ਬਿਨਾਂ ਸਹਿਮਤੀ ਦੇ ਪਤਨੀ ਨਾਲ ਸੰਬੰਧ ਬਣਾਉਣਾ ਰੇਪ ਨਹੀਂ: ਹਾਈਕੋਰਟ

Tuesday, Apr 03, 2018 - 12:31 PM (IST)

ਬਿਨਾਂ ਸਹਿਮਤੀ ਦੇ ਪਤਨੀ ਨਾਲ ਸੰਬੰਧ ਬਣਾਉਣਾ ਰੇਪ ਨਹੀਂ: ਹਾਈਕੋਰਟ

ਅਹਿਮਦਾਬਾਦ— ਗੁਜਰਾਤ ਹਾਈਕੋਰਟ ਨੇ ਸੋਮਵਾਰ ਨੂੰ ਮੈਰੀਟਲ ਰੇਪ ਦੇ ਇਕ ਮਾਮਲੇ 'ਚ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਬਿਨਾਂ ਸਹਿਮਤੀ ਦੇ ਜ਼ਬਰਦਸਤੀ ਸੰਬੰਧ ਬਣਾਉਣ 'ਤੇ ਪਤਨੀ ਆਪਣੇ ਪਤੀ ਖਿਲਾਫ ਰੇਪ ਦਾ ਕੇਸ ਨਹੀਂ ਲਗਾ ਸਕਦੀ ਹੈ। ਕੋਰਟ ਨੇ ਕਿਹਾ ਕਿ ਜੇਕਰ ਪਤਨੀ ਦੀ ਉਮਰ 18 ਸਾਲ ਤੋਂ ਜ਼ਿਅਦਾ ਹੈ ਤਾਂ ਅਜਿਹੇ 'ਚ ਉਹ ਆਪਣੇ ਪਤੀ 'ਤੇ ਮੈਰੀਟਲ ਰੇਪ ਦਾ ਦੋਸ਼ ਨਹੀਂ ਲਗਾ ਸਕਦੀ। 
ਜਸਟਿਸ ਜੇ.ਬੀ ਪਾਰਦੀਵਾਲਾ ਨੇ ਆਪਣੇ ਫੈਸਲੇ 'ਚ ਕਿਹਾ ਕਿ ਪਤੀ ਵੱਲੋਂ ਕੀਤਾ ਗਿਆ ਰੇਪ ਆਈ.ਪੀ.ਸੀ ਦੀ ਧਾਰਾ 375 ਤਹਿਤ ਨਹੀਂ ਆਉਂਦਾ, ਜਿਸ 'ਚ ਰੇਪ ਦੀ ਵਿਆਖਿਆ ਨਹੀਂ ਕੀਤੀ ਗਈ ਹੈ। ਅਜਿਹੇ 'ਚ ਇਹ ਆਈ.ਪੀ.ਸੀ ਦੀ ਧਾਰਾ ਤਹਿਤ ਸਜ਼ਾ ਯੋਗ ਹੈ। ਇਹ ਫੈਸਲਾ ਸੁਣਾਉਂਦੇ ਹੋਏ ਕੋਰਟ ਨੇ ਕਿਸੇ ਵੀ ਔਰਤ ਲਈ ਹੋਰ ਅਧਿਕਾਰਾਂ ਦੀ ਤਰ੍ਹਾਂ ਆਪਣੇ ਸਰੀਰ ਦਾ ਖਿਆਲ ਰੱਖਣ ਵਾਲੇ ਕਾਨੂੰਨ ਦੀ ਗੈਰ ਉਪਲਬਧਤਾ 'ਤੇ ਅਫਸੋਸ ਵੀ ਜਤਾਇਆ ਹੈ। 
ਜਸਟਿਸ ਪਾਰਦੀਵਾਲਾ ਨੇ ਕਿਹਾ ਕਿ ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ ਮੈਰੀਟਲ ਰੇਪ ਦੇ ਮਾਮਲੇ 'ਚ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਇਸ ਕੰਮ ਨੂੰ ਅਪਰਾਧ ਦੀ ਸ਼੍ਰੇਣੀ 'ਚ ਲਿਆਉਣਾ ਜ਼ਰੂਰੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕੁਝ ਕੇਸਾਂ 'ਚ ਇਸ ਕਾਨੂੰਨ ਦੇ ਗਲਤ ਉਪਯੋਗ ਕਾਰਨ ਔਰਤਾਂ ਦੇ ਹੱਕ ਅਤੇ ਸੁਰੱਖਿਆ ਵਾਲੇ ਇਸ ਕਾਨੂੰਨ ਨੂੰ ਰੋਕਿਆ ਨਹੀਂ ਜਾ ਸਕਦਾ ਹੈ।


Related News