ਅਮਰੀਕੀ ਪ੍ਰਸ਼ਾਸਨ ਸਾਹਮਣੇ ਵੀਜ਼ਾ ਮੁੱਦਾ ਚੁੱਕਾਂਗੇ : ਪ੍ਰਭੂ

Tuesday, Apr 24, 2018 - 10:58 PM (IST)

ਨਵੀਂ ਦਿੱਲੀ— ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਨੇ ਐੱਚ-1 ਬੀ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਦੇ ਅਮਰੀਕੀ ਸਰਕਾਰ ਦੇ ਪ੍ਰਸਤਾਵ 'ਤੇ ਨਿਰਾਸ਼ਾ ਜਤਾਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਟਰੰਪ ਪ੍ਰਸ਼ਾਸਨ ਸਾਹਮਣੇ ਚੁੱਕਣਗੇ। ਵਪਾਰ ਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ, 'ਅਸੀਂ ਅਮਰੀਕੀ ਪ੍ਰਸ਼ਾਸਨ ਦੇ ਕੁਝ ਕਦਮ ਤੋਂ ਕਾਫੀ ਨਿਰਾਸ਼ ਹਾਂ।' ਐੱਚ-1 ਬੀ ਵੀਜ਼ਾ ਗੈਰ-ਪ੍ਰਵਾਸੀ ਵੀਜ਼ਾ ਹੈ। ਇਸ 'ਚ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਖੇਤਰ 'ਚ ਨਿਯੁਕਤ ਕਰਨ ਦੀ ਮਨਜੂਰੀ ਹੁੰਦੀ ਹੈ, ਜਿਥੇ ਸਿਧਾਂਤਕ ਜਾਂ ਤਕਨੀਕੀ ਮਾਹਿਰਾਂ ਦੀ ਲੋੜ ਹੈ। ਤਕਨੀਕੀ ਕੰਪਨੀਆਂ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਹਜ਼ਾਰਾਂ ਕਰਮਚਾਰੀਆਂ ਦੀ ਨਿਯੁਕਤੀ 'ਤੇ ਨਿਰਭਰ ਹੈ। ਪ੍ਰਭੂ ਨੇ ਕਿਹਾ ਕਿ ਇਸ ਗੱਲ ਦੇ ਸਬੂਤ ਹਨ ਕਿ ਭਾਰਤੀਆਂ ਨੇ ਅਮਰੀਕੀ ਅਰਧ ਵਿਵਸਥਾ 'ਚ ਵਾਧੇ 'ਚ ਜ਼ਿਕਰਯੋਗ ਯੋਗਦਾਨ ਹੈ। ਇਸ ਤੋਂ ਇਲਾਵਾ ਭਾਰਤੀ ਕੰਪਨੀਆਂ ਨੇ ਅਮਰੀਕਾ 'ਚ ਨਿਵੇਸ਼ ਕੀਤੇ ਜਿਸ ਨਾਲ ਨਵੇਂ ਰੋਜ਼ਗਾਰ ਪੈਦਾ ਹੋਣਗੇ। ਜੇਕਰ ਭਾਰਤੀ ਆਈ.ਟੀ. ਪੇਸ਼ੇਵਰਾਂ ਦੇ ਪਤੀ ਜਾਂ ਪਤਨੀ ਕਾਬਲ ਹਨ, ਉਹ ਅਰਧ ਵਿਵਸਥਾ 'ਚ ਯੋਗਦਾਨ ਹੀ ਕਰਨਗੇ ਨਾ ਕਿ ਸਥਾਨਕ ਲੋਕਾਂ ਦੇ ਰੋਜ਼ਗਾਰ ਖੋਹਣਗੇ।


Related News