ਪਤਨੀ ਅਤੇ ਬੇਟੀ ਦਾ ਕਤਲ ਕਰਕੇ ਲਾਸ਼ਾਂ ਸਮੇਤ ਘਰ ਨੂੰ ਸਾੜਿਆ
Thursday, Nov 16, 2017 - 05:47 PM (IST)
ਪਟਨਾ— ਬਿਹਾਰ ਦੇ ਲਖੀਸਰਾਏ 'ਚ ਇਕ ਸਨਕੀ ਪਤੀ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਬੇਟੀ ਅਤੇ ਪਤਨੀ ਨੂੰ ਵੱਢ ਦਿੱਤਾ। ਉਸ ਨੇ ਚਾਰ ਬੇਟਿਆਂ 'ਤੇ ਵੀ ਹਮਲਾ ਕੀਤਾ। ਬੇਟਿਆਂ ਦੀ ਜਾਨ ਬਚ ਗਈ ਪਰ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਬੁੱਧਵਾਰ ਦੇਰ ਰਾਤ ਦੀ ਹੈ। ਲਖੀਸਰਾਏ ਜ਼ਿਲੇ ਦੇ ਚਾਨਨ ਥਾਣਾ ਖੇਤਰ ਦੇ ਰੇਉਟਾ ਪਿੰਡ ਦੇ ਸ਼ਾਮਦੇਵ ਮਾਂਝੀ ਆਪਣੇ ਪੂਰੇ ਪਰਿਵਾਰ ਨੂੰ ਖਤਮ ਕਰ ਦੇਣ ਚਾਹੁੰਦਾ ਸੀ। ਸ਼ਾਮਦੇਵ ਨੇ ਪਹਿਲੇ ਪਤਨੀ ਅਤੇ ਬੇਟੀ ਨੂੰ ਵੱਢਿਆ ਫਿਰ ਬੇਟਿਆਂ ਅਤੇ ਸੱਸ ਦੀ ਵੀ ਕੁੱਟਮਾਰ ਕੀਤੀ। ਬੇਟੀ ਅਤੇ ਪਤਨੀ ਦੇ ਕਤਲ ਦੇ ਬਾਅਦ ਸ਼ਾਮਦੇਵ ਨੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਘਰ ਦੇ ਹੀ ਸਾੜ ਦਿੱਤਾ। ਪੁਲਸ ਨੇ ਘਟਨਾ ਸਥਾਨ 'ਤੇ ਪੁੱਜ ਕੇ ਸ਼ਾਮਦੇਵ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸ਼ਾਮਦੇਵ ਸ਼ਰਾਬ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਸ਼ਰਾਬ ਵੇਚਣ ਦੇ ਮਾਮਲੇ 'ਚ ਪੁਲਸ ਨੇ ਉਸ ਨੂੰ ਫੜ ਕੇ ਜੇਲ 'ਚ ਕਰ ਦਿੱਤਾ। ਕੁਝ ਦਿਨ ਪਹਿਲੇ ਹੀ ਉਹ ਲਖੀਸਰਾਏ ਜੇਲ ਤੋਂ ਬਾਹਰ ਆਇਆ ਸੀ। ਲਖੀਸਰਾਏ ਐਸ.ਪੀ ਅਰਵਿੰਦ ਠਾਕੁਰ ਨੇ ਕਿਹਾ ਕਿ ਸ਼ਾਮਦੇਵ ਨੂੰ ਜੇਲ ਤੋਂ ਆਉਣ ਦੇ ਬਾਅਦ ਇਸ ਗੱਲ ਦਾ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਹਨ। ਇਸ ਗੱਲ ਦੇ ਚੱਲਦੇ ਉਹ ਮਾਨਸਿਕ ਰੂਪ ਤੋਂ ਪਰੇਸ਼ਾਨ ਰਹਿੰਦਾ ਸੀ। ਪਤਨੀ ਅਤੇ ਬੇਟੀ ਦੀ ਲਾਸ਼ ਨੂੰ ਸਾੜਨ ਦੇ ਬਾਅਦ ਉਸ ਦੀ ਰਾਖ ਨੂੰ ਆਪਣੇ ਸਰੀਰ 'ਤੇ ਲਗਾ ਲਿਆ ਸੀ।
