ਰਾਮ ਮੰਦਰ ਦਾ ਨਿਰਮਾਣ ਪੂਰਾ ਹੋਣ ਤੋਂ ਬਾਅਦ ਜਾਵਾਂਗਾ ਅਯੁੱਧਿਆ : ਸ਼ਰਦ ਪਵਾਰ
Wednesday, Jan 17, 2024 - 04:53 PM (IST)

ਮੁੰਬਈ (ਭਾਸ਼ਾ)- ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਕਿ ਉਹ ਮੰਦਰ ਦਾ ਨਿਰਮਾਣ ਪੂਰਾ ਹੋਣ ਤੋਂ ਬਾਅਦ ਭਗਵਾਨ ਰਾਮ ਦੀ ਪੂਜਾ ਕਰਨ ਲਈ ਅਯੁੱਧਿਆ ਜਾਣਗੇ। ਪਵਾਰ ਨੇ 'ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ' ਨਿਆਸ ਦੇ ਜਨਰਲ ਸਕੱਤਰ ਚੰਪਤ ਰਾਏ ਨੂੰ ਲਿਖੇ ਇਕ ਪੱਤਰ 'ਚ ਕਿਹਾ ਕਿ ਉਹ 22 ਜਨਵਰੀ ਨੂੰ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਮਿਲੇ ਸੱਦੇ ਨੂੰ ਲੈ ਕੇ ਧੰਨਵਾਦੀ ਹਾਂ ਪਰ ਉਹ ਉਸ ਦਿਨ ਇਸ 'ਚ ਸ਼ਾਮਲ ਨਹੀਂ ਹੋ ਸਕਣਗੇ।
ਉਨ੍ਹਾਂ ਕਿਹਾ,''ਮਰਿਆਦਾ ਪੁਰਸ਼ੋਤਮ ਸ਼੍ਰੀਰਾਮ, ਆਸਥਾ ਅਤੇ ਭਗਤੀ ਦੇ ਪ੍ਰਤੀਕ ਹਨ। ਵੱਡੀ ਗਿਣਤੀ 'ਚ ਰਾਮ ਭਗਤ ਸਮਾਰੋਹ 'ਚ ਸ਼ਾਮਲ ਹੋਣਗੇ ਅਤੇ ਉਨ੍ਹਾਂ ਰਾਹੀਂ ਆਨੰਦ ਮੇਰੇ ਤੱਕ ਹੀ ਪਹੁੰਚੇਗਾ। 22 ਜਨਵਰੀ ਤੋਂ ਬਾਅਦ ਰਾਮਲਲਾ ਦੇ ਦਰਸ਼ਨ ਸੌਖੇ ਹੋ ਜਾਣਗੇ। ਮੈਂ ਅਯੁੱਧਿਆ ਜਾਣ ਦੀ ਯੋਜਨਾ ਬਣਾ ਰਿਹਾ ਹਾਂ ਅਤੇ ਰਾਮਲਲਾ ਦੀ ਪੂਜਾ ਵੀ ਕਰਾਂਗਾ। ਉਸ ਸਮੇਂ ਤੱਕ ਮੰਦਰ ਨਿਰਮਾਣ ਵੀ ਪੂਰਾ ਹੋ ਜਾਵੇਗਾ।'' ਅਯੁੱਧਿਆ 'ਚ 22 ਜਨਵਰੀ ਨੂੰ ਹੋਣ ਵਾਲੇ 'ਪ੍ਰਾਣ ਪ੍ਰਤਿਸ਼ਠਾ' ਸਮਾਰੋਹ ਤੋਂ ਦੂਰੀ ਬਣਾਉਣ ਨੂੰ ਲੈ ਕੇ ਕਾਂਗਰਸ ਅਤੇ ਵਿਰੋਧੀ ਗਠਜੋੜ 'ਇੰਡੀਆ' ਦੇ ਹੋਰ ਘਟਕ ਦਲ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨਿਸ਼ਾਨੇ 'ਤੇ ਆ ਗਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8