ਧੀ ਬਣਾ ਕੇ ਕਰਨਾ ਚਾਹੁੰਦਾ ਸੀ ਵਿਧਵਾ ਨੂੰਹ ਦਾ ਕੰਨਿਆਦਾਨ, ਨਾ ਮੰਨੀ ਤਾਂ ਸਹੁਰੇ ਨੇ...
Thursday, Jun 12, 2025 - 04:34 PM (IST)

ਮੁਰੈਨਾ- ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ 'ਚ ਇਕ ਸਾਬਕਾ ਫ਼ੌਜੀ ਨੇ ਆਪਣੀ ਵਿਧਵਾ ਨੂੰਹ ਦਾ ਇਸ ਗੱਲ ਨੂੰ ਲੈ ਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਕਿ ਉਸ ਨੇ ਮੁੜ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਔਰਤ ਦੇ ਪਰਿਵਾਰ ਵਾਲਿਆਂ ਅਤੇ ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਵਲ ਲਾਈਨਜ਼ ਥਾਣਾ ਇੰਚਾਰਜ ਦਰਸ਼ਨ ਲਾਲ ਸ਼ੁਕਲਾ ਨੇ ਦੱਸਿਆ ਕਿ ਮੁਲਜ਼ਮ ਗਿਆਨ ਸਿੰਘ ਗੁੱਜਰ (65) ਬੁੱਧਵਾਰ ਰਾਤ ਕਰੀਬ 10 ਵਜੇ ਦੇਸੀ ਪਿਸਤੌਲ ਨਾਲ ਆਪਣੀ ਨੂੰਹ ਪ੍ਰਿਯੰਕਾ (38) ਦਾ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਿਆ। ਇਕ ਸਾਲ ਪਹਿਲਾਂ ਔਰਤ ਦੇ ਪਤੀ ਦੀ ਮੌਤ ਹੋਈ ਸੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਮੁਰੈਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 8 ਕਿਲੋਮੀਟਰ ਦੂਰ ਸਿਵਲ ਲਾਈਨਜ਼ ਥਾਣਾ ਖੇਤਰ 'ਚ ਸਿਕਰੌਦਾ ਨਹਿਰ ਕੋਲ ਵਾਪੀਰ ਅਤੇ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸ਼ੁਕਲਾ ਨੇ ਕਿਹਾ,''ਗਿਆਨ ਸਿੰਘ ਖ਼ਿਲਾਫ਼ ਕਤਲ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ।''
ਇਹ ਵੀ ਪੜ੍ਹੋ : Air India ਦਾ ਪਲੇਨ ਕ੍ਰੈਸ਼; ਸਾਬਕਾ CM ਵਿਜੇ ਰੂਪਾਨੀ ਵੀ ਸਨ ਸਵਾਰ
ਪਤੀ ਦੀ ਮੌਤ ਤੋਂ ਬਾਅਦ ਔਰਤ ਆਪਣੇ ਤਿੰਨ ਬੱਚਿਆਂ ਨਾਲ ਪੇਕੇ ਰਹਿ ਰਹੀ ਸੀ। ਹਾਲਾਂਕਿ ਉਹ ਚਾਰ ਦਿਨ ਪਹਿਲੇ ਆਪਣੇ ਸਹੁਰੇ ਵਾਪਸ ਆਈ ਸੀ। ਪੀੜਤਾ ਦੇ ਭਰਾ ਮੁਕੇਸ਼ ਅਨੁਸਾਰ ਪ੍ਰਿਯੰਕਾ ਦੇ ਸਹੁਰਾ ਗੁੱਜਰ ਉਸ 'ਤੇ ਆਪਣੇ ਵੱਡੇ ਭਰਾ ਦੇ ਪੁੱਤ ਧਰੁਵ ਨਾਲ ਵਿਆਹ ਕਰਨ ਦਾ ਦਬਾਅ ਬਣਾ ਰਹੇ ਸਨ, ਜੋ ਉਨ੍ਹਾਂ ਦੀ ਭੈਣ ਨੂੰ ਮਨਜ਼ੂਰ ਨਹੀਂ ਸੀ। ਮੁਕੇਸ਼ ਨੇ ਦੋਸ਼ ਲਗਾਇਆ,''ਮੇਰੀ ਭੈਣ ਨੇ ਇਨਕਾਰ ਕਰ ਦਿੱਤਾ, ਕਿਉਂਕਿ ਉਸ ਦੇ ਪਹਿਲੇ ਤੋਂ ਹੀ ਤਿੰਨ ਬੱਚੇ ਹਨ। ਇਸ ਵਜ੍ਹਾ ਕਾਰਨ ਉਨ੍ਹਾਂ ਵਿਚਾਲੇ ਹਮੇਸ਼ਾ ਝਗੜੇ ਹੁੰਦੇ ਸਨ।'' ਪੁਲਸ ਅਧਿਕਾਰੀ ਸ਼ੁਕਲਾ ਨੇ ਦੱਸਿਆ ਕਿ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪਿਛਲੇ 18 ਮਹੀਨਿਆਂ 'ਚ ਮੁਲਜ਼ਮ ਦੇ 2 ਪੁੱਤਾਂ ਦੀ ਮੌਤ ਹੋਈ ਸੀ। ਪੁਲਸ ਅਨੁਸਾਰ, ਪ੍ਰਿਯੰਕਾ ਦੇ ਪਤੀ ਅਜੇ ਗੁੱਜਰ ਦੀ ਪਿਛਲੇ ਸਾਲ 9 ਜੂਨ ਨੂੰ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ, ਜਿਨ੍ਹਾਂ 'ਚ ਇਕ 7 ਸਾਲ ਦੀ ਧੀ, 5 ਅਤੇ 3 ਸਾਲ ਦੇ 2 ਬੇਟੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8