ਕੜਾਕੇ ਦੀ ਠੰਡ; ਕਸ਼ਮੀਰ ''ਚ ''ਡਲ ਝੀਲ'' ਤੇ ਹਿਮਾਚਲ ''ਚ ਜੰਮ ਗਈ ''ਚੰਦਰਭਾਗਾ ਨਦੀ''

Thursday, Jan 05, 2023 - 10:13 AM (IST)

ਕੜਾਕੇ ਦੀ ਠੰਡ; ਕਸ਼ਮੀਰ ''ਚ ''ਡਲ ਝੀਲ'' ਤੇ ਹਿਮਾਚਲ ''ਚ ਜੰਮ ਗਈ ''ਚੰਦਰਭਾਗਾ ਨਦੀ''

ਸ਼੍ਰੀਨਗਰ/ਕੇਲਾਂਗ- ਜੰਮੂ ਕਸ਼ਮੀਰ ਵਿਚ ਹੱਡ ਚੀਰਵੀਂ ਠੰਡ ਜਾਰੀ ਹੈ। ਸ਼੍ਰੀਨਗਰ ਅਤੇ ਕਸ਼ਮੀਰ ਵਾਦੀ ਦੇ ਹੋਰ ਪ੍ਰਮੁੱਖ ਹਿੱਸਿਆਂ ਵਿਚ ਰਾਤ ਦੇ ਤਾਪਮਾਨ 'ਚ ਗਿਰਾਵਟ ਆਉਣ ਨਾਲ ਡਲ ਝੀਲ ਅਤੇ ਪਾਣੀ ਦੇ ਕਈ ਹੋਰ ਸੋਮੇ ਜੰਮ ਗਏ ਹਨ। ਸ਼੍ਰੀਨਗਰ ’ਚ ਮੰਗਲਵਾਰ ਰਾਤ ਘੱਟੋ-ਘੱਟ ਤਾਪਮਾਨ ਮਨਫੀ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਗੁਲਮਰਗ ਨੂੰ ਛੱਡ ਕੇ ਪੂਰੇ ਖੇਤਰ 'ਚ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਦੇ ਨਤੀਜੇ ਵਜੋਂ ਸ਼੍ਰੀਨਗਰ ਅਤੇ ਹੋਰ ਥਾਵਾਂ ’ਤੇ ਸਥਿਤ ਪਾਣੀ ਦੇ ਭੰਡਾਰਾਂ ’ਤੇ ਬਰਫ਼ ਦੀ ਮੋਟੀ ਪਰਤ ਜੰਮ ਗਈ। ਇਨ੍ਹਾਂ ਵਿਚ ਚੁੰਟੀ ਖੁਲ ਦੇ ਨਾਲ ਮਸ਼ਹੂਰ ਡਲ ਝੀਲ ਵੀ ਸ਼ਾਮਲ ਹੈ।

ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲ੍ਹੇ ਲਾਹੌਲ-ਸਪੀਤੀ ’ਚ ਖੂਨ ਨੂੰ ਜਮਾਉਣ ਵਾਲੀ ਠੰਡ ਪੈ ਰਹੀ ਹੈਹੈ। ਤਾਪਮਾਨ ਫ੍ਰੀਜ਼ਿੰਗ ਪੁਆਇੰਟ ਤੋਂ ਹੇਠਾਂ ਡਿੱਗਣ ਕਾਰਨ ਚੰਦਰਭਾਗਾ ਨਦੀ ਸਮੇਤ ਪਾਣੀ ਦੇ ਕਈ ਸੋਮੇ ਜੰਮਣੇ ਸ਼ੁਰੂ ਹੋ ਗਏ ਹਨ। ਕਈ ਥਾਵਾਂ ’ਤੇ ਪੀਣ ਵਾਲੇ ਪਾਣੀ ਦੀ ਵੀ ਕਮੀ ਹੈ। ਤਿਲਕਣ ਵਾਲੀਆਂ ਸੜਕਾਂ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਸੈਲਾਨੀ ਕਾਰਗਿਲ ਤੱਕ ਜਾ ਸਕਦੇ ਹਨ : ਬਾਰਡਰ ਰੋਡ ਆਰਗੇਨਾਈਜ਼ੇਸ਼ਨ ਨੇ ਲੇਹ-ਲੱਦਾਖ ਦੇ ਕਾਰਗਿਲ ਅਤੇ ਜ਼ਾਂਸਕਰ ਘਾਟੀ ਨੂੰ ਮਨਾਲੀ ਨਾਲ ਜੋੜਨ ਵਾਲੇ 16,580 ਫੁੱਟ ਉੱਚੇ ਦੱਰੇ ਨੂੰ ਖੋਲ੍ਹ ਦਿੱਤਾ ਹੈ।


author

Tanu

Content Editor

Related News