ਪੋਰਨ ਦੇਖਣਾ ਕਿਉਂ ਧਰਤੀ ਲਈ ਮਾੜਾ?

Tuesday, Jul 16, 2019 - 01:22 AM (IST)

ਪੋਰਨ ਦੇਖਣਾ ਕਿਉਂ ਧਰਤੀ ਲਈ ਮਾੜਾ?

ਨਵੀਂ ਦਿੱਲੀ— ਆਨਲਾਈਨ ਪੋਰਨ ਦੇਖਣਾ ਧਰਤੀ ਲਈ ਵੱਡਾ ਖਤਰਾ ਬਣ ਗਿਆ ਹੈ। ਆਨਲਾਈਨ ਪੋਰਨੋਗ੍ਰਾਫੀ ਦੀ ਸਟ੍ਰੀਮਿੰਗ ਨਾਲ ਯੂਰਪ ਦੇ ਦੇਸ਼ ਬੈਲਜੀਅਮ ਦੇ ਬਰਾਬਰ ਕਾਰਬਨ ਡਾਇਆਕਸਾਈਡ (CO2) ਪ੍ਰਡਿਊਜ਼ ਹੋ ਰਿਹਾ ਹੈ। ਯਾਨੀ, ਬੈਲਜੀਅਮ ਜਿੰਨਾ ਕਾਰਬਨ ਡਾਇਆਕਸਾਈਡ ਪੈਦਾ ਕਰ ਰਿਹਾ ਹੈ, ਓਨਾ ਹੀ CO2 ਆਨਲਾਈਨ ਪੋਰਨੋਗ੍ਰਾਫੀ ਦੀ ਸਟ੍ਰੀਮਿੰਗ ਤੋਂ ਨਿਕਲ ਰਿਹਾ ਹੈ। ਇਹ ਗੱਲ ਫਰਾਂਸ ਦੇ ਥਿੰਕ ਟੈਂਕ ਦਿ ਸ਼ਿਫਟ ਪ੍ਰਾਜੈਕਟ ਦੀ ਹਾਲੀਆ ਰਿਪੋਰਟ ’ਚ ਕਹੀ ਗਈ ਹੈ।
ਇਸ ਸਾਲ ਦੀ ਸ਼ੁਰੂਆਤ ’ਚ ਦਿ ਸ਼ਿਫਟ ਪ੍ਰਾਜੈਕਟ ਨੇ ਆਪਣੀ ਰਿਪੋਰਟ ’ਚ ਅਨੁਮਾਨ ਲਾਉਂਦੇ ਹੋਏ ਕਿਹਾ ਸੀ ਕਿ ਡਿਜੀਟਲ ਟੈਕਨਾਲੋਜੀ ਗ੍ਰੀਨ ਹਾਊਸ ਗੈਸ ਐਮੀਸ਼ਨ ਦਾ 4 ਫੀਸਦੀ ਪੈਦਾ ਕਰਦਾ ਹੈ ਅਤੇ ਇਹ ਅੰਕੜਾ ਸਾਲ 2025 ਤੱਕ ਵਧ ਕੇ 8 ਫੀਸਦੀ ਹੋ ਜਾਏਗਾ।
ਆਨਲਾਈਨ ਵੀਡੀਓ ਨਾਲ ਕਾਰਬਨ ਐਮੀਸ਼ਨ
ਇਸ ਵਾਰ ਇਸ ਥਿੰਕ ਟੈਂਕ ਨੇ ਸਿਰਫ ਆਨਲਾਈਨ ਵੀਡੀਓ ਨਾਲ ਹੋਣ ਵਾਲੇ ਕਾਰਬਨ ਐਮੀਸ਼ਨ ਦਾ ਅਨੁਮਾਨ ਲਾਇਆ ਹੈ। ਇਸ ਦੇ ਲਈ ਰਿਸਰਚਰ ਨੇ ਫੋਨ ਅਤੇ ਟੀ. ਵੀ. ਤੋਂ ਲੈ ਕੇ ਦੂਜੇ ਡਿਵਾਈਸਜ਼ ਤੱਕ ਇਸ ਵੀਡੀਓ ਡਾਟਾ ਨੂੰ ਪਹੁੰਚਾਉਣ ’ਚ ਲੱਗਣ ਵਾਲੀ ਬਿਜਲੀ ਨੂੰ ਅਨੁਮਾਨਤ ਕੀਤਾ ਹੈ। ਇਸ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਕੁਲ ਕਾਰਬਨ ਪੈਦਾ ਹੋਣ ਦਾ ਅਨੁਮਾਨ ਲਾਉਣ ਲਈ ਇਲੈਕਟ੍ਰੀਸਿਟੀ ਜਨਰੇਸ਼ਨ ਨਾਲ ਹੋਣ ਵਾਲੇ ਕਾਰਬਨ ਐਮੀਸ਼ਨ ਦਾ ਗਲੋਬਲ ਐਵਰੇਜ ਕੱਢਿਆ।
ਹਰ ਸਾਲ ਹੋ ਰਿਹੈ ਵਾਧਾ
ਖੋਜਕਾਰਾਂ ਦੀ ਅਗਵਾਈ ਕਰਨ ਵਾਲੇ ਕੰਪਿਊਟਰ ਮਾਡਲਿੰਗ ਦੇ ਜਾਣਕਾਰ ਇੰਜੀਨੀਅਰ ਮੈਕਸਿਮ ਐਫੂ-ਹੈੱਸ ਨੇ ਜਾਣਿਆ ਕਿ ਡਿਜੀਟਲ ਟੈਕਨਾਲੋਜੀ ਨਾਲ ਹੋਣ ਵਾਲੇ ਐਨਰਜੀ ਖਪਤ ’ਚ ਸਾਲਾਨਾ 9 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਦੁਨੀਆਭਰ ਦੇ ਡਾਟਾ ਫਲੋ ਦਾ 60 ਫੀਸਦੀ ਆਨਲਾਈਨ ਵੀਡੀਓ ਤੋਂ ਆਉਂਦਾ ਹੈ।
ਕਰਨੇ ਹੋਣਗੇ ਉਪਾਅ
ਦਿ ਸ਼ਿਫਟ ਪ੍ਰਾਜੈਕਟ ਨੇ ਇਸ ਐਮੀਸ਼ਨ ਨੂੰ ਘੱਟ ਕਰਨ ਲਈ ਕੁਝ ਸੁਝਾਅ ਦਿੱਤੇ ਹਨ। ਇਸ ਦੇ ਲਈ ਸਭ ਤੋਂ ਜ਼ਰੂਰੀ ਹੈ ਕਿ ਆਨਲਾਈਨ ਵੀਡੀਓਜ਼ ਦੇ ਆਟੋਪਲੇਅ ਨੂੰ ਬੰਦ ਰੱਖਿਆ ਜਾਵੇ ਅਤੇ ਜਦੋਂ ਜ਼ਰੂਰੀ ਹੋਵੇ ਤਾਂ ਹੀ ਐੱਚ.ਡੀ. ਕੁਆਲਿਟੀ ਦੇ ਵੀਡੀਓਜ਼ ਨੂੰ ਟਰਾਂਸਮਿਟ ਕੀਤਾ ਜਾਵੇ। ਉਦਾਹਰਣ ਦੇ ਤੌਰ ’ਤੇ ਅੱਜ ਦੇ ਸਮੇਂ ’ਚ ਕੁਝ ਡਿਵਾਈਜ਼ ਅਜਿਹੇ ਹਨ, ਜੋ ਇਨਸਾਨੀ ਲੋੜਾਂ ਤੋਂ ਵੱਧ ਹਾਈ ਰੈਜੋਲੂਸ਼ਨ ਡਿਸਪਲੇਅ ਦਿੰਦੇ ਹਨ। ਰਿਪਰੋਟ ’ਚ ਕਿਹਾ ਗਿਆ ਹੈ ਕਿ ਇਸ ਦੇ ਲਈ ਨਿਯਮ ਬਣਾਉਣਾ ਜ਼ਰੂਰੀ ਹੈ।


author

Inder Prajapati

Content Editor

Related News