੀ ਵਿਧਾਨ ਸਭਾ ਤੋਣ ਤੋਂ ਪਹਿਲਾਂ ਸਰਕਾਰ ਅਣ-ਅਧਿਕਾਰਤ ਕਾਲੋਨੀਆਂ ਨੂੰ ਰੈਗੁਲਰ ਕਰਨ ਦਾ ਸਫਲ ਦਾਅ ਵੀ ਚਲਾਉਣ 'ਚ ਸਫਲ ਰਹੀ।

ਇਸ ਤੋਂ ਇਲਾਵਾ ਸੰਸਦ ਅਤੇ ਵਿਧਾਨ ਸਭਾਵਾਂ 'ਚ ਐੱਸ.ਸੀ.-ਐੱਸ.ਟੀ. ਰਾਖਵੇਂਕਰਨ ਨੂੰ 10 ਸਾਲ ਅੱਗੇ ਵਧਾਉਣ ਦੇ ਨਾਲ ਇਨ੍ਹਾਂ 'ਚ ਐਂਗਲੋ ਇੰਡੀਅਨ ਕੋਟੇ ਨੂੰ ਖਤਮ ਕਰਨ 'ਚ ਵੀ ਸਰਕਾਰ ਸਫਲ ਰਹੀ। ਫਿਰ ਸਰਕਾਰ ਐੱਸ.ਪੀ.ਜੀ. ਐਕਟ 'ਚ ਸੋਧ ਕਰ ਐੱਸ.ਪੀ.ਜੀ. ਦੀ ਸੁਰੱਖਿਆ ਪੀ.ਐੱਮ. ਤਕ ਹੀ ਸੀਮਤ ਰੱਖਣ ਸੰਬੰਧੀ ਕਾਨੂੰਨ ਵੀ ਬਣਾਉਣ 'ਚ ਸਫਲ ਰਹੀ।


author

Inder Prajapati

Content Editor

Related News