ਵਿੰਗ ਕਮਾਂਡਰ ਅਭਿਨੰਦਨ ਦੇ ਸਨਮਾਨ ''ਚ ਬਣਾਇਆ ਗਿਆ 321 ਕਿਲੋ ਦਾ ਕੇਕ

Thursday, Dec 26, 2019 - 10:23 AM (IST)

ਵਿੰਗ ਕਮਾਂਡਰ ਅਭਿਨੰਦਨ ਦੇ ਸਨਮਾਨ ''ਚ ਬਣਾਇਆ ਗਿਆ 321 ਕਿਲੋ ਦਾ ਕੇਕ

ਪੁਡੂਚੇਰੀ— ਹਰ ਸਾਲ ਦੇਸ਼ ਦੀ ਮਸ਼ਹੂਰ ਅਤੇ ਮਹਾਨ ਹਸਤੀਆਂ ਨੂੰ ਸਨਮਾਨਤ ਕਰਨ ਲਈ ਪੁਡੂਚੇਰੀ ਦਾ ਇਕ ਕੈਫੇ ਅਨੋਖਾ ਅੰਦਾਜ ਅਪਣਾਉਂਦਾ ਹੈ। ਇੱਥੇ ਇਨ੍ਹਾਂ ਹਸਤੀਆਂ ਦੀ ਸ਼ਕਲ ਵਾਲੇ ਕੇਕ ਡਿਸਪਲੇਅ ਕੀਤੇ ਜਾਂਦੇ ਹਨ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਕੇਕ 'ਤੇ ਸਿਰਫ਼ ਮਸ਼ਹੂਰ ਹਸਤੀਆਂ ਦੇ ਚਿਹਰੇ ਨਹੀਂ ਹੁੰਦੇ, ਸਗੋਂ ਪੂਰੇ ਆਦਮਕੱਦ (ਆਦਮੀ ਦੇ ਕੱਦ) ਕੇਕ ਹੁੰਦੇ ਹਨ। ਚਾਕਲੇਟ ਅਤੇ ਚਾਕਲੇਟ ਡੈਜਰਟ ਬਣਾਉਣ ਵਾਲੇ ਜੂਕਾ ਕੈਫੇ ਨੇ ਇਸ ਸਾਲ ਭਾਰਤੀ ਹਵਾਈ ਫੌਜ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀ ਮੂਰਤੀ ਬਣਾਈ ਹੈ।

PunjabKesariਕੇਕ ਬਣਾਉਣ 'ਚ ਲੱਗੇ 132 ਘੰਟੇ 
ਇਸ ਕੈਫੇ ਦੀ ਸਥਾਪਨਾ 2009 'ਚ ਹੋਈ ਸੀ ਅਤੇ ਉਦੋਂ ਤੋਂ ਹਰ ਸਾਲ ਇੱਥੇ ਹੱਥ ਦੀ ਕਾਰੀਗਰੀ ਦਾ ਕਮਾਨ ਆਦਮਕੱਦ ਕੇਕ ਬਣਾ ਕੇ ਦਿਖਾਇਆ ਜਾਂਦਾ ਹੈ। ਜੂਕਾ ਕੈਫੇ ਦੇ ਚੀਫ ਰਾਜੇਂਦਰ ਤੰਗਰਸੂ ਨੇ ਦੱਸਿਆ ਕਿ ਅਭਿਨੰਦਨ ਦੇ ਇਸ ਕੈਫੇ ਦੀ ਉੱਚਾਈ 5 ਫੁੱਟ 10 ਇੰਚ ਹੈ ਅਤੇ ਇਸ ਦਾ ਭਾਰ 321 ਕਿਲੋ ਹੈ। ਉਨ੍ਹਾਂ ਨੂੰ ਇਹ ਕੇਕ ਬਣਾਉਣ 'ਚ 132 ਘੰਟੇ ਲੱਗੇ। ਇਸ ਤੋਂ ਪਹਿਲਾਂ ਇੱਥੇ ਮਹਾਤਮਾ ਗਾਂਧੀ, ਏ.ਪੀ.ਜੇ. ਅਬਦੁੱਲ ਕਲਾਮ, ਚਾਰਲਸ ਚੈਪਲਿਨ, ਰਜਨੀਕਾਂਤ ਅਤੇ ਐੱਮ.ਐੱਸ. ਧੋਨੀ ਦੇ ਕੇਕ ਵੀ ਲੱਗ ਚੁਕੇ ਹਨ।

ਇਸ ਸਮੇਂ ਆਏ ਸਨ ਚਰਚਾ 'ਚ
ਦੱਸਣਯੋਗ ਹੈ ਕਿ ਵਿੰਗ ਕਮਾਂਡਰ ਵਰਤਮਾਨ ਉਸ ਸਮੇਂ ਚਰਚਿਤ ਹੋਏ ਸਨ, ਜਦੋਂ ਉਨ੍ਹਾਂ ਨੇ ਪਾਕਿਸਤਾਨੀ ਏਅਰਕ੍ਰਾਫਟ ਐੱਫ-16 ਨੂੰ ਸ਼ੂਟ ਕੀਤਾ ਸੀ। ਇਹ ਏਅਰਕ੍ਰਾਫਟ ਭਾਰਤ ਦੀ ਸਰਹੱਦ 'ਚ ਫਰਵਰੀ 'ਚ ਦਾਖਲ ਹੋਇਆ ਸੀ। ਇਸ ਪ੍ਰਕਿਰਿਆ 'ਚ ਅਭਿਨੰਦਨ ਦਾ ਪਲੇਨ ਪਾਕਿਸਤਾਨ ਦੀ ਸਰਹੱਦ 'ਚ ਚੱਲਾ ਗਿਆ ਸੀ ਅਤੇ ਸੁੱਟ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅਭਿਨੰਦਨ ਆਪਣੀ ਦਿਲੇਰੀ ਲਈ ਪੂਰੇ ਦੇਸ਼ ਦੇ ਸਾਹਮਣੇ ਇਕ ਮਿਸਾਲ ਬਣ ਗਏ।


author

DIsha

Content Editor

Related News