ਕੀ ਬਿਹਾਰ ''ਚ ''ਆਪ'' ਵਾਂਗ ਸਫਲ ਹੋਣਗੇ ਪ੍ਰਸ਼ਾਂਤ ਕਿਸ਼ੋਰ?

Sunday, Sep 29, 2024 - 04:49 PM (IST)

ਨਵੀਂ ਦਿੱਲੀ- 2 ਅਕਤੂਬਰ ਨੂੰ ਇਕ ਨਵੀਂ ਸਿਆਸੀ ਪਾਰਟੀ ‘ਜਨ ਸੁਰਾਜ ਪਾਰਟੀ’ ਜਨਮ ਲੈਣ ਲਈ ਤਿਆਰ ਹੈ। ਚੋਣ ਸਲਾਹਕਾਰ ਤੋਂ ਨੇਤਾ ਬਣੇ ਪ੍ਰਸ਼ਾਂਤ ਕਿਸ਼ੋਰ ਇਕ ਆਦਰਸ਼ ਸ਼ਾਸਨ ਅਤੇ ਵਿਕਾਸ ਮਾਡਲ ਸਬੰਧੀ ਆਪਣੇ ਪਾਲੀਟਿਕਲ ਵਿਜ਼ਨ ਨੂੰ ਸਭ ਦੇ ਸਾਹਮਣੇ ਲਿਆਉਣਗੇ। ਉਨ੍ਹਾਂ ਪਹਿਲਾਂ ਹੀ ਇਹ ਐਲਾਨ ਕਰ ਕੇ ਹਲਚਲ ਮਚਾ ਦਿੱਤੀ ਸੀ ਕਿ ਉਹ ਨਿਤੀਸ਼ ਕੁਮਾਰ ਦੇ ਗਰੀਬ ਵਿਰੋਧੀ ਸ਼ਰਾਬਬੰਦੀ ਕਾਨੂੰਨ ਨੂੰ ਖਤਮ ਕਰ ਦੇਣਗੇ।

ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਲਈ ਜਿੱਤ ਦੀ ਰਣਨੀਤੀ ਤਿਆਰ ਕਰਦੇ ਹੋਏ ਕਈ ਸੂਬਿਆਂ ’ਚ ਸਫਲਤਾਪੂਰਵਕ ਵੱਖ-ਵੱਖ ਮਾਡਲ ‘ਵੇਚੇ’ ਸਨ। ਉਨ੍ਹਾਂ ਦਾ ਮੰਨਣਾ ​​ਹੈ ਕਿ ਬਿਹਾਰ ਨੂੰ ਨਵੇਂ ਚਿਹਰੇ ਦੀ ਲੋੜ ਹੈ, ਕਿਉਂਕਿ ਲੋਕ ਲਾਲੂ, ਨਿਤੀਸ਼ ਅਤੇ ਹੋਰ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ। ਕਿਸੇ ਨੂੰ ਇਸ ਦਾ ਪੂਰਾ ਭਰੋਸਾ ਨਹੀਂ ਹੈ ਕਿ ਕਿਸ਼ੋਰ ਵਿਧਾਨ ਸਭਾ ਚੋਣਾਂ ’ਚ ਕਿਸ ਨੂੰ ਟੱਕਰ ਦੇਣਗੇ।

ਉਹ ਜਾਤੀ-ਧਰਮ ਤੋਂ ਉੱਪਰ ਉੱਠਣ ਦੀ ਲੋੜ ਬਾਰੇ ਗੱਲਾਂ ਕਰ ਰਹੇ ਸਨ ਪਰ ਹੁਣ ਉਹ ਵੱਖ-ਵੱਖ ਜਾਤੀਆਂ ਦੀ ਆਬਾਦੀ ਦੇ ਅਨੁਪਾਤ ’ਚ ਟਿਕਟ ਵੰਡਣ ਅਤੇ ਵਾਰੀ-ਵਾਰੀ ਵੱਖ-ਵੱਖ ਜਾਤੀਆਂ ਦੇ ਲੋਕਾਂ ਨੂੰ ਪਾਰਟੀ ਦੀ ਕਮਾਨ ਦੇਣ ਵਰਗੀਆਂ ਇਨ੍ਹਾਂ ਗੱਲਾਂ ਅੱਗੇ ਝੁਕ ਗਏ ਹਨ। ਕੀ ਉਹ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵਾਂਗ ਸਫਲ ਹੋਣਗੇ, ਇਹ ਦੇਖਣ ਵਾਲੀ ਗੱਲ ਹੋਵੇਗੀ। ਕਈ ਲੋਕਾਂ ਦਾ ਕਹਿਣਾ ਹੈ ਕਿ ਉਹ ਵਿਰੋਧੀ ਪਾਰਟੀ ਦੇ ਵੋਟ ਬੈਂਕ ’ਚ ਸੰਨ੍ਹ ਲਾਉਣਗੇ, ਜਿਸ ਨਾਲ ਆਖਿਰਕਾਰ ਭਾਜਪਾ ਨੂੰ ਮਦਦ ਮਿਲ ਸਕਦੀ ਹੈ।


Tanu

Content Editor

Related News