ਪਤਨੀ ਨੇ ਪਾਕਿਸਤਾਨ ਦੀ ਜਿੱਤ ’ਤੇ ਮਨਾਇਆ ਜਸ਼ਨ, ਪਤੀ ਨੇ ਦਰਜ ਕਰਵਾਈ ਸ਼ਿਕਾਇਤ

Sunday, Nov 07, 2021 - 03:34 PM (IST)

ਪਤਨੀ ਨੇ ਪਾਕਿਸਤਾਨ ਦੀ ਜਿੱਤ ’ਤੇ ਮਨਾਇਆ ਜਸ਼ਨ, ਪਤੀ ਨੇ ਦਰਜ ਕਰਵਾਈ ਸ਼ਿਕਾਇਤ

ਰਾਮਪੁਰ- ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ’ਚ ਇਕ ਸ਼ਖਸ ਨੇ ਆਪਣੀ ਹੀ ਪਤਨੀ ਅਤੇ ਸਹੁਰੇ ਪਰਿਵਾਰ ਵਾਲਿਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਸ਼ਖਸ ਨੇ ਦੋਸ਼ ਲਗਾਇਆ ਹੈ ਕਿ 24 ਅਕਤੂਬਰ ਨੂੰ ਹੋਏ ਟੀ-20 ਵਿਸ਼ਵ ਕੱਪ ਮੈਚ ’ਚ ਭਾਰਤ ’ਤੇ ਪਾਕਿਸਤਾਨ ਦੀ ਜਿੱਤ ਤੋਂ ਬਾਅਦ ਇਹ ਜਸ਼ਨ ਮਨਾ ਰਹੇ ਸਨ। ਰਾਮਪੁਰ ਪੁਲਸ ਨੇ ਇਸ ਸ਼ਿਕਾਇਤ ਦੀ ਪੁਸ਼ਟੀ ਕੀਤੀ ਹੈ। ਪੁਲਸ ਸੁਪਰਡੈਂਟ ਅੰਕਿਤ ਮਿੱਤਲ ਨੇ ਕਿਹਾ,‘‘ਇਕ ਵਿਅਕਤੀ ਵਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਭਾਰਤੀ ਕ੍ਰਿਕੇਟ ਟੀਮ ਦਾ ਮਜ਼ਾਕ ਉਡਾਉਣ ਦਾ ਮਾਮਲਾ ਸਾਡੇ ਨੋਟਿਸ ’ਚ ਆਉਣ ਤੋਂ ਬਾਅਦ ਸ਼ਿਕਾਇਤ ਦਰਜ ਕੀਤੀ ਗਈ ਹੈ।’’

ਇਹ ਵੀ ਪੜ੍ਹੋ : ਸ਼ਰਮਨਾਕ! ਦੀਵਾਲੀ ਦੀ ਰਾਤ ਨਸ਼ੇੜੀ ਪੁੱਤ ਨੇ ਚਾਕੂ ਦੀ ਨੌਂਕ ’ਤੇ ਆਪਣੀ ਹੀ ਮਾਂ ਨਾਲ ਕੀਤਾ ਰੇਪ

ਰਾਮਪੁਰ ਦੇ ਅਜੀਮ ਨਗਰ ਵਾਸੀ ਸ਼ਿਕਾਇਤਕਰਤਾ ਈਸ਼ਾਨ ਮਿਆਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਪਤਨੀ ਰਾਬੀਆ ਸ਼ਮਸੀ ਅਤੇ ਸਹੁਰੇ ਪਰਿਵਾਰ ਦੇ ਲੋਕਾਂ ਨੇ ਟੀ-20 ਵਿਸ਼ਵ ਕੱਪ ਮੈਚ ’ਚ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਪਟਾਕੇ ਚਲਾਏਅਤੇ ਵਟਸਐੱਪ ਸਟੇਟਸ ਪਾਇਆ। ਸ਼ਿਕਾਇਤ ਰਾਮਪੁਰ ਜ਼ਿਲ੍ਹੇ ਦੇ ਗੰਜ ਪੁਲਸ ਸਟੇਸ਼ਨ ’ਚ ਆਈ.ਪੀ. ਦੀ ਧਾਰਾ 153 ਏ ਅਤੇ ਸੂਚਨਾ ਤਕਨਾਲੋਜੀ (ਸੋਧ) ਐਕਟ, 2008 ਦੀ ਧਾਰਾ 67 ਦੇ ਅਧੀਨ ਦਰਜ ਕੀਤੀ ਗਈ ਹੈ। ਸ਼ਿਕਾਇਤ ’ਚ ਲਿਖਿਆ ਹੈ,‘‘ਵਿਆਹ ਦੇ ਤੁਰੰਤ ਬਾਅਦ ਹੀ ਪਤੀ-ਪਤਨੀ ਵੱਖ ਰਹਿਣ ਲੱਗੇ। ਪਤਨੀ ਆਪਣੇ ਪੇਕੇ ਰਹਿੰਦੀ ਹੈ ਅਤੇ ਉਸ ਨੇ ਪਤੀ ਵਿਰੁੱਧ ਦਾਜ ਦਾ ਮਾਮਲਾ ਦਰਜ ਕਰਵਾ ਰੱਖਿਆ ਹੈ।’’ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਪੁੱਤ ਨੂੰ ਬਚਾਉਣ ਦੀ ਕੋਸ਼ਿਸ ’ਚ ਸੜ ਕੇ ਸੁਆਹ ਹੋਈ ਮਾਂ, ਘਰ ਦੀਆਂ ਪੌੜੀਆਂ ’ਚ ਮਿਲਿਆ ਕੰਕਾਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News