ਫ਼ੌਜ ਦੀ ਵੀਰਤਾ ''ਤੇ ਸਵਾਲ ਚੁਕਣ ਵਾਲੇ ਕਾਂਗਰਸੀ ਨੇਤਾਵਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ : ਰਾਜਨਾਥ

Saturday, Feb 05, 2022 - 03:23 PM (IST)

ਮਥੁਰਾ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਂਗਰਸ 'ਤੇ ਤਿੱਖਾ ਵਾਰ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਫ਼ੌਜ ਦੀ ਵੀਰਤਾ 'ਤੇ ਸਵਾਲ ਚੁਕਣ ਵਾਲੇ ਕਾਂਗਰਸੀ ਨੇਤਾਵਾਂ ਨੂੰ ਜਨਤਾ ਬਰਦਾਸ਼ਤ ਨਹੀਂ ਕਰੇਗੀ। ਰਾਜਨਾਥ ਨੇ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਚੀਨ-ਪਾਕਿਸਤਾਨ ਦੇ ਸੰਬੰਧਾਂ 'ਤੇ ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਟਿੱਪਣੀ 'ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਸਰਕਾਰ ਦੌਰਾਨ ਕੌਮਾਂਤਰੀ ਖੇਤਰ 'ਤੇ 2 ਵੱਡੇ ਗੈਰ-ਕਾਨੂੰਨੀ ਕਬਜ਼ੇ ਹੋਏ ਸਨ। 

ਇਹ ਵੀ ਪੜ੍ਹੋ : ਹਿਜਾਬ ਨੂੰ ਸਿੱਖਿਆ ਦੇ ਰਸਤੇ 'ਚ ਲਿਆ ਕੇ ਧੀਆਂ ਦਾ ਭਵਿੱਖ ਖੋਹਿਆ ਜਾ ਰਿਹੈ : ਰਾਹੁਲ

ਰਾਜਨਾਥ ਸਿੰਘ ਨੇ ਕਿਹਾ,''ਕੀ ਰਾਹੁਲ ਗਾਂਧੀ ਨੂੰ ਪਿਛਲਾ ਇਤਿਹਾਸ ਨਹੀਂ ਪਤਾ ਸੀ। ਪਾਕਿਸਤਾਨ ਨੇ ਸ਼ਕਸਗਾਮ ਘਾਟੀ ਨੂੰ ਚੀਨ ਨੂੰ ਸੌਂਪ ਦਿੱਤਾ, ਉਸ ਸਮੇਂ ਪੰਡਿਤ ਜਵਾਹਰ ਲਾਲ ਨਹਿਰੂ ਭਾਰਤ ਦੇ ਪ੍ਰਧਾਨ ਮੰਤਰੀ ਸਨ। ਇੰਨਾ ਹੀ ਨਹੀਂ ਨਹੀਂ ਕਰਾਕੋਰਮ ਹਾਈਵੇਅ ਦਾ ਨਿਰਮਾਣ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਕੀਤਾ ਗਿਆ ਸੀ, ਭਾਰਤ ਦੇ ਪ੍ਰਧਾਨ ਮੰਤਰੀ ਦੇ ਪ੍ਰਧਾਨ ਮੰਤਰੀ ਭਾਜਪਾ ਦੇ ਨਹੀਂ ਸਨ ਪਰ ਸ਼੍ਰੀਮਤੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਅਤੇ ਰਾਹੁਲ ਨੇ ਕਿਹਾ ਸੀ ਕਿ ਪਾਕਿਸਤਾਨ ਅਤੇ ਚੀਨ ਭਾਜਪਾ ਦੀਆਂ ਗਲਤ ਵਿਦੇਸ਼ ਨੀਤੀਆਂ ਦੇ ਕਰੀਬ ਆ ਗਏ। ਚੀਨ ਅਤੇ ਪਾਕਿਸਤਾਨ ਆਰਥਿਕ ਗਲਿਆਰਾ ਕਾਂਗਰਸ ਦੇ ਸ਼ਾਸਨ ਦੌਰਾਨ ਸ਼ੁਰੂ ਹੋਇਆ।'' ਰਾਜਨਾਥ ਸਿੰਘ ਨੇ ਸਮਾਜਵਾਦੀ ਪਾਰਟੀ ਦੀ ਵੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ,''ਸਪਾ ਦੀ ਧਰਮ, ਜਾਤੀ ਦੀ ਰਾਜਨੀਤੀ ਸਵੀਕਾਰ ਨਹੀਂ ਹੈ। ਸਿਰਫ਼ ਸਰਕਾਰ ਨਹੀਂ ਸਮਾਜ ਦਾ ਨਿਰਮਾਣ ਹੋਣਾ ਚਾਹੀਦਾ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News