ਲਾਵੇਪੋਰਾ ਮੁਕਾਬਲੇ ''ਤੇ ਉਪਰਾਜਪਾਲ ਨੇ ਕਿਹਾ- ਸਹੀ ਸਮੇਂ ''ਤੇ ਸਹੀ ਜਵਾਬ ਦਿਆਂਗੇ

01/08/2021 11:51:36 PM

ਜੰਮੂ : ਜੰਮੂ-ਕਸ਼ਮੀਰ ਦੇ ਉਪਰਾਜਪਾਲ ਮਨੋਜ ਸਿਨਹਾ ਨੇ ਵੀਰਵਾਰ ਨੂੰ ਕਿਹਾ ਕਿ ਸ਼੍ਰੀਨਗਰ ਵਿੱਚ ਦਸੰਬਰ ਵਿੱਚ ਹੋਏ ਲਾਵੇਪੋਰਾ ਮੁਕਾਬਲੇ ਦੇ ਸੰਬੰਧ ਵਿੱਚ ਤੱਥਾਂ ਦਾ ਅਧਿਐਨ ਕਰਨ ਤੋਂ ਬਾਅਦ ਉਚਿਤ ਜਵਾਬ ਦਿਆਂਗੇ। ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਮਾਰ ਗਿਰਾਇਆ ਸੀ। ਉਨ੍ਹਾਂ ਕਿਹਾ ਕਿ ਉਹ ਪ੍ਰਾਪਤ ਤੱਥਾਂ ਦਾ ਅਧਿਐਨ ਕਰ ਰਹੇ ਹਨ। ਪ੍ਰੈਸ ਕਾਨਫਰੰਸ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, "ਸਾਡੇ ਕੋਲ ਸਾਰੇ ਤੱਥ ਹਨ। ਮੈਂ ਉਨ੍ਹਾਂ ਦਾ ਨਿੱਜੀ ਤੌਰ ‘ਤੇ ਅਧਿਐਨ ਕਰ ਰਿਹਾ ਹਾਂ। ਅਸੀਂ ਤੁਹਾਨੂੰ ਸਹੀ ਸਮੇਂ 'ਤੇ ਸਹੀ ਜਵਾਬ ਦਿਆਂਗੇ।"

ਪੱਤਰਕਾਰ ਨੇ ਉਨ੍ਹਾਂ ਨੂੰ ਸਵਾਲ ਕੀਤਾ ਸੀ ਕਿ ਕੀ ਸਰਕਾਰ ਲਾਵੇਪੋਰਾ ਮੁਕਾਬਲਾ ਮਾਮਲੇ ਦੀ ਜਾਂਚ ਦਾ ਹੁਕਮ ਦੇਵੇਗੀ ਅਤੇ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪੇਗੀ। ਪਰਿਵਾਰ ਲਾਸ਼ਾਂ ਨੂੰ ਵਾਪਸ ਕਰਨ ਅਤੇ ਮੁਕਾਬਲੇ ਦੀ ਜਾਂਚ ਦੀ ਮੰਗ ਕਰ ਰਹੇ ਹਨ। ਸੁਰੱਖਿਆ ਬਲਾਂ ਨੇ ਕਿਹਾ ਕਿ ਮੁਕਾਬਲੇ ਵਿੱਚ ਤਿੰਨ ਸਥਾਨਕ ਅੱਤਵਾਦੀ ਮਾਰੇ ਗਏ ਹਨ ਪਰ ਉਨ੍ਹਾਂ ਦੇ ਪਰਿਵਾਰਾਂ ਦਾ ਦਾਅਵਾ ਹੈ ਕਿ ਮੁਕਾਬਲੇ ਵਿੱਚ ਮਾਰੇ ਗਏ ਨੌਜਵਾਨ ਅੱਤਵਾਦੀ ਨਹੀਂ ਸਨ।

ਸਿਨਹਾ ਨੇ ਕਿਹਾ ਕਿ ਜੇਕਰ ਕੋਈ ਸ਼ੱਕ ਹੈ ਤਾਂ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ, ਜੰਮੂ-ਕਸ਼ਮੀਰ ਸੰਵੇਦਨਸ਼ੀਲ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਮੈਨੂੰ ਲੱਗਦਾ ਹੈ ਕਿ ਬੇਹੱਦ ਸੂਖਮ ਸੰਤੁਲਨ ਬਣਾ ਕੇ ਰੱਖਣਾ ਹੋਵੇਗਾ। ਜੰਮੂ-ਕਸ਼ਮੀਰ  ਵਿੱਚ 4ਜੀ ਸੇਵਾ ਬਹਾਲੀ ਦੇ ਸੰਬੰਧ ਵਿੱਚ ਸਵਾਲ ਕਰਨ 'ਤੇ ਉਪਰਾਜਪਾਲ ਨੇ ਕਿਹਾ, ਕਮੇਟੀ ਇਸ 'ਤੇ ਵਿਚਾਰ ਕਰ ਰਹੀ ਹੈ। ਉਮੀਦ ਕਰਦੇ ਹਨ ਕਿ ਭਵਿੱਖ ਵਿੱਚ ਚੰਗੀ ਸੂਚਨਾ ਮਿਲੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 

 


Inder Prajapati

Content Editor

Related News