ਕਸ਼ਮੀਰ ''ਚ ਹੱਡ ਚੀਰਵੀਂ ਠੰਡ, ਲਗਾਤਾਰ ਤੀਜੀ ਰਾਤ ਪਾਰਾ ਸਿਫਰ ਤੋਂ ਹੇਠਾਂ ਰਿਹਾ

Wednesday, Jan 04, 2023 - 12:52 PM (IST)

ਕਸ਼ਮੀਰ ''ਚ ਹੱਡ ਚੀਰਵੀਂ ਠੰਡ, ਲਗਾਤਾਰ ਤੀਜੀ ਰਾਤ ਪਾਰਾ ਸਿਫਰ ਤੋਂ ਹੇਠਾਂ ਰਿਹਾ

ਸ਼੍ਰੀਨਗਰ- ਕਸ਼ਮੀਰ ਘਾਟੀ 'ਚ ਲਗਾਤਾਰ ਤੀਜੀ ਰਾਤ ਪਾਰਾ ਜਮਾਅ ਬਿੰਦੂ ਤੋਂ ਹੇਠਾਂ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼੍ਰੀਨਗਰ ਵਿਚ ਮੰਗਲਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ ਸਿਫਰ ਤੋਂ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਪਿਛਲੀ ਰਾਤ ਇਹ ਸਿਫਰ ਤੋਂ 4.4 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਸੀ। ਅਮਰਨਾਥ ਯਾਤਰਾ ਦੇ ਆਧਾਰ ਕੈਂਪ ਅਨੰਤਨਾਗ ਜ਼ਿਲ੍ਹੇ ਵਿਚ ਪਹਿਲਗਾਮ 'ਚ ਘੱਟੋ-ਘੱਟ ਤਾਪਮਾਨ ਸਿਫਰ ਤੋਂ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਪਹਿਲਗਾਮ ਜੰਮੂ-ਕਸ਼ਮੀਰ ਵਿਚ ਸਭ ਤੋਂ ਠੰਡਾ ਸਥਾਨ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸਥਿਤ ਗੁਲਮਰਗ ਦੇ ਮਸ਼ਹੂਰ ਸਕੀ ਰਿਜ਼ੋਰਟ 'ਚ ਘੱਟੋ-ਘੱਟ ਤਾਪਮਾਨ ਸਿਫਰ ਤੋਂ 8.4 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ।

ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਤੱਕ ਇਸ ਖੇਤਰ 'ਚ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਰਾਤਾਂ ਠੰਡੀਆਂ ਅਤੇ ਦਿਨ ਦਾ ਮੌਸਮ ਮੁਕਾਬਲਤਨ ਗਰਮ ਰਹੇਗਾ। ਘਾਟੀ ਦੇ ਪ੍ਰਵੇਸ਼ ਦੁਆਰ ਕਾਜ਼ੀਗੁੰਡ 'ਚ ਵੀ ਮੰਗਲਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ। ਇੱਥੇ ਘੱਟੋ-ਘੱਟ ਤਾਪਮਾਨ ਸਿਫਰ ਤੋਂ 5.2 ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦੀ ਜ਼ਿਲ੍ਹੇ ਕੁਪਵਾੜਾ 'ਚ ਘੱਟੋ-ਘੱਟ ਤਾਪਮਾਨ ਸਿਫਰ ਤੋਂ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਦੱਖਣੀ ਕਸ਼ਮੀਰ ਦੇ ਕੋਕਰਨਾਗ 'ਚ ਇਹ ਸਿਫਰ ਤੋਂ ਹੇਠਾਂ 3.8 ਡਿਗਰੀ ਸੈਲਸੀਅਸ ਰਿਹਾ।

ਡਾਕਟਰਾਂ ਦਾ ਕਹਿਣਾ ਹੈ ਕਿ ਇਸ ਸਰਦੀਆਂ ਵਿਚ ਆਮ ਨਾਲੋਂ ਘੱਟ ਮੀਂਹ ਪੈਣ ਕਾਰਨ ਸਥਾਨਕ ਵਸਨੀਕਾਂ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਹ ਲੈਣ 'ਚ ਤਕਲੀਫ਼ ਹੋ ਰਹੀ ਹੈ। ਸਿਫਰ ਤੋਂ ਹੇਠਾਂ ਤਾਪਮਾਨ ਨੇ ਕਸ਼ਮੀਰ ਘਾਟੀ ਦੇ ਕਈ ਜਲ-ਸਥਾਨਾਂ ਨੂੰ ਜੰਮ ਗਏ ਹਨ। ਇਸ ਸਮੇਂ ਕਸ਼ਮੀਰ 'ਚ 'ਚਿੱਲਈ ਕਲਾਂ' ਦਾ ਦੌਰ ਚੱਲ ਰਿਹਾ ਹੈ। 40 ਦਿਨਾਂ ਦਾ ਇਹ ਸਮਾਂ ਸਭ ਤੋਂ ਔਖਾ ਸਮਾਂ ਹੁੰਦਾ ਹੈ, ਜਦੋਂ ਬਰਫ਼ਬਾਰੀ ਵੱਧ ਹੁੰਦੀ ਹੈ। ਇਹ 21 ਦਸੰਬਰ ਨੂੰ ਸ਼ੁਰੂ ਹੁੰਦਾ ਹੈ ਅਤੇ 30 ਜਨਵਰੀ ਨੂੰ ਖਤਮ ਹੁੰਦਾ ਹੈ। 


author

Tanu

Content Editor

Related News