ਅਜੀਬੋ-ਗਰੀਬ ਮਾਮਲਾ, ਪਤੀ ਦੀ ਮੰਗ- ''ਤਾਂ ਮੇਰੀ ਪਤਨੀ ਵੀ ਪੀਵੇ ਸ਼ਰਾਬ''

06/29/2019 12:28:23 PM

ਭੋਪਾਲ— ਪਤੀ-ਪਤਨੀ ਵਿਚਾਲੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਹੈ। ਅਕਸਰ ਪਤਨੀਆਂ ਪਤੀ ਵਲੋਂ ਸ਼ਰਾਬ ਦੇ ਸੇਵਨ ਕੀਤੇ ਜਾਣ ਤੋਂ ਤੰਗ ਹੁੰਦੀਆਂ ਹਨ, ਜਿਸ ਕਾਰਨ ਪਤਨੀਆਂ ਤੰਗ-ਪਰੇਸ਼ਾਨ ਹੋ ਕੇ ਤਲਾਕ ਤਕ ਦੇਣ ਦੀ ਧਮਕੀ ਦਿੰਦੀਆਂ ਹਨ। ਮੱਧ ਪ੍ਰਦੇਸ਼ ਦੇ ਭੋਪਾਲ ਵਿਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਦੂਜੇ ਮਾਮਲਿਆਂ ਵਿਚ ਅਕਸਰ ਪਤਨੀਆਂ ਪਤੀ ਦੇ ਸ਼ਰਾਬ ਪੀਣ ਦੀ ਆਦਤ ਤੋਂ ਪਰੇਸ਼ਾਨ ਰਹਿੰਦੀਆਂ ਹਨ, ਇਹ ਕੇਸ ਜ਼ਰਾ ਉਲਟਾ ਹੈ। ਇੱਥੇ ਪਤੀ ਚਾਹੁੰਦਾ ਹੈ ਕਿ ਉਸ ਦੀ ਪਤਨੀ ਘੱਟੋ-ਘੱਟ ਇਕ ਫੈਮਿਲੀ ਫੰਕਸ਼ਨ ਵਿਚ ਹੀ ਸ਼ਰਾਬ ਪੀਣਾ ਸ਼ੁਰੂ ਕਰੇ। ਇਸ ਲਈ ਪਤੀ ਬਕਾਇਦਾ ਪਰਿਵਾਰਕ ਅਦਾਲਤ ਪੁੱਜਾ ਹੈ। ਅਦਾਲਤ ਦੇ ਕੌਂਸਲਰ ਇਸ ਅਜੀਬੋ-ਗਰੀਬ ਕੇਸ ਨੂੰ ਸੁਲਝਾਉਣ 'ਚ ਉਲਝ ਗਏ। ਕੌਂਸਲਰ ਸ਼ੈਲ ਅਵਸਥੀ ਨੇ ਕਿਹਾ, ''ਇਹ ਕਾਫੀ ਵੱਖਰੀ ਕਿਸਮ ਦਾ ਮਾਮਲਾ ਹੈ ਅਤੇ ਇਸ ਤਰ੍ਹਾਂ ਦਾ ਕੇਸ ਮੈਂ ਪਹਿਲੀ ਵਾਰ ਸੁਣਿਆ ਹੈ।'' ਅਵਸਥੀ ਦਾ ਕਹਿਣਾ ਹੈ ਕਿ ਇਹ ਇਕ ਮਿਡਲ ਕਲਾਸ ਫੈਮਿਲੀ ਹੈ। ਪਤੀ ਪ੍ਰਾਈਵੇਟ ਨੌਕਰੀ ਕਰਦਾ ਹੈ। ਵੱਡੀ ਗੱਲ ਇਹ ਹੈ ਕਿ ਪਤੀ ਦਾ ਪੂਰਾ ਪਰਿਵਾਰ, ਉਸ ਦੀ ਮਾਂ, ਪਿਤਾ, ਭਰਾ-ਭੈਣ ਹਰ ਕਿਸੇ ਨੂੰ ਫੈਮਿਲੀ ਫੰਕਸ਼ਨ ਵਿਚ ਸ਼ਰਾਬ ਪੀਣਾ ਪਸੰਦ ਹੈ ਪਰ ਪਤਨੀ ਨੂੰ ਨਹੀਂ। 

ਕੀ ਕਹਿਣਾ ਹੈ ਪਤਨੀ ਦਾ—
ਪਤਨੀ ਦਾ ਕਹਿਣਾ ਹੈ ਕਿ ਜਦੋਂ ਉਹ ਵਿਆਹ ਕੇ ਆਈ ਤਾਂ ਸ਼ੁਰੂਆਤ ਵਿਚ ਸਭ ਕੁਝ ਠੀਕ ਸੀ ਪਰ ਹੌਲੀ-ਹੌਲੀ ਸਹੁਰੇ ਪਰਿਵਾਰ ਨੇ ਸ਼ਰਾਬ ਪੀਣ ਅਤੇ ਉਨ੍ਹਾਂ ਨੂੰ ਕੰਪਨੀ ਦੇਣ ਦਾ ਦਬਾਅ ਬਣਾਇਆ। ਇਸ ਗੱਲ ਤੋਂ ਉਸ ਨੇ ਸਾਫ ਇਨਕਾਰ ਕਰ ਦਿੱਤਾ ਅਤੇ ਇਥੋਂ ਹੀ ਝਗੜਾ ਸ਼ੁਰੂ ਹੋ ਗਿਆ। ਜੇਕਰ ਕੋਈ ਫੰਕਸ਼ਨ ਆਉਂਦਾ ਤਾਂ ਇਸ ਗੱਲ ਨੂੰ ਲੈ ਕੇ ਦੋਹਾਂ ਪਤੀ-ਪਤਨੀ ਦਰਮਿਆਨ ਤਿੱਖੀ ਬਹਿਸ ਹੁੰਦੀ ਹੈ, ਜਿਸ ਕਾਰਨ ਪਤੀ ਨੇ ਅਦਾਲਤ ਦਾ ਰੁਖ਼ ਕੀਤਾ ਹੈ। ਓਧਰ ਪਤਨੀ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਜੋ ਗੱਲ ਮੈਨੂੰ ਪਸੰਦ ਹੀ ਨਹੀਂ ਤਾਂ ਮੈਂ ਉਸ ਨੂੰ ਆਪਣੇ 'ਤੇ ਲਾਗੂ ਕਿਉਂ ਕਰਾਂ। ਮੈਨੂੰ ਸ਼ਰਾਬ ਪੀਣਾ ਪਸੰਦ ਨਹੀਂ ਹੈ ਅਤੇ ਨਾ ਹੀ ਮੈਂ ਚਾਹੁੰਦੀ ਹੈ ਕਿ ਉਸ ਦੇ ਬੱਚੇ ਸੋਚਣ ਕਿ ਉਹ ਸ਼ਰਾਬੀ ਹੈ। ਕੌਂਸਲਰ ਨੇ ਪਤੀ ਅਤੇ ਉਸ ਦੇ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੇਕਰ ਪਤਨੀ ਨੂੰ ਪਸੰਦ ਨਹੀਂ ਹੈ ਤਾਂ ਸ਼ਰਾਬ ਪੀਣ ਲਈ ਜ਼ੋਰ ਨਾ ਪਾਇਆ ਜਾਵੇ।


Tanu

Content Editor

Related News