ਪਤਨੀ ਕਰਦੀ ਸੀ ਸ਼ੱਕ, ਪੂਰੇ ਪਰਿਵਾਰ ਦਾ ਕਤਲ ਕਰ ਕੀਤੀ ਖੁਦਕੁਸ਼ੀ

Friday, Jul 05, 2019 - 10:30 AM (IST)

ਪਤਨੀ ਕਰਦੀ ਸੀ ਸ਼ੱਕ, ਪੂਰੇ ਪਰਿਵਾਰ ਦਾ ਕਤਲ ਕਰ ਕੀਤੀ ਖੁਦਕੁਸ਼ੀ

ਗਾਜ਼ੀਆਬਾਦ— ਉੱਤਰ ਪ੍ਰਦੇਸ਼ ਦੇ ਮਸੂਰੀ ਇਲਾਕੇ 'ਚ ਇਕ ਸ਼ਖਸ ਨੇ ਇਕ ਆਪਣੀ ਅਤੇ ਤਿੰਨ ਬੱਚਿਆਂ ਦਾ ਕਤਲ ਕਰ ਕੇ ਖੁਦਕੁਸ਼ੀ ਕਰ ਲਈ। ਸ਼ਖਸ ਦੀ ਲਾਸ਼ ਕੋਲੋਂ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ 'ਚ ਉਸ ਨੇ ਕਤਲ ਅਤੇ ਖੁਦਕੁਸ਼ੀ ਦਾ ਕਾਰਨ ਦੱਸਿਆ ਹੈ। ਘਰ ਤੋਂ ਮਿਲੇ ਸੁਸਾਈਡ ਨੋਟ 'ਚ ਲਿਖਿਆ ਹੈ ਕਿ ਪਤਨੀ ਉਸ 'ਤੇ ਸ਼ੱਕ ਕਰਦੀ ਸੀ, ਇਸੇ ਕਾਰਨ ਉਸ ਨੇ ਪਰਿਵਾਰ ਨੂੰ ਹੀ ਖਤਮ ਕਰ ਦਿੱਤਾ ਅਤੇ ਖੁਦਕੁਸ਼ੀ ਕਰ ਲਈ।PunjabKesariਦੋਸ਼ੀ ਮ੍ਰਿਤਕ ਪਤੀ ਨਸ਼ੇ ਦਾ ਆਦੀ ਸੀ ਅਤੇ ਦੂਜਿਆਂ ਨਾਲ ਸੰਬੰਧ ਦੇ ਸ਼ੱਕ ਕਾਰਨ ਉਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸੁਸਾਈਡ ਨੋਟ 'ਚ ਲਿਖਿਆ ਹੈ ਕਿ ਜ਼ਹਿਰ ਦੇਣ ਤੋਂ ਬਾਅਦ ਬੱਚਿਆਂ ਦੇ ਮੂੰਹ ਨੂੰ ਟੇਪ ਨਾਲ ਬੰਦ ਕਰ ਦਿੱਤਾ ਸੀ। ਉਹ ਕਈ ਸਾਲਾਂ ਤੋਂ ਬੇਰੋਜ਼ਗਾਰ ਸੀ ਅਤੇ ਪਤਨੀ ਏਮਜ਼ 'ਚ ਸਟਾਫ਼ ਨਰਸ ਸੀ। ਇਸ ਘਟਨਾ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ। ਗਾਜ਼ੀਆਬਾਦ ਦੇ ਮਸੂਰੀ ਇਲਾਕੇ ਦੇ ਸ਼ਤਾਬਦੀ ਪੁਰਮ ਦੇ ਇਕ ਮਕਾਨ 'ਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।


author

DIsha

Content Editor

Related News