ਪਤਨੀ ਨੂੰ ਪੇਕੇ ਭੇਜ ਕੇ ਕਰਵਾਇਆ ਦੂਜਾ ਵਿਆਹ

07/17/2017 12:11:23 PM

ਵਿਕਾਸਨਗਰ— ਥਾਣਾ ਸਹਿਸਪੁਰ ਨਾਲ ਲੱਗਦੇ ਛਰਬਾ ਦੇ ਇਕ ਵਿਅਕਤੀ ਨੇ ਪਹਿਲੀ ਪਤਨੀ ਨੂੰ ਪੇਕੇ ਭੇਜ ਕੇ ਦੂਜਾ ਵਿਆਹ ਕਰ ਲਿਆ। ਪੇਕੇ ਤੋਂ ਜਦੋਂ ਪਹਿਲੀ ਪਤਨੀ ਵਾਪਸ ਆਈ ਤਾਂ ਘਰ 'ਚ ਆਪਣੀ ਸੌਤਨ ਦੇਖ ਦੇ ਗੁੱਸੇ 'ਚ ਆ ਗਈ। ਦੂਜੇ ਵਿਆਹ ਦਾ ਵਿਰੋਧ ਕਰਨ 'ਤੇ ਪਤੀ ਨੇ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਿਸ 'ਤੇ ਔਰਤ ਦੀ ਸ਼ਿਕਾਇਤ 'ਤੇ ਪੁਲਸ ਨੇ ਦੋਸ਼ੀ ਪਤੀ ਖਿਲਾਫ ਸੰਬੰਧਿਤ ਧਾਰਾਵਾਂ 'ਚ ਮੁਕੱਦਮਾ ਦਰਜ ਕਰਕੇ ਛਰਬਾ ਸਥਿਤ ਘਰ ਤੋਂ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕੀਤਾ ਹੈ, ਜਿੱਥੇ ਉਸ ਦੀ ਜਮਾਨਤ ਹੋ ਗਈ ਹੈ। 
ਬਿਹਾਰ ਦੇ ਰੋਹਤਾਸ਼ ਜ਼ਿਲੇ ਦੀ ਵਾਸੀ ਮੀਨੂ ਕਈ ਸਾਲ ਤੋਂ ਸੇਲਾਕੁਈ 'ਚ ਰਹਿ ਰਹੀ ਸੀ। ਸਾਲ 2014 'ਚ ਉਸ ਨੇ ਛਰਬਾ ਸਹਸਪੁਰ ਵਾਸੀ ਯੋਗੇਸ਼ ਪੁੱਤਰ ਫੂਲ ਸਿੰਘ ਨਾਲ ਵਿਆਹ ਕਰ ਲਿਆ ਸੀ। ਘਰਦਿਆਂ ਨੂੰ ਇਹ ਵਿਆਹ ਪਸੰਦ ਨਹੀਂ ਆਉਣ ਕਰਕੇ ਯੋਗੇਸ਼ ਆਪਣੀ ਪਤਨੀ ਨਾਲ ਸੇਲਕੁਈ ਰਹਿਣ ਲੱਗਾ। ਫਿਰ ਬਾਅਦ 'ਚ ਪਰਿਵਾਰਕ ਮੈਂਬਰਾਂ ਦੇ ਮੰਨਣ 'ਤੇ ਪਤੀ-ਪਤਨੀ ਸਾਲ 2015 'ਚ ਛਰਬਾ 'ਚ ਹੀ ਘਰ 'ਚ ਰਹਿਣ ਲੱਗੇ ਪਰ ਪਰਿਵਾਰਕ ਮੈਂਬਰਾਂ ਨਾਲ ਫਿਰ ਝਗੜਾ ਹੋਣ 'ਤੇ ਦੋਹਾਂ ਨੂੰ ਦੁਬਾਰਾ ਸੇਲਕੁਈ ਦੇ ਕਿਰਾਏ ਦੇ ਕਮਰੇ 'ਚ ਰਹਿਣਾ ਪਿਆ। ਔਰਤ ਦਾ ਦੋਸ਼ ਹੈ ਕਿ ਅਪ੍ਰੈਲ 'ਚ ਯੋਗੇਸ਼ ਨੇ ਉਸ ਨੂੰ ਪੇਕੇ ਭੇਜ ਦਿੱਤਾ ਅਤੇ 7 ਜੁਲਾਈ ਦੂਜਾ ਵਿਆਹ ਕਰ ਲਿਆ। ਜਦੋਂ ਪੇਕੇ ਤੋਂ ਵਾਪਸ ਆਈ ਤਾਂ ਉਸ ਨੂੰ ਦੂਜੇ ਵਿਆਹ ਦਾ ਪਤਾ ਚੱਲਿਆ। ਵਿਰੋਧ ਕਰਨ 'ਤੇ ਪਤੀ ਨੇ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਥਾਣਾ ਅਧਿਕਾਰੀ ਪੰਕਜ ਦੇਵਰਾਨੀ ਮੁਤਾਬਕ ਔਰਤ ਦੀ ਸ਼ਿਕਾਇਤ 'ਤੇ ਦੋਸ਼ੀ ਖਿਲਾਫ ਸੰਬੰਧਿਤ ਧਾਰਾਵਾਂ 'ਚ ਮੁਕੱਦਮਾ ਕਰਜ ਕਰ ਲਿਆ ਹੈ। ਮੁਕੱਦਮਾ ਰਦਜ ਕਰਨ ਦੇ ਬਾਅਦ ਪੁਲਸ ਨੇ ਦੋਸ਼ੀ ਨੂੰ ਛਰਾਬਾ ਤੋਂ ਗ੍ਰਿਫਤਾਰ ਕਰ ਲਿਆ। ਦੋਸ਼ੀ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਹੈ, ਜਿੱਥੇ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।


Related News