ਬੀਮਾ ਉਤਪਾਦਾਂ ਦੀ ਵਿਕਰੀ ਨਾਲ ਸਰਕਾਰੀ ਬੈਂਕਾਂ ਦੀ ਆਮਦਨ ਵਧੀ, SBI ਰਿਹਾ ਸਭ ਤੋਂ ਅੱਗੇ

Wednesday, Jul 15, 2026 - 11:26 AM (IST)

ਬੀਮਾ ਉਤਪਾਦਾਂ ਦੀ ਵਿਕਰੀ ਨਾਲ ਸਰਕਾਰੀ ਬੈਂਕਾਂ ਦੀ ਆਮਦਨ ਵਧੀ, SBI ਰਿਹਾ ਸਭ ਤੋਂ ਅੱਗੇ

ਬਿਜ਼ਨੈੱਸ ਡੈਸਕ - ਸਰਕਾਰੀ ਖੇਤਰ ਦੇ ਬੈਂਕਾਂ (ਪੀ. ਐੱਸ. ਬੀ.) ਨੂੰ ਮਾਲੀ ਸਾਲ 2025-26 ’ਚ ਬੀਮਾ ਉਤਪਾਦਾਂ ਦੀ ਵਿਕਰੀ ਤੋਂ ਮਿਲਣ ਵਾਲੀ ਕਮਿਸ਼ਨ ’ਚ ਜ਼ਿਕਰਯੋਗ ਵਾਧਾ ਦਰਜ ਕੀਤਾ ਗਿਆ ਹੈ। ਬੈਂਕਾਂ ਦੀ ਸਾਲਾਨਾ ਰਿਪੋਰਟ ਦੇ ਵਿਸ਼ਲੇਸ਼ਣ ਅਨੁਸਾਰ ਜ਼ਿਆਦਾਤਰ ਸਰਕਾਰੀ ਬੈਂਕਾਂ ਨੇ ਬੀਮਾ ਵੰਡ ਤੋਂ ਆਪਣੀ ਆਮਦਨ ਵਧਾਈ, ਜਦਕਿ ਮਿਊਚਲ ਫੰਡ ਵੰਡ ਤੋਂ ਮਿਲਣ ਵਾਲੀ ਕਮਿਸ਼ਨ ਦਾ ਪ੍ਰਦਰਸ਼ਨ ਮਿਲਿਆ-ਜੁਲਿਆ ਰਿਹਾ।

ਇਹ ਵੀ ਪੜ੍ਹੋ :   ਪਿਆਕੜਾਂ ਲਈ ਖ਼ੁਸ਼ਖ਼ਬਰੀ, ਹੁਣ ਸਸਤੀ ਮਿਲੇਗੀ ਸ਼ਰਾਬ; ਵਧਣਗੇ ਨੌਕਰੀਆਂ ਦੇ ਮੌਕੇ

ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਇਸ ਖੇਤਰ ’ਚ ਆਪਣਾ ਦਬਦਬਾ ਕਾਇਮ ਰੱਖਿਆ। ਬੈਂਕ ਦੀ ਬੀਮਾ ਕਮਿਸ਼ਨ 19.26 ਫੀਸਦੀ ਵਧ ਕੇ 2,795.01 ਕਰੋੜ ਰੁਪਏ ਪਹੁੰਚ ਗਈ, ਜਦਕਿ ਮਿਊਚਲ ਫੰਡ ਵੰਡ ਤੋਂ ਆਮਦਨ 7.05 ਫੀਸਦੀ ਵਧ ਕੇ 1,617.52 ਕਰੋੜ ਰੁਪਏ ਰਹੀ। ਐੱਸ. ਬੀ. ਆਈ. ਦੀ ਬੀਮਾ ਕਮਿਸ਼ਨ ਦਾ ਲੱਗਭਗ 85 ਫੀਸਦੀ ਹਿੱਸਾ ਉਸ ਦੀ ਸਹਿਯੋਗੀ ਕੰਪਨੀ ਐੱਸ. ਬੀ. ਆਈ. ਲਾਈਫ ਦੀਆਂ ਪਾਲਿਸੀਆਂ ਦੀ ਵਿਕਰੀ ਤੋਂ ਆਇਆ।

ਇਹ ਵੀ ਪੜ੍ਹੋ : ਭਾਰਤ ਨੇ ਚੀਨ ਨੂੰ ਛੱਡਿਆ ਪਿੱਛੇ, ਇੱਕ ਸਾਲ 'ਚ 31,000 ਤੋਂ ਵੱਧ ਭਾਰਤੀ ਬਣੇ ਨਵੇਂ ਕਰੋੜਪਤੀ

ਹੋਰਨਾਂ ਸਰਕਾਰੀ ਬੈਂਕਾਂ ’ਚ ਕੇਨਰਾ ਬੈਂਕ ਦੀ ਬੀਮਾ ਕਮਿਸ਼ਨ 15.67 ਫੀਸਦੀ ਵਧ ਕੇ 566.36 ਕਰੋੜ ਰੁਪਏ ਹੋ ਗਈ, ਜਦਕਿ ਬੈਂਕ ਆਫ਼ ਬੜੌਦਾ ਦੀ ਬੀਮਾ ਕਮਿਸ਼ਨ 368.93 ਕਰੋੜ ਰੁਪਏ ਰਹੀ। ਇੰਡੀਅਨ ਬੈਂਕ, ਯੂਕੋ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ ਅਤੇ ਪੰਜਾਬ ਐਂਡ ਸਿੰਧ ਬੈਂਕ ਨੇ ਵੀ ਇਸ ਕਾਰੋਬਾਰ ’ਚ ਚੋਖਾ ਵਾਧਾ ਦਰਜ ਕੀਤਾ।

ਇਹ ਵੀ ਪੜ੍ਹੋ : ਸਰਕਾਰ ਨੂੰ ਛੇ ਗੁਣਾ ਵਧ ਕੀਮਤ 'ਤੇ ਵੇਚ'ਤਾ ਸਰਕਾਰੀ ਚੌਲ, 242 ਕੁਇੰਟਲ ਦੀ ਹੇਰਾਫੇਰੀ ਲਈ ਸ਼ੁਰੂ ਹੋਈ ਜਾਂਚ

ਹਾਲਾਂਕਿ, ਪੰਜਾਬ ਨੈਸ਼ਨਲ ਬੈਂਕ ਅਤੇ ਯੂਨੀਅਨ ਬੈਂਕ ਆਫ਼ ਇੰਡੀਆ ਦੀ ਬੀਮਾ ਕਮਿਸ਼ਨ ’ਚ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ, ਮਿਊਚਲ ਫੰਡ ਵੰਡ ਤੋਂ ਆਮਦਨ ਦੇ ਮਾਮਲੇ ’ਚ ਵੀ ਵੱਖ-ਵੱਖ ਬੈਂਕਾਂ ਦਾ ਪ੍ਰਦਰਸ਼ਨ ਵੱਖ-ਵੱਖ ਰਿਹਾ। ਇਹ ਵਾਧਾ ਅਜਿਹੇ ਸਮੇਂ ਹੋਇਆ ਹੈ, ਜਦੋਂ ਵਿੱਤ ਮੰਤਰਾਲਾ ਨੇ ਬੈਂਕਾਂ ਨੂੰ ਗਲਤ ਤਰੀਕੇ ਨਾਲ ਵਿੱਤੀ ਉਤਪਾਦ ਵੇਚਣ ਤੋਂ ਬਚਣ ਅਤੇ ਆਪਣੀਆਂ ਮੂਲ ਬੈਂਕਿੰਗ ਸੇਵਾਵਾਂ ’ਤੇ ਜ਼ਿਆਦਾ ਧਿਆਨ ਦੇਣ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ :  4 ਦਿਨ ਬੰਦ ਰਹਿਣਗੇ Bank, ਜਾਣੋ ਕਿਹੜੇ ਸੂਬੇ 'ਚ ਕਦੋਂ ਹੋਵੇਗੀ ਛੁੱਟੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News