ਪੁਲਵਾਮਾ ਸ਼ਹੀਦਾਂ ਦੀਆਂ ਵਿਧਵਾਵਾਂ ਨੇ ਮੂੰਹ ''ਚ ਘਾਹ ਰੱਖ ਕੇ ਕੀਤਾ ਪ੍ਰਦਰਸ਼ਨ, ਕਿਹਾ - "ਅਸੀਂ ਅੱਤਵਾਦੀ ਨਹੀਂ"

Friday, Mar 10, 2023 - 03:31 AM (IST)

ਪੁਲਵਾਮਾ ਸ਼ਹੀਦਾਂ ਦੀਆਂ ਵਿਧਵਾਵਾਂ ਨੇ ਮੂੰਹ ''ਚ ਘਾਹ ਰੱਖ ਕੇ ਕੀਤਾ ਪ੍ਰਦਰਸ਼ਨ, ਕਿਹਾ - "ਅਸੀਂ ਅੱਤਵਾਦੀ ਨਹੀਂ"

ਨੈਸ਼ਨਲ ਡੈਸਕ: ਪੁਲਵਾਮਾ ਵਿਚ ਸ਼ਹੀਦ ਵਿਧਵਾਵਾਂ ਦਾ ਜੈਪੁਰ ਵਿਚ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ। ਵੀਰਵਾਰ ਨੂੰ ਉਨ੍ਹਾਂ ਨੇ ਮੂੰਹ 'ਚ ਘਾਹ ਲੈ ਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੋਂ ਇਨਸਾਫ਼ ਦੀ ਗੁਹਾਰ ਲਗਾਈ। ਬੁੱਧਵਾਰ ਨੂੰ ਔਰਤਾਂ ਨੇ ਸਚਿਨ ਪਾਇਲਟ ਦੀ ਰਿਹਾਇਸ਼ 'ਤੇ ਪ੍ਰਦਰਸ਼ਨ ਕੀਤਾ। ਵੀਰਵਾਰ ਨੂੰ ਉਹ ਸੀ.ਐੱਮ. ਅਸ਼ੋਕ ਗਹਿਲੋਤ ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ ਵੱਲ ਵਧੀਆਂ ਪਰ ਪੁਲਸ ਨੇ ਉਨ੍ਹਾਂ ਨੂੰ ਰਸਤੇ 'ਚ ਹੀ ਰੋਕ ਦਿੱਤਾ। ਔਰਤਾਂ ਨੇ ਦੋਸ਼ ਲਗਾਇਆ ਹੈ ਕਿ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਸੀ। ਮੌਕੇ 'ਤੇ ਪਹੁੰਚੇ ਭਾਜਪਾ ਸੰਸਦ ਮੈਂਬਰ ਕਿਰੋੜੀ ਲਾਲ ਮੀਣਾ ਨੇ ਦੋਸ਼ ਲਗਾਇਆ ਕਿ ਕਾਰਵਾਈ ਵਿਚ ਮਾਰੇ ਗਏ ਫ਼ੌਜੀਆਂ ਦੀਆਂ ਵਿਧਵਾਵਾਂ ਦੀ ਸੂਬਾ ਸਰਕਾਰ ਨੇ ਬੇਇਜ਼ਤੀ ਕੀਤੀ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਰਹੱਦ 'ਤੇ BSF ਦੀ ਵੱਡੀ ਕਾਰਵਾਈ, ਬੰਗਲਾਦੇਸ਼ੀ ਤੇ ਪਾਕਿਸਤਾਨੀ ਨਾਗਰਿਕਾਂ ਨੂੰ ਕੀਤਾ ਕਾਬੂ

ਇਸ ਵਜ੍ਹਾ ਨਾਲ ਰੱਖੀ ਮੂੰਹ 'ਚ ਘਾਹ

ਭਾਜਪਾ ਸੰਸਦ ਨੇ ਕਿਹਾ ਕਿ ਔਰਤਾਂ 10 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੀਆਂ ਹਨ। ਨੇਤਾ ਜਿਨ੍ਹਾਂ ਦੇ ਪੈਸਿਆਂ ਨਾਲ ਬੰਗਲਿਆਂ ਵਿਚ ਬੈਠੇ ਹਨ, ਉਹ ਉਨ੍ਹਾਂ ਨੂੰ ਮਿਲਣਾ ਚਾਹੁੰਦੀਆਂ ਹਨ। ਵਾਰ-ਵਾਰ ਅਪੀਲ ਕਰਨ ਦੇ ਬਾਅਦ ਵੀ ਮੁੱਖ ਮੰਤਰੀ ਮਿਲਣ ਲਈ ਨਹੀਂ ਬੁਲਾ ਰਹੇ। ਅਸੀਂ ਨਹੀਂ ਚਾਹੁੰਦੇ ਕਿ ਅੰਦੋਲਨ ਹਿੰਸਕ ਹੋਵੇ, ਇਸ ਲਈ ਔਰਤਾਂ ਨੇ ਆਪਣੇ ਮੂੰਹ ਵਿਚ ਹਰੀ ਘਾਹ ਲੈ ਕੇ ਸ਼ਾਂਤੀਪੂਰਵਕ ਪ੍ਰਦਰਸ਼ਨ ਕੀਤਾ ਤੇ ਮੁੱਖ ਮੰਤਰੀ ਗਹਿਲੋਤ ਨਾਲ ਮਿਲਣ ਦੀ ਅਪੀਲ ਕੀਤੀ ਹੈ। ਮੀਣਾ ਨੇ ਕਿਹਾ ਕਿ ਰਾਜਸਥਾਨ ਦੇ ਮੰਤਰੀਆਂ ਨੇ ਵਿਧਵਾਵਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਅਜੇ ਤਕ ਇਸ ਦਿਸ਼ਾ ਵਿਚ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।

ਇਹ ਖ਼ਬਰ ਵੀ ਪੜ੍ਹੋ - ਕੇਂਦਰੀ ਮੰਤਰੀ ਰਾਮੇਸ਼ਵਰ ਤੇਲੀ ਸ੍ਰੀ ਦਰਬਾਰ ਸਾਹਿਬ ਨਤਮਸਤਕ; ਪੈਟਰੋਲ-ਗੈਸ ਦੀਆਂ ਕੀਮਤਾਂ 'ਚ ਵਾਧੇ ਦੀ ਦੱਸੀ ਵਜ੍ਹਾ

ਉਨ੍ਹਾਂ ਕਿਹਾ ਕਿ ਐਨੀਆਂ ਮਿੰਨਤਾ ਕਰਨ 'ਤੇ ਤਾਂ ਦਾਨਵ ਵੀ ਪਿਘਲ ਜਾਂਦਾ ਹੈ। ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਦੌਰਾਨ ਇਕ ਵਿਧਵਾ ਸੁੰਦਰੀ ਗੁੱਜਰ ਪੁਲਸ ਨਾਲ ਹੱਥੋਪਾਈ ਤੋਂ ਬਾਅਦ ਬੇਹੋਸ਼ ਹੋ ਗਈ। ਮੀਣਾ ਨੇ ਦੋਸ਼ ਲਗਾਇਆ ਕਿ ਪ੍ਰਦਰਸ਼ਨ ਵਾਲੀ ਜਗ੍ਹਾ 'ਤੇ ਇਕ ਐਂਬੂਲੈਂਸ਼ ਖੜ੍ਹੀ ਸੀ ਜੋ ਸਿਰਫ਼ ਦਿਖਾਵਾ ਕਰਨ ਲਈ ਸੀ ਤੇ ਤਕਰੀਬਨ ਅੱਧੇ ਘੰਟੇ ਤਕ ਉਸ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ। ਸਰਕਾਰ ਨੇ ਉਨ੍ਹਾਂ ਨੂੰ ਮਰਣ ਲਈ ਛੱਡ ਦਿੱਤਾ ਹੈ।

ਮੁੱਖ ਮੰਤਰੀ ਨੂੰ ਕੀਤਾ ਸਵਾਲ, ਕਿਉਂ ਕੀਤਾ ਸੀ ਨੌਕਰੀ ਦੇਣ ਦਾ ਐਲਾਨ?

ਇਕ ਪ੍ਰਦਰਸ਼ਨਕਾਰੀ ਮੰਜੂ ਨੇ ਕਿਹਾ ਕਿ ਉਹ ਉਨ੍ਹਾਂ ਪੁਲਸ ਮੁਲਾਜ਼ਮਾਂ ਦੇ ਖ਼ਿਲਾਫ਼ ਵੀ ਕਾਰਵਾਈ ਚਾਹੁੰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਜੇਕਰ ਉਹ ਸਾਨੂੰ ਮੀਟਿੰਗ ਲਈ ਨਹੀਂ ਬੁਲਾਉਣਾ ਚਾਹੁੰਦੇਤਾਂ ਸਾਡੇ ਕੋਲ ਆ ਜਾਣ। ਉਨ੍ਹਾਂ ਨੇ ਸਾਡੇ ਘਰ ਜਾ ਕੇ ਨੌਕਰੀ ਦੇਣ ਦਾ ਐਲਾਨ ਕਿਉਂ ਕੀਤਾ? ਉਨ੍ਹਾਂ ਦੇ ਮੰਤਰੀਆਂ ਨੇ ਵੀ ਕਿਹਾ ਕਿ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ। ਅਸੀਂ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਚਾਹੁੰਦੇ ਹਾਂ। 

ਇਹ ਖ਼ਬਰ ਵੀ ਪੜ੍ਹੋ - ਨਿਰਮਲਾ ਸੀਤਾਰਮਣ ਨੇ ਅਮਰੀਕੀ ਵਣਜ ਮੰਤਰੀ ਨਾਲ ਕੀਤੀ ਮੁਲਾਕਾਤ, ਵਪਾਰ ਤੇ ਨਿਵੇਸ਼ ਵਧਾਉਣ 'ਤੇ ਕੀਤੀ ਚਰਚਾ

'ਗਹਿਲੋਤ ਜੀ ਮਿਲ ਲਵੋ, ਅਸੀਂ ਅੱਤਵਾਦੀ ਨਹੀਂ'

ਇਸ ਦੌਰਾਨ ਫ਼ੌਜੀਆਂ ਦੀਆਂ ਵਿਧਵਾਵਾਂ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਮਿਲਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਅੱਤਵਾਦੀ ਨਹੀਂ ਹਨ, ਜੋ ਮੁੱਖ ਮੰਤਰੀ ਉਨ੍ਹਾਂ ਨੂੰ ਮਿਲ ਨਹੀਂ ਰਹੇ। ਇਕ ਹੋਰ ਪ੍ਰਦਰਸ਼ਨਕਾਰੀ ਮਧੂਬਾਲਾ ਨੇ ਕਿਹਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤਕ ਉਹ ਆਪਣਾ ਵਿਰੋਧ ਜਾਰੀ ਰੱਖਣਗੀਆਂ। ਸਾਨੂੰ ਮਿਲਣ 'ਚ ਸਮੱਸਿਆ ਕੀ ਹੈ? ਅਸੀਂ ਅੱਤਵਾਦੀ ਨਹੀਂ ਹਾਂ ਜੋ ਉਨ੍ਹਾਂ 'ਤੇ ਬੰਬ ਸੁੱਟ ਦੇਵਾਂਗੀਆਂ। ਜੇਕਰ ਉਹ ਸਾਡੇ ਨਾਲ ਮਿਲਣਗੇ ਤਾਂ ਅਸੀਂ ਚਲੀਆਂ ਜਾਵਾਂਗੀਆਂ। ਅਸੀਂ ਮੁੱਖ ਮੰਤਰੀ ਦੇ ਪੁੱਤਰ ਦੀ ਨੌਕਰੀ ਨਹੀਂ ਖੋਹ ਰਹੇ। ਇਕ ਹੋਰ ਪ੍ਰਦਰਸ਼ਨਕਾਰੀ ਵਿਧਵਾ ਸੁੰਦਰੀ ਦੇਵੀ ਨੇ ਕਿਹਾ ਕਿ ਹੁਣ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦੋਂ ਸਾਨੂੰ ਲਿਖਤੀ ਰੂਪ 'ਚ ਮਿਲੇਗਾ ਤਾਂ ਹੀ ਸਾਨੂੰ ਯਕੀਨ ਹੋਵੇਗਾ। ਇੱਥੋਂ ਤਕ ਕਿ ਸਚਿਨ ਪਾਇਲਟ ਨੇ ਵੀ ਅਜੇ ਤਕ ਸਾਡੇ ਲਈ ਕੁੱਝ ਨਹੀਂ ਕੀਤਾ। 

ਇਹ ਖ਼ਬਰ ਵੀ ਪੜ੍ਹੋ - Coke-Pepsi ਨੂੰ ਟੱਕਰ ਦੇਣ ਲਈ 50 ਸਾਲ ਪੁਰਾਣੇ Brand ਦੀ ਵਾਪਸੀ! ਰਿਲਾਇੰਸ ਨੇ ਕੀਤਾ Relaunch

ਇਸ ਤੋਂ ਪਹਿਲਾਂ ਸੀ.ਐੱਮ. ਗਹਿਲੋਤ ਨੇ ਕਿਹਾ ਕਿ ਸ਼ਹੀਦ ਦੇ ਬੱਚਿਆਂ ਦੇ ਹੱਕਾਂ ਨੂੰ ਖੋਹ ਕੇ ਕਿਸੇ ਹੋਰ ਰਿਸ਼ਤੇਦਾਰ ਨੂੰ ਨੌਕਰੀ ਦੇਣਾ ਸਹੀ ਨਹੀਂ ਹੈ। ਭਾਜਪਾ ਉਨ੍ਹਾਂ ਦੀ ਵਰਤੋਂ ਸਿਆਸੀ ਰੋਟੀਆਂ ਸੇਕਣ ਲਈ ਕਰ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News