ਪਤਨੀ ਦੇ ਪੇਕੇ ਜਾਣ ਦੀ ਜ਼ਿੱਦ ਤੋਂ ਨਾਰਾਜ਼ ਪਤੀ ਨੇ ਨਹਿਰ ''ਚ ਮਾਰੀ ਛਾਲ, ਇੰਝ ਬਚੀ ਜਾਨ
Wednesday, Aug 18, 2021 - 11:08 PM (IST)
ਗਾਜ਼ੀਆਬਾਦ - ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਆਪਣੀ ਪਤਨੀ ਦੇ ਪੇਕੇ ਜਾਣ ਦੀ ਜ਼ਿੱਦ ਤੋਂ ਨਾਰਾਜ਼ ਇੱਕ ਪਤੀ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉੱਥੋਂ ਲੰਘ ਰਹੇ ਯੂ.ਪੀ. ਪੁਲਸ ਦੇ ਇੱਕ ਸਿਪਾਹੀ ਅਤੇ ਕੁੱਝ ਲੋਕਾਂ ਨੇ ਬਹਾਦਰੀ ਦਿਖਾਉਂਦੇ ਹੋਏ ਉਸ ਨੂੰ ਬਚਾ ਲਿਆ।
ਮਾਮਲਾ ਗਾਜ਼ੀਆਬਾਦ ਦੇ ਮਸੂਰੀ ਥਾਣਾ ਖੇਤਰ ਦਾ ਹੈ। ਜਿੱਥੇ ਨਾਹਲ ਦੀ ਵੱਡੀ ਨਹਿਰ 'ਤੇ ਉਸ ਸਮੇਂ ਭਾਜੜ ਮੱਚ ਗਿਆ, ਜਦੋਂ ਮਸੂਰੀ ਦੀ ਰਾਹਤ ਕਲੋਨੀ ਨਿਵਾਸੀ ਅਜਹਰੁੱਦੀਨ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਘਟਨਾ ਦੇ ਸਮੇਂ ਉਹ ਆਪਣੀ ਪਤਨੀ ਰੁਖਸਾਰ ਨਾਲ ਨਹਿਰ ਕੰਡੇ ਬੈਠ ਕੇ ਗੱਲ ਕਰ ਰਿਹਾ ਸੀ। ਕੁੱਝ ਦੇਰ ਬਾਅਦ ਦੋਨਾਂ ਵਿੱਚ ਵਿਵਾਦ ਹੋ ਗਿਆ। ਜਿਸ ਦੇ ਚੱਲਦੇ ਪਤਨੀ ਆਪਣੇ ਪੇਕੇ ਜਾਣ ਦੀ ਜ਼ਿੱਦ ਕਰਨ ਲੱਗੀ ਅਤੇ ਇਸ ਗੱਲ ਤੋਂ ਨਾਰਾਜ਼ ਹੋ ਕੇ ਅਜਹਰੁੱਦੀਨ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ।
ਇਹ ਵੀ ਪੜ੍ਹੋ - ਹਿਮਾਚਲ ਸਰਕਾਰ ਨੇ ਤੀਜੀ ਲਹਿਰ ਦਾ ਕੀਤਾ ਐਲਾਨ, ਐਂਟਰੀ ਲਈ ਮੁੜ ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ
ਠੀਕ ਉਸੇ ਸਮੇਂ ਸਥਾਨਕ ਪੁਲਸ ਚੌਕੀ 'ਤੇ ਤਾਇਨਾਤ ਸਿਪਾਹੀ ਨਰਿੰਦਰ ਕੁਮਾਰ ਉੱਥੋਂ ਲੰਘ ਰਿਹਾ ਸੀ। ਉਦੋਂ ਉਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸਥਾਨਕ ਨੌਜਵਾਨ ਬਿੱਟੂ ਅਤੇ ਹੋਰ ਨੌਜਵਾਨ ਦੇ ਨਾਲ ਮਿਲ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਡੁੱਬ ਰਹੇ ਨੌਜਵਾਨ ਅਜਹਰੁੱਦੀਨ ਨੂੰ ਬਾਹਰ ਕੱਢਿਆ। ਇਸ ਤਰ੍ਹਾਂ ਬੜੀ ਮੁਸ਼ਕਿਲ ਨਾਲ ਉਸ ਦੀ ਜਾਨ ਬਚਾ ਲਈ ਗਈ। ਘਟਨਾ ਤੋਂ ਬਾਅਦ ਪਤਨੀ ਨੇ ਪੁਲਸ ਨੂੰ ਸਾਰੀ ਗੱਲ ਦੱਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।