ਪਤੀ ਨੂੰ ਬਚਾਉਣ ਲਈ ਹਮਲਾਵਰਾਂ ਨਾਲ ਭਿੜੀ ਔਰਤ, ਲਾਠੀ ਨਾਲ ਡਰਾ ਕੇ ਦੌੜਾਇਆ (ਵੀਡੀਓ)

02/23/2018 2:03:14 PM

ਯਮੁਨਾਨਗਰ— ਹਰਿਆਣਾ 'ਚ ਆਪਣੇ ਪਤੀ ਦੀ ਜਾਨ ਬਚਾਉਣ ਲਈ ਇਕ ਔਰਤ ਕਈ ਹਮਲਾਵਰਾਂ ਨਾਲ ਭਿੜ ਗਈ। ਇਹੀ ਨਹੀਂ, ਉਸ ਨੇ ਹਮਲਾਵਰਾਂ ਨੂੰ ਮੌਕੇ ਤੋਂ ਦੌੜਾ ਦਿੱਤਾ। ਸਾਹਮਣੇ ਆਏ ਵੀਡੀਓ 'ਚ ਔਰਤ ਅਤੇ ਉਸ ਦੇ ਪਤੀ ਦੇ ਕੋਲ 5 ਲੋਕ ਨਜ਼ਰ ਆ ਰਹੇ ਹਨ। 

ਦਰਅਸਲ ਹਰਿਆਣਾ ਦੇ ਯਮੁਨਾਨਗਰ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ 4 ਲੋਕ ਇਕ ਸ਼ਖਸ ਨੂੰ ਬੁਰੀ ਤਰ੍ਹਾਂ ਕੁੱਟਦੇ ਹੋਏ ਦਿਖਾਈ ਦੇ ਰਹੇ ਹਨ। ਜ਼ਮੀਨ 'ਤੇ ਪਿਆ ਹੋਇਆ ਸ਼ਖਸ ਖੁਦ ਨੂੰ ਬਚਾਉਣ ਲਈ ਚੀਕ ਰਿਹਾ ਹੈ। ਜ਼ਮੀਨ 'ਤੇ ਬੁਰੀ ਤਰ੍ਹਾਂ ਨਾਲ ਜ਼ਖਮੀ ਪਏ ਹੋਏ ਸ਼ਖਸ ਦੀ ਪਤਨੀ ਮੌਕੇ 'ਤੇ ਲਾਠੀ ਲੈ ਕੇ ਆ ਜਾਂਦੀ ਹੈ ਅਤੇ ਹਮਲਾਵਰਾਂ ਨੂੰ ਦੌੜਾ ਦਿੰਦੀ ਹੈ। ਫਿਲਹਾਲ ਇਸ ਪੂਰੇ ਮਾਮਲੇ ਦੇ ਪਿੱਛੇ ਅਸਲੀ ਕਾਰਨ ਕੀ ਹੈ, ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ।


Related News