ਪਿਆਰ ''ਚ ਪਤੀ ਬਣ ਰਿਹਾ ਸੀ ਰੋੜਾ, ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਰਚ ''ਤੀ ਸਾਜ਼ਿਸ਼

Friday, Aug 30, 2024 - 06:33 PM (IST)

ਪਿਆਰ ''ਚ ਪਤੀ ਬਣ ਰਿਹਾ ਸੀ ਰੋੜਾ, ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਰਚ ''ਤੀ ਸਾਜ਼ਿਸ਼

ਲਖਨਊ : ਉੱਤਰ ਪ੍ਰਦੇਸ਼ ਦੇ ਬਿਜਨੌਰ 'ਚ ਇਕ ਵਿਅਕਤੀ ਦੀ ਹੱਤਿਆ ਦੇ ਮਾਮਲੇ 'ਚ ਪੁਲਸ ਨੇ ਉਸ ਦੀ ਪਤਨੀ ਅਤੇ ਉਸ ਦੀ ਪਤਨੀ ਦੇ ਪ੍ਰੇਮੀ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਏਐੱਸਪੀ ਸੰਜੀਵ ਬਾਜਪਾਈ ਨੇ ਦੱਸਿਆ ਕਿ ਨਜੀਬਾਬਾਦ ਪੁਲਸ ਨੂੰ ਬੁੱਧਵਾਰ ਨੂੰ ਮਥੁਰਾਪੁਰ ਮੋੜ ਪਿੰਡ ਵਿੱਚ ਇੱਕ ਖੇਤ ਦੇ ਕੰਢੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ। 

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਗਲੇ 'ਚ ਰੁਮਾਲ ਬੰਨ੍ਹਿਆ ਹੋਇਆ ਸੀ ਤੇ ਉਸ ਦੇ ਸਰੀਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਨਿਸ਼ਾਨ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਈਸ (40) ਵਾਸੀ ਹਰਿਦੁਆਰ ਵਜੋਂ ਹੋਈ ਹੈ ਅਤੇ ਜਾਂਚ ਦੌਰਾਨ ਮ੍ਰਿਤਕ ਦੀ ਪਤਨੀ ਦਿਲਸ਼ਾਨਾ, ਉਸ ਦੇ ਪ੍ਰੇਮੀ ਜਾਵੇਦ ਅਲੀ, ਅਬਦੁਲ ਵਾਹਿਦ ਅਤੇ ਆਕਾਸ਼ ਦੇ ਨਾਂ ਸਾਹਮਣੇ ਆਏ ਹਨ। ਬਾਜਪਾਈ ਨੇ ਦੱਸਿਆ ਕਿ ਵੀਰਵਾਰ ਨੂੰ ਚਾਰ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦਿਲਸ਼ਾਨਾ ਅਤੇ ਜਾਵੇਦ ਦੇ ਨਾਜਾਇਜ਼ ਸਬੰਧ ਸਨ ਅਤੇ ਦੋਵਾਂ ਨੇ ਦਿਲਸ਼ਾਨਾ ਦੇ ਪਤੀ ਰਈਸ ਤੋਂ ਛੁਟਕਾਰਾ ਪਾਉਣ ਲਈ ਅਬਦੁਲ ਵਾਹਿਦ ਨਾਲ ਸੰਪਰਕ ਕੀਤਾ, ਜਿਸ ਨੇ ਉਨ੍ਹਾਂ ਦੀ ਆਕਾਸ਼ ਨਾਲ ਜਾਣ-ਪਛਾਣ ਕਰਵਾਈ। 

ਉਸ ਨੇ ਦੱਸਿਆ ਕਿ ਆਕਾਸ਼ ਨੇ ਰਈਸ ਦੇ ਕਤਲ ਲਈ 1 ਲੱਖ ਰੁਪਏ ਦੀ ਸੁਪਾਰੀ ਲਈ ਸੀ, ਜਿਸ 'ਚੋਂ ਉਸ ਨੇ ਕਤਲ ਤੋਂ ਪਹਿਲਾਂ 40 ਹਜ਼ਾਰ ਰੁਪਏ ਲਏ ਸਨ। ਵਾਜਪਾਈ ਨੇ ਕਿਹਾ ਕਿ ਜਾਵੇਦ ਨੇ ਰਈਸ ਨੂੰ ਅਬਦੁਲ ਵਾਹਿਦ ਅਤੇ ਆਕਾਸ਼ ਦੇ ਨਾਲ ਨੌਕਰੀ ਦਿਵਾਉਣ ਦੇ ਬਹਾਨੇ ਨਜੀਬਾਬਾਦ ਭੇਜਿਆ, ਜਿੱਥੇ ਦੋਵਾਂ ਨੇ ਰਈਸ ਦਾ ਕਤਲ ਕਰ ਦਿੱਤਾ। ਪੁਲਸ ਨੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।


author

Baljit Singh

Content Editor

Related News