ਪਤਨੀ ਨੂੰ ਗੋਰਾ ਕਰਨ ਦੇ ਨਾਂ ''ਤੇ ਜਾਨੋਂ ਮੁਕਾਇਆ, ਹੁਣ ਪਤੀ ਨੂੰ ਅਦਾਲਤ ਤੋਂ ਮਿਲੀ ਖੌਫ਼ਨਾਕ ਸਜ਼ਾ
Monday, Sep 01, 2025 - 11:20 AM (IST)

ਨੈਸ਼ਨਲ ਡੈਸਕ : ਉਦੈਪੁਰ ਜ਼ਿਲ੍ਹੇ ਦੇ ਮਾਵਲੀ 'ਚ ਇੱਕ ਦਰਦਨਾਕ ਮਾਮਲੇ 'ਚ ਅਦਾਲਤ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਮਾਵਲੀ ਦੇ ਰਹਿਣ ਵਾਲੇ ਕਿਸ਼ਨਲਾਲ ਨੂੰ ਆਪਣੀ ਪਤਨੀ ਦੀ ਹੱਤਿਆ ਦੇ ਮਾਮਲੇ 'ਚਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਫ਼ੈਸਲੇ ਵਿੱਚ ਲਿਖਿਆ ਕਿ – ਦੋਸ਼ੀ ਨੂੰ ਗਰਦਨ ਤੋਂ ਤਦ ਤੱਕ ਲਟਕਾਇਆ ਜਾਵੇ ਜਦ ਤੱਕ ਉਸਦੀ ਮੌਤ ਨਾ ਹੋ ਜਾਵੇ।
ਵੱਲਭਨਗਰ ਪੁਲਸ ਥਾਣੇ ਦੇ ਨਵਾਨੀਆ ਪਿੰਡ ਦੇ ਰਹਿਣ ਵਾਲੇ ਕਿਸ਼ਨਲਾਲ ਉਰਫ਼ ਕਿਸ਼ਨਦਾਸ ਆਪਣੀ ਪਤਨੀ ਲਕਸ਼ਮੀ ਨੂੰ ਉਸਦੇ ਰੰਗ-ਰੂਪ ਨੂੰ ਲੈ ਕੇ ਹਮੇਸ਼ਾ ਤਾਣੇ ਮਾਰਦਾ ਸੀ। ਉਹ ਉਸਨੂੰ “ਕਾਲੀ ਤੇ ਮੋਟੀ” ਕਹਿੰਦਾ ਤੇ ਆਪਣੇ ਲਾਇਕ ਨਾ ਦੱਸਦਾ ਸੀ। 24 ਜੂਨ 2017 ਦੀ ਰਾਤ ਕਰੀਬ 12 ਵਜੇ ਕਿਸ਼ਨਲਾਲ ਨੇ ਪਤਨੀ ਨੂੰ ਕਿਹਾ ਕਿ ਉਹ ਗੋਰੀ ਕਰਨ ਦੀ ਦਵਾਈ ਲਿਆਇਆ ਹੈ। ਲਕਸ਼ਮੀ ਨੇ ਕੇਮਿਕਲ ਆਪਣੇ ਸਰੀਰ 'ਤੇ ਲਗਾ ਲਿਆ। ਉਸਨੂੰ ਗੰਧ ਤੋਂ ਸ਼ੱਕ ਹੋਇਆ ਪਰ ਉਸਨੇ ਪਤੀ 'ਤੇ ਭਰੋਸਾ ਕਰ ਲਿਆ।
ਕੈਮਿਕਲ ਲਗਾਉਣ ਤੋਂ ਬਾਅਦ ਕਿਸ਼ਨਲਾਲ ਨੇ ਅਗਰਬੱਤੀ ਜਲਾਕੇ ਉਸਦੇ ਸਰੀਰ ਨੂੰ ਛੁਹਾਈ, ਜਿਸ ਨਾਲ ਅੱਗ ਲੱਗ ਗਈ। ਇੱਥੇ ਵੀ ਉਹ ਨਹੀਂ ਰੁਕਿਆ, ਸਗੋਂ ਬਚਾ ਹੋਇਆ ਕੈਮਿਕਲ ਵੀ ਉਸਦੇ ਸਰੀਰ 'ਤੇ ਸੁੱਟ ਦਿੱਤਾ। ਲਕਸ਼ਮੀ ਅੱਗ ਵਿਚ ਸੜਦੀ ਰਹੀ ਤੇ ਪਤੀ ਭੱਜ ਗਿਆ। ਬਾਅਦ ਵਿੱਚ ਲਕਸ਼ਮੀ ਨੇ ਮਰਨ ਤੋਂ ਪਹਿਲਾਂ ਮੈਜਿਸਟ੍ਰੇਟ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਸੀ। ਉਸਦੇ ਆਧਾਰ 'ਤੇ ਅਦਾਲਤ ਨੇ ਦੋਸ਼ੀ ਨੂੰ ਦੋਸ਼ੀ ਮੰਨਦਿਆਂ ਮੌਤ ਦੀ ਸਜ਼ਾ ਸੁਣਾਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e